ਅਲਵਰ— ਰਾਜਸਥਾਨ ਦੇ ਅਲਵਰ ਜ਼ਿਲੇ ਵਿਚ ਰਹਿਣ ਵਾਲੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਆਪਣੀ ਪਤਨੀ ਲਈ ਅਜਿਹਾ ਕੰਮ ਕੀਤਾ ਕਿ ਪੂਰਾ ਪਿੰਡ ਦੇਖਦਾ ਹੀ ਰਹਿ ਗਿਆ | ਸਰਕਾਰੀ ਹਾਇਰ ਸੈਕੰਡਰੀ ਸਕੂਲ ਸੌਰਾਈ 'ਚ ਬਤੌਰ ਅਧਿਆਪਕ ਰਮੇਸ਼ ਚੰਦ ਮੀਣਾ ਦੀ ਪਤਨੀ ਦੀ ਦਿਲੀ ਤਮੰਨਾ ਸੀ ਕਿ ਉਹ ਪਤੀ ਨਾਲ ਹੈਲੀਕਾਪਟਰ ਵਿਚ ਸਫਰ ਕਰੇ ਅਤੇ ਨੀਲੇ ਆਸਾਮਾਨ ਤੋਂ ਇਸ ਖੂਬਸੂਰਤ ਧਰਤੀ ਨੂੰ ਦੇਖੇ | ਰਮੇਸ਼ ਮੀਣਾ ਆਪਣੀ ਪਤਨੀ ਦੀ ਇੱਛਾ ਪੂਰੀ ਨਹੀਂ ਕਰ ਪਾ ਰਹੇ ਸਨ | ਉਹ ਕੱਲ ਭਾਵ ਰਿਟਾਇਰ ਹੋ ਗਏ ਅਤੇ ਇਸ ਦਿਨ ਉਨ੍ਹਾਂ ਨੇ ਆਪਣੀ ਪਤਨੀ ਦਾ ਸੁਪਨਾ ਪੂਰਾ ਕੀਤਾ | ਰਮੇਸ਼ ਚੰਦ ਮੀਣਾ ਆਪਣੀ ਰਿਟਾਇਰਮੈਂਟ ਤੋਂ ਬਾਅਦ ਹੈਲੀਕਾਪਟਰ ਜ਼ਰੀਏ ਘਰ ਪੁੱਜੇ | ਮੀਣਾ ਨੇ ਇਸ ਨੂੰ ਆਨੰਦਮਈ ਅਨੁਭਵ ਦੱਸਦੇ ਹੋਏ ਕਿਹਾ ਕਿ ਇਸ ਦੇ ਜ਼ਰੀਏ ਉਨ੍ਹਾਂ ਨੇ ਆਪਣੀ ਪਤਨੀ ਦੇ ਹੈਲੀਕਾਪਟਰ 'ਚ ਬੈਠਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ |

ਸਕੂਲ ਤੋਂ ਵਿਦਾਈ ਦੇ ਬਾਅਦ ਉਹ ਆਪਣੀ ਪਤਨੀ ਸੋਮਤੀ ਮੀਣਾ ਅਤੇ ਪੋਤੇ ਅਜੈ ਨਾਲ ਹੈਲੀਕਾਪਟਰ ਤੋਂ ਆਪਣੇ ਪਿੰਡ ਪਹੁੰਚੇ | ਸੂਬੇ 'ਚ ਇਹ ਪਹਿਲਾ ਕਿੱਸਾ ਹੈ, ਜਦੋਂ ਕੋਈ ਅਧਿਆਪਕ ਰਿਟਾਇਰ ਹੋਣ ਤੋਂ ਬਾਅਦ ਹੈਲੀਕਾਪਟਰ ਤੋਂ ਘਰ ਪੁੱਜਾ | ਮੀਣਾ ਨੇ ਕਿਹਾ ਕਿ ਇਕ ਦਿਨ ਛੱਤ 'ਤੇ ਬੈਠੇ ਸੀ ਤਾਂ ਪਤਨੀ ਨੇ ਹੈਲੀਕਾਪਟਰ ਦੇਖ ਕੇ ਕਿਹਾ ਕਿ ਇਸ ਵਿਚ ਬੈਠਣ ਦਾ ਕਿੰਨਾ ਖਰਚ ਆਵੇਗਾ? ਮੈਂ ਸੋਚਿਆ ਕਿ ਪਤਨੀ ਦਾ ਇਹ ਸੁਪਨਾ ਤਾਂ ਆਪਣੀ ਰਿਟਾਇਰਮੈਂਟ ਦੇ ਦਿਨ ਪੂਰਾ ਕਰ ਹੀ ਦੇਈਏ |

ਮੀਣਾ ਨੇ ਦਿੱਲੀ ਦੀ ਇਕ ਕੰਪਨੀ ਤੋਂ ਹੈਲੀਕਾਪਟਰ ਬੁੱਕ ਕੀਤਾ | ਸੌਰਾਈ ਤੋਂ ਮਲਾਵਲੀ ਪਿੰਡ ਦੀ 22 ਕਿਲੋਮੀਟਰ ਦੀ ਦੂਰੀ ਹੈਲੀਕਾਪਟਰ ਤੋਂ ਕੁੱਲ ਮਿਲਾ ਕੇ 18 ਮਿੰਟ 'ਚ ਪੂਰੀ ਕੀਤੀ | ਇਸ ਪੇਂਡੂ ਇਲਾਕੇ ਵਿਚ ਹੈਲੀਕਾਪਟਰ ਆਇਆ ਦੇਖ ਕੇ ਭਾਰੀ ਭੀੜ ਜੁਟ ਗਈ | ਆਪਣੀ ਪਹਿਲੀ ਹਵਾਈ ਯਾਤਰਾ ਨੂੰ ਆਨੰਦਮਈ ਦੱਸਦੇ ਹੋਏ ਮੀਣਾ ਨੇ ਕਿਹਾ ਕਿ ਅਸੀਂ ਦੋਵੇਂ ਪਤੀ-ਪਤਨੀ ਨੇ ਪਹਿਲੀ ਵਾਰ ਹਵਾਈ ਯਾਤਰਾ ਕੀਤੀ, ਬਹੁਤ ਆਨੰਦ ਆਇਆ |

ਉਨ੍ਹਾਂ ਨੇ ਕਿਹਾ ਕਿ ਇਸ ਹੈਲੀਕਾਪਟਰ ਯਾਤਰਾ 'ਤੇ ਲੱਗਭਗ ਪੌਣੇ 4 ਲੱਖ ਦਾ ਖਰਚ ਆਇਆ | ਇੱਥੇ ਦੱਸ ਦੇਈਏ ਕਿ ਮੀਣਾ 34 ਸਾਲ ਤੋਂ ਵਧ ਸਮੇਂ ਤਕ ਅਧਿਆਪਕ ਦੇ ਰੂਪ ਵਿਚ ਸੇਵਾਵਾਂ ਦੇ ਚੁੱਕੇ ਹਨ | ਉਨ੍ਹਾਂ ਦੇ ਦੋ ਬੇਟੇ ਵੀ ਸਰਕਾਰੀ ਸੇਵਾ ਵਿਚ ਹਨ |
ਇਸ ਵਿਭਾਗ ’ਚ ਨਿਕਲੀਆਂ 2,000 ਤੋਂ ਵੱਧ ਅਹੁਦਿਆਂ ’ਤੇ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY