ਅਗਰਤਲਾ : ਤ੍ਰਿਪੁਰਾ ਦੇ ਇਕ ਕਾਲਜ ਵਿਦਿਆਰਥੀ ਨੇ ਸੋਮਵਾਰ ਨੂੰ ਨੌਵੀਂ ਜਮਾਤ ਦੇ ਵਿਦਿਆਰਥਣ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਵਿਦਿਆਰਥੀ ਵੱਲੋਂ ਆਪਣੇ ਪ੍ਰੇਮ ਪ੍ਰਸਤਾਵ ਨੂੰ ਕਥਿਤ ਤੌਰ 'ਤੇ ਠੁਕਰਾਏ ਜਾਣ 'ਤੇ ਗੁੱਸੇ ਵਿੱਚ ਸੀ।
ਪੁਲਸ ਨੇ ਦੱਸਿਆ ਕਿ ਪੀੜਤਾ ਤਾਨੀਆ ਬਰੂਆ ਸਵੇਰੇ ਕਰੀਬ 8.30 ਵਜੇ ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਕੰਚਨਪੁਰ 'ਚ 'ਟਿਊਸ਼ਨ' ਲਈ ਜਾ ਰਹੀ ਸੀ, ਜਦੋਂ ਇਹ ਘਟਨਾ ਵਾਪਰੀ। ਉੱਤਰੀ ਤ੍ਰਿਪੁਰਾ ਦੇ ਐੱਸਪੀ ਭਾਨੂਪਦ ਚੱਕਰਵਰਤੀ ਦੇ ਅਨੁਸਾਰ ਕਾਰਤਿਕ ਨਾਥ (21) ਨੇ ਪੋਸਟ ਆਫਿਸ ਰੋਡ ਨੇੜੇ ਵਿਦਿਆਰਥਣ ਨੂੰ ਰੋਕਿਆ ਅਤੇ ਉਸਦੀ ਗਰਦਨ ਅਤੇ ਛਾਤੀ 'ਤੇ ਚਾਕੂ ਨਾਲ ਵਾਰ ਕੀਤਾ। ਚੱਕਰਵਰਤੀ ਨੇ ਪੀਟੀਆਈ ਨੂੰ ਦੱਸਿਆ ਕਿ ਉਹ ਜ਼ਮੀਨ 'ਤੇ ਡਿੱਗ ਪਈ ਤੇ ਉਸਦੇ ਜ਼ਖਮਾਂ ਤੋਂ ਬਹੁਤ ਖੂਨ ਵਹਿ ਰਿਹਾ ਸੀ। ਇਸ ਤੋਂ ਤੁਰੰਤ ਬਾਅਦ ਨਾਥ ਨੇ ਉਸਦਾ ਗਲਾ ਵੱਢ ਦਿੱਤਾ। ਐੱਸਪੀ ਨੇ ਦੱਸਿਆ ਕਿ ਦੋਵਾਂ ਨੂੰ ਕੰਚਨਪੁਰ ਸਬ-ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ, ਜਿੱਥੇ ਤਾਨੀਆ ਬਰੂਆ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਾਰਤਿਕ ਨਾਥ ਨੂੰ ਇਲਾਜ ਲਈ ਧਰਮਨਗਰ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਚੱਕਰਵਰਤੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੰਚਨਪੁਰ ਸਰਕਾਰੀ ਡਿਗਰੀ ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀ ਨਾਥ ਨੇ ਬਰੂਆ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਉਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਨਾਥ ਨੇ ਇਹ ਅਪਰਾਧ ਇਸ ਲਈ ਕੀਤਾ ਹੈ ਕਿਉਂਕਿ ਵਿਦਿਆਰਥਣ ਨੇ ਉਸ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।
ਫਾਂਸੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕੀਤੀ ਪੋਸਟ, Meta AI ਨੇ ਇੰਝ ਬਚਾਈ ਔਰਤ ਦੀ ਜਾਨ
NEXT STORY