ਨੋਇਡਾ (ਭਾਸ਼ਾ)- ਨੋਇਡਾ ਦੇ ਇਕ ਮਸ਼ਹੂਰ ਸਕੂਲ ਨੇ ਦੁਪਹਿਰ ਦੇ ਖਾਣੇ ਵਿਚ ਬੱਚਿਆਂ ਨੂੰ ਮਾਸਾਹਾਰੀ ਭੋਜਨ ਨਾ ਦੇਣ ਲਈ ਮਾਪਿਆਂ ਨੂੰ ਸੰਦੇਸ਼ ਭੇਜਿਆ ਪਰ ਇਸ 'ਤੇ ਬਹਿਸ ਛਿੜਣ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਇਸ ਦਾ ਬਚਾਅ ਕੀਤਾ ਨੇ ਕਿਹਾ ਕਿ ਇਹ ਸਿਰਫ਼ ਇਕ ਬੇਨਤੀ ਹੈ। ਨੋਇਡਾ ਦੇ ਸੈਕਟਰ-132 'ਚ ਸਥਿਤ 'ਦਿੱਲੀ ਪਬਲਿਕ ਸਕੂਲ' ਨੇ ਬੁੱਧਵਾਰ ਨੂੰ ਵਟਸਐੱਪ ਰਾਹੀਂ ਮਾਪਿਆਂ ਨੂੰ ਸੰਦੇਸ਼ ਭੇਜ ਕੇ ਕਿਹਾ ਕਿ ਉਹ ਦੁਪਹਿਰ ਦੇ ਖਾਣੇ 'ਚ ਆਪਣੇ ਬੱਚਿਆਂ ਨੂੰ ਮਾਸਾਹਾਰੀ ਭੋਜਨ ਨਾ ਭੇਜਣ।
ਸੰਦੇਸ਼ 'ਚ ਕਿਹਾ ਗਿਆ ਹੈ,“ਜਦੋਂ ਦੁਪਹਿਰ ਦੇ ਖਾਣੇ ਲਈ ਸਵੇਰੇ ਮਾਸਾਹਾਰੀ ਭੋਜਨ ਪਕਾਇਆ ਜਾਂਦਾ ਹੈ ਤਾਂ ਇਸ ਦੇ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।'' ਇਸ 'ਚ ਇਹ ਵੀ ਕਿਹਾ ਗਿਆ ਹੈ,''ਸਕੂਲ ਆਪਣੇ ਵਿਦਿਆਰਥੀਆਂ ਦੀ ਵਿਭਿੰਨਤਾ ਅਤੇ ਸ਼ਮੂਲੀਅਤ ਦੀ ਕਦਰ ਕਰਦਾ ਹੈ। ਅਜਿਹੀ ਸਥਿਤੀ 'ਚ ਸਾਰੇ ਵਿਦਿਆਰਥੀ ਆਪਣੇ ਭੋਜਨ ਦੀ ਤਰਜੀਹ ਦੀ ਪਰਵਾਹ ਕੀਤੇ ਬਿਨਾਂ ਇਕੱਠੇ ਬੈਠ ਕੇ ਖਾਣਾ ਖਾ ਸਕਣ, ਇਸ ਲਈ ਅਸੀਂ ਸ਼ਾਕਾਹਾਰੀ ਵਾਤਾਵਰਣ ਮੁਹੱਈਆ ਕਰਵਾਉਣ 'ਤੇ ਧਿਆਨ ਕੇਂਦਰਤ ਕਰਦੇ ਹਾਂ ਤਾਂ ਜੋ ਸਾਰੇ ਸਹਿਜ ਮਹਿਸੂਸ ਕਰ ਸਕਣ।'' ਇਸ ਮੁੱਦੇ 'ਤੇ ਬਹਿਸ ਸ਼ੁਰੂ ਹੋਣ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਸੁਪਰੀਤੀ ਚੌਹਾਨ ਨੇ ਕਿਹਾ,"ਇਹ ਸਿਰਫ਼ ਇਕ ਬੇਨਤੀ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਇਨਾਡ ਜ਼ਮੀਨ ਖਿਸਕਣ: ਲਾਪਤਾ ਲੋਕਾਂ ਦੀ ਭਾਲ ਕਰਨ 'ਚ ਲੱਗੇ ਪੀੜਤਾਂ ਦੇ ਪਰਿਵਾਰ ਤੇ ਹੋਰ ਖੋਜ ਟੀਮ
NEXT STORY