ਭੁਵਨੇਸ਼ਵਰ—ਭਾਰਤੀ ਰੇਲਵੇ ਦੀ ਇਕ ਵੱਡੀ ਲਾਪਰਵਾਹੀ ਫਿਰ ਸਾਹਮਣੇ ਆਈ ਹੈ। ਓਡੀਸ਼ਾ ਦੇ ਟਿਟਲਾਗੜ ਰੇਲਵੇ ਸਟੇਸ਼ਨ 'ਤੇ ਸਵਾਰੀਆਂ ਨਾਲ ਭਰੀ ਅਹਿਮਦਾਬਾਗ-ਪੁਰੀ ਐਕਸਪ੍ਰੈੱਸ ਬਿਨਾਂ ਇੰਜਣ ਦੇ ਹੀ ਪਟੜੀ 'ਤੇ ਦੌੜ ਰਹੀ। ਕੇਸਿੰਗਾ ਸਟੇਸ਼ਨ ਤੋਂ ਬਿਨਾਂ ਇੰਜਣ ਦੀ ਤੇਜ਼ ਰਫਤਾਰ ਇਹ ਟਰੇਨ ਨਿਕਲੀ ਤਾਂ ਪਲੇਟਫਾਰਮ 'ਤੇ ਮੌਜੂਦ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਟਰੇਨ 'ਚ ਬੈਠੇ ਯਾਤਰੀ ਚੀਖ ਰਹੇ ਸੀ ਅਤੇ ਟਰੇਨ ਬਿਨਾਂ ਇੰਜਣ ਸਰਪਟ ਪਟੜੀਆਂ 'ਤੇ ਦੌੜ ਰਹੀ ਸੀ।
ਮੀਡੀਆ ਰਿਪੋਰਟ ਦੇ ਮੁਤਾਬਕ, ਕਰੀਬ 20 ਕਿਲੋਮੀਟਰ ਤੱਕ ਇਹ ਟਰੇਨ ਬਿਨਾਂ ਇੰਜਣ ਦੇ ਦੌੜੀ। ਇਸ ਦੌਰਾਨ ਇਸ ਟਰੈਕ 'ਤੇ ਕੋਈ ਦੂਜੀ ਟਰੇਨ ਨਹੀਂ ਆਈ ਅਤੇ ਸਾਰੇ ਯਾਤਰੀ ਸੁਰੱਖਿਅਤ ਬੱਚ ਗਏ। ਉੱਥੇ ਰੇਲਵੇ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਸਲ 'ਚ ਸ਼ਨੀਵਾਰ ਨੂੰ ਬੀਤੀ ਰਾਤ ਅਹਿਮਦਾਬਦ-ਪੁਰੀ ਐਕਸਪ੍ਰੈੱਸ 'ਚ ਇੰਜਣ ਨੂੰ ਇਕ ਪਾਸੇ ਤੋਂ ਹਟਾ ਕੇ ਟਰੇਨ ਦੇ ਦੂਜੇ ਸਿਰੇ 'ਤੇ ਜੋੜਨ ਦੀ ਪ੍ਰਕਿਰਿਆ ਚਲ ਰਹੀ ਸੀ। ਇਸ ਦੌਰਾਨ ਕਰਮਚਾਰੀਆਂ ਤੋਂ ਗਲਤੀ ਹੋ ਗਈ ਅਤੇ ਉਹ ਡਿੱਬਿਆਂ ਦੇ ਬਰੇਕ ਲਗਾਉਣਾ ਭੁੱਲ ਗਏ। ਇਸ ਸਮੇਂ 'ਚ ਇਹ ਟਰੇਨ ਬਿਨਾਂ ਇੰਜਣ ਦੇ ਹੀ ਸਟੇਸ਼ਨ ਤੋਂ ਨਿਕਲ ਗਈ।
ਢਲਾਣ ਦੇਖ ਕੇ ਟਰੇਨ ਕੇਸਿੰਗਾ ਸਟੇਸ਼ਨ ਦੇ ਵੱਲ ਦੌੜੀ। ਕੇਸਿੰਗਾ 'ਤੇ ਖੜ੍ਹੇ ਯਾਤਰੀਆਂ ਨੇ ਜਦੋਂ ਬਿਨਾਂ ਇੰਜਣ ਟਰੇਨ ਨੂੰ ਦੇਖਿਆ ਤਾਂ ਉਹ ਚੀਖਾ ਮਾਰਨ ਲੱਗੇ। ਹਾਲਾਂਕਿ ਬਾਅਦ 'ਚ ਕੁਝ ਦੂਰੀ 'ਤੇ ਉਚਾਈ ਹੋਣ ਦੇ ਕਾਰਨ ਟਰੇਨ ਦੀ ਰਫਤਾਰ ਖੁਦ ਘੱਟ ਗਈ ਅਤੇ ਉਹ ਰੁਕ ਗਈ। ਇਸ ਦੇ ਬਾਅਦ ਯਾਤਰੀਆਂ ਦੀ ਜਾਨ 'ਚ ਜਾਨ ਆਈ। ਇਸ ਮਾਮਲੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਾਮਲੇ ਦੀ ਪ੍ਰਤੀਕਿਰਿਆ ਦਿੰਦੇ ਹੋਏ ਸੰਬਲਪੁਰ ਡੀ.ਆਰ.ਐਮ. ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਇੰਜਣ ਬੰਦ ਦੀ ਪ੍ਰਕਿਰਿਆ ਦਾ ਪਾਲਣ ਨਹੀਂ ਕਰਨ ਦੇ ਦੋਸ਼ 'ਚ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਕ ਉੱਚ ਅਧਿਕਾਰੀ ਦੇ ਅਗਵਾਈ 'ਚ ਮਾਮਲੇ ਦੀ ਜਾਂਚ ਕਰਾਈ ਜਾ ਰਹੀ ਹੈ।
ਮਨਮੋਹਨ ਸਿੰਘ ਨੇ ਚੀਫ ਜਸਟਿਸ ਵਿਰੁੱਧ ਮਹਾਦੋਸ਼ ਦੇ ਮਤੇ ਨੂੰ ਕੀਤਾ ਨਾ ਮਨਜ਼ੂਰ
NEXT STORY