ਹਸਨ (ਕਰਨਾਟਕ) (ਭਾਸ਼ਾ) : ਕਰਨਾਟਕ ਦੇ ਹਸਨ ਵਿੱਚ ਐਤਵਾਰ ਨੂੰ ਇੱਕ ਧਾਰਮਿਕ ਸਥਾਨ 'ਤੇ ਜਾ ਰਹੇ ਦੋ ਸ਼ਰਧਾਲੂਆਂ ਦੀ ਤੇਜ਼ ਰਫ਼ਤਾਰ ਬੱਸ ਦੀ ਟੱਕਰ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਹਸਨ ਤਾਲੁਕ ਦੇ ਹੇਗਡੀਹੱਲੀ ਨੇੜੇ ਰਾਸ਼ਟਰੀ ਰਾਜਮਾਰਗ 75 'ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਰੇਸ਼ (60) ਅਤੇ ਕੁਮਾਰ (55) ਵਾਸੀ ਮੰਡਿਆ ਜ਼ਿਲ੍ਹੇ ਦੇ ਅਨਾਗੋਲੂ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਹਸਨ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ, ਸਬੰਧਤ ਬੱਸ ਦਾ ਡਰਾਈਵਰ ਭੱਜ ਗਿਆ ਅਤੇ ਉਸ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਬਾਲਿਗ ਨਾਲ ਜਬਰ-ਜ਼ਨਾਹ ਦੇ ਦੋਸ਼ੀ ਬਜ਼ੁਰਗ ਨੂੰ 25 ਸਾਲ ਦੀ ਕੈਦ
NEXT STORY