ਵਾਇਨਾਡ (ਕੇਰਲ) - ਕੇਰਲ ਦੇ ਵਾਇਨਾਡ ਜ਼ਿਲ੍ਹੇ 'ਚ 30 ਜੁਲਾਈ ਨੂੰ ਵੱਡੀ ਪੱਧਰ 'ਤੇ ਵਾਪਰੀ ਜ਼ਮੀਨ ਖਿਸਕਣ ਦੀ ਘਟਨਾ ਵਿਚ ਲਾਪਤਾ ਹੋਏ ਲੋਕਾਂ ਨੂੰ ਲੱਭਣ ਲਈ ਸ਼ੁੱਕਰਵਾਰ ਨੂੰ 11ਵੇਂ ਦਿਨ ਵੀ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ। ਖੋਜ ਟੀਮ ਵਿੱਚ ਮੌਕੇ ਤੋਂ ਬਚਾਏ ਗਏ ਲੋਕ ਅਤੇ ਪੀੜਤਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਸੂਬਾ ਸਰਕਾਰ ਮੁਤਾਬਕ ਵਾਇਨਾਡ ਦੇ ਮੁੰਡਕਾਈ ਅਤੇ ਚੂਰਲਮਾਲਾ ਪਿੰਡਾਂ 'ਚ ਵਾਪਰੀਆਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 131 ਲੋਕ ਅਜੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ 'ਚ ਦਿਨ ਭਰ ਦੀ ਤਲਾਸ਼ੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਹੁਣ ਇਸ ਦੀ ਮਿਆਦ ਘਟਾਈ ਜਾਵੇਗੀ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਘਟਨਾ ਸਥਾਨ ਦਾ ਦੌਰਾ ਕਰ ਰਹੇ ਹਨ। ਇਸ ਲਈ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ.ਪੀ.ਜੀ.) ਇਸ ਨੂੰ ਆਪਣੇ ਕੰਟਰੋਲ ਵਿਚ ਲੈ ਲਵੇਗਾ। ਅਧਿਕਾਰੀਆਂ ਨੇ ਬਚਾਅ ਕਰਮਚਾਰੀਆਂ ਨੂੰ ਸਥਾਨਾਂ ਅਤੇ ਟਿਕਾਣਿਆਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਹਰੇਕ ਰਾਹਤ ਕੈਂਪ ਤੋਂ ਚਾਰ ਮੈਂਬਰਾਂ ਨੂੰ ਬੁਲਾਇਆ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ
ਇਸ ਦੌਰਾਨ ਮੰਤਰੀ ਪੀਏ ਮੁਹੰਮਦ ਰਿਆਸ ਨੇ ਮੀਡੀਆ ਨੂੰ ਦੱਸਿਆ ਕਿ ਸਰਚ ਟੀਮ ਵਿੱਚ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ ਅਤੇ ਐਤਵਾਰ ਨੂੰ ਵੀ ਤਲਾਸ਼ੀ ਮੁਹਿੰਮ ਜਾਰੀ ਰਹੇਗੀ। ਰਿਆਸ ਨੇ ਕਿਹਾ, "ਸੁਰੱਖਿਆ ਕਾਰਨਾਂ ਕਰਕੇ ਸਾਨੂੰ ਅੱਜ ਸਰਚ ਅਪ੍ਰੇਸ਼ਨ ਖ਼ਤਮ ਕਰਨਾ ਪਿਆ ਹੈ, ਪਰ ਅਸੀਂ ਐਤਵਾਰ ਨੂੰ ਵੀ ਸਰਚ ਆਪਰੇਸ਼ਨ ਜਾਰੀ ਰੱਖਾਂਗੇ।" ਸਰਕਾਰ ਨੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਮਲਬਾ ਹਟਾਉਣ ਲਈ ਖੁਦਾਈ ਮਸ਼ੀਨਾਂ ਅਤੇ ਹੋਰ ਸਾਜ਼ੋ-ਸਾਮਾਨ ਦਾ ਪ੍ਰਬੰਧ ਕੀਤਾ ਹੈ ਅਤੇ ਸੈਂਕੜੇ ਬਚਾਅ ਕਰਮਚਾਰੀ ਇਸ ਮੁਹਿੰਮ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ - ਕੁਰਕਰੇ ਬਣੇ ਕਾਲ, ਸਿਰਫ ਪੰਜ ਰੁਪਏ ਦੇ ਕੁਰਕਰੇ ਲਈ ਜਿਗਰੀ ਦੋਸਤ ਦਾ ਚਾਕੂ ਮਾਰ-ਮਾਰ ਕੀਤਾ ਕਤਲ
ਆਫ਼ਤ ਪ੍ਰਭਾਵਿਤ ਮੁੰਡਕਾਈ ਅਤੇ ਚੂਰਲਮਾਲਾ ਦੇ ਛੇ ਖੇਤਰਾਂ ਵਿੱਚ ਲਾਪਤਾ ਲੋਕਾਂ ਦੀ ਭਾਲ ਕੀਤੀ ਗਈ। ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੀ ਭਾਲ ਲਈ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ, ਕਿਉਂਕਿ ਹੋਰ ਸਾਰੇ ਸੰਭਵ ਸਾਧਨ ਖ਼ਤਮ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਵਿਨਾਸ਼ਕਾਰੀ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 226 ਹੋ ਗਈ ਹੈ।
ਇਹ ਵੀ ਪੜ੍ਹੋ - ਪ੍ਰੇਮੀ ਨਾਲ ਵਿਆਹ ਕਰਨ ਲਈ ਭੈਣ ਕਰ ਰਹੀ ਸੀ ਜ਼ਿੱਦ, ਗੁੱਸੇ 'ਚ ਭਰਾ ਨੇ ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਰ-ਕਾਨੂੰਨੀ ਏਜੰਟਾਂ ਖ਼ਿਲਾਫ਼ ਹੋ ਰਹੀ ਹੈ ਕਾਰਵਾਈ : ਵਿਦੇਸ਼ ਮੰਤਰੀ ਜੈਸ਼ੰਕਰ
NEXT STORY