ਮੈਸੂਰ— ਆਧਾਰ ਕਾਰਡ ਦੀ ਜ਼ਰੂਰਤ ਨੂੰ ਲੈ ਕੇ ਸੁਪਰੀਮ ਕੋਰਟ 'ਚ ਚੱਲ ਰਹੀ ਬਹਿਸ ਦਰਮਿਆਨ ਕਰਨਾਟਕ ਦੇ ਮੈਸੂਰ 'ਚ ਅੰਤਿਮ ਸੰਸਕਾਰ ਦੇ ਸਮੇਂ ਸ਼ਮਸ਼ਾਨਘਾਟ ਦੇ ਅਧਿਕਾਰੀ ਪਰਿਵਾਰ ਵਾਲਿਆਂ ਤੋਂ ਅੰਤਿਮ ਸੰਸਕਾਰ ਲਈ ਮ੍ਰਿਤ ਸ਼ਖਸ ਦਾ ਆਧਾਰ ਕਾਰਡ ਮੰਗ ਰਹੇ ਹਨ। ਇਸ ਫਰਮਾਨ ਨੇ ਸਥਾਨਕ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਪਣਾ ਸਦਾ ਲਈ ਵਿਛੜ ਜਾਵੇ, ਉਸ ਹਾਲਾਤ 'ਚ ਆਧਾਰ ਕਾਰਡ ਲੱਭਾਂਗੇ ਜਾਂ ਫਿਰ ਆਪਣਿਆਂ ਨੂੰ ਹਮਦਰਦੀ ਦੇਵਾਂਗੇ। ਹਾਲਾਂਕਿ ਅਧਿਕਾਰੀ ਆਪਣੇ ਇਸ ਫਰਮਾਨ ਲਈ ਕੁਝ ਹੋਰ ਹੀ ਦਲੀਲ ਦੇ ਰਹੇ ਹਨ।
ਸ਼ਮਸ਼ਾਨਘਾਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਧਾਰ ਕਾਰਡ ਮਿਲਣ ਨਾਲ ਮੈਸੂਰ ਸਿਟੀ ਕਾਰਪੋਰੇਸ਼ਨ (ਐੱਮ.ਸੀ.ਸੀ.) ਨੂੰ ਡੈੱਥ ਸਰਟੀਫਿਕੇਟ ਜਾਰੀ ਕਰਨ 'ਚ ਆਸਾਨੀ ਹੁੰਦੀ ਹੈ, ਇਸ ਲਈ ਉਹ ਆਧਾਰ ਨੰਬਰ ਮੰਗ ਰਹੇ ਹਨ। ਨਾਲ ਹੀ ਉਹ ਸਿਰਫ ਉਨ੍ਹਾਂ ਨੂੰ ਮ੍ਰਿਤ ਲੋਕਾਂ ਦੇ ਆਧਾਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਮੰਗਦੇ ਹਨ, ਜਿਨ੍ਹਾਂ ਦੀ ਮੌਤ ਜਵਾਨੀ 'ਚ ਹੋਈ ਹੋਵੇ। ਜੇਕਰ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਹੈ ਤਾਂ ਉਹ ਆਮ ਦਸਤਾਵੇਜ਼ ਹੀ ਮੰਗਦੇ ਹਨ।
ਪੰਚਾਇਤ ਦੇ ਆਦੇਸ਼ 'ਤੇ ਪਤੀ ਨੇ ਪਤਨੀ ਨੂੰ ਦਰਖੱਤ ਨਾਲ ਬੰਨ੍ਹ ਕੇ 7 ਘੰਟੇ ਕੁੱਟਿਆ
NEXT STORY