ਨੈਸ਼ਨਲ ਡੈਸਕ- ਆਧਾਰ ਕਾਰਡ ਅੱਜ ਦੇ ਸਮੇਂ 'ਚ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਦੇਸ਼ ਵਿਚ ਕੋਈ ਵੀ ਕੰਮ ਕਰਨ ਲਈ ਇਸ ਦੀ ਵਰਤੋਂ ਜ਼ਰੂਰੀ ਦਸਤਾਵੇਜ਼ ਵਜੋਂ ਕੀਤੀ ਜਾਂਦੀ ਹੈ। ਆਧਾਰ ਕਾਰਡ ਨੂੰ ਨਾਗਰਿਕਾਂ ਲਈ ਪਛਾਣ ਪੱਤਰ ਵਜੋਂ 2009 'ਚ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਕੁਝ ਸਮੇਂ ਬਾਅਦ ਅਪਡੇਟ ਕਰਨ ਦੀ ਲੋੜ ਹੈ, ਜਿਨ੍ਹਾਂ ਲੋਕਾਂ ਦਾ ਕਾਰਡ 10 ਸਾਲ ਪੁਰਾਣਾ ਹੈ, ਉਨ੍ਹਾਂ ਲਈ ਇਸ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਦਾ ਆਧਾਰ ਸਮੇਂ 'ਤੇ ਅਪਡੇਟ ਨਹੀਂ ਹੁੰਦਾ, ਉਨ੍ਹਾਂ ਦੇ ਕਾਰਡ ਰੱਦ ਹੋ ਸਕਦੇ ਹਨ। ਜਿਸ ਨੂੰ ਲੈ ਕੇ UIDAI ਦੇਸ਼ ਭਰ 'ਚ ਕੰਮ ਕਰ ਰਿਹਾ ਹੈ। ਇਸ ਸੰਦਰਭ 'ਚ UIDAI ਸਾਰੇ ਜ਼ਿਲ੍ਹਿਆਂ 'ਚ ਇਕ ਮੁਹਿੰਮ ਚਲਾਉਣ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬੀਮਾਰ ਮਾਂ ਨੂੰ ਘਰ 'ਚ ਬੰਦ ਕਰ ਕੇ ਮਹਾਕੁੰਭ 'ਚ ਪੁੰਨ ਕਮਾਉਣ ਤੁਰ ਗਿਆ ਪੁੱਤ ਤੇ ਫਿਰ...
ਆਧਾਰ ਕਾਰਡ ਅਪਡੇਟ ਸੰਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਆਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਨ ਦੇ ਹਰ ਪਹਿਲੂ 'ਤੇ ਚਰਚਾ ਕੀਤੀ ਗਈ। ਇਸ ਵਿਚ ਦੱਸਿਆ ਗਿਆ ਕਿ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ 'ਚ ਆਧਾਰ ਕੇਂਦਰ ਸਥਾਪਤ ਕੀਤੇ ਗਏ ਹਨ। ਨਵੇਂ ਆਧਾਰ ਕਾਰਡਾਂ ਬਾਰੇ ਕਿਹਾ ਗਿਆ ਕਿ ਨਵਜੰਮੇ ਬੱਚਿਆਂ ਦਾ ਆਧਾਰ ਕਾਰਡ ਤਸਦੀਕਸ਼ੁਦਾ ਜਨਮ ਸਰਟੀਫਿਕੇਟ ਤੋਂ ਹਸਪਤਾਲ 'ਚ ਹੀ ਬਣ ਜਾਵੇਗਾ। ਆਧਾਰ ਨੂੰ ਅਪਡੇਟ ਕਰਨ ਲਈ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਜਿੱਥੇ ਲੋਕਾਂ ਨੂੰ Demographic ਦੇ ਵੇਰਵੇ, ਬਾਇਓਮੈਟ੍ਰਿਕਸ, ਮੋਬਾਇਲ ਨੰਬਰ ਅਤੇ ਹੋਰ ਦਸਤਾਵੇਜ਼ਾਂ ਨੂੰ ਅਪਡੇਟ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅਸਲ 'ਚ ਹਰ 10 ਸਾਲ ਬਾਅਦ ਨਾਗਰਿਕਾਂ ਨੂੰ ਆਪਣੇ ਆਧਾਰ ਕਾਰਡ 'ਚ ਨਾਮ, ਉਮਰ, ਬਾਇਓਮੈਟ੍ਰਿਕ ਅਤੇ ਹੋਰ ਜਾਣਕਾਰੀ ਵਰਗੇ ਵੇਰਵੇ ਅਪਡੇਟ ਕਰਨੇ ਪੈਂਦੇ ਹਨ। ਅਜਿਹੇ ਵਿਚ ਜਿਨ੍ਹਾਂ ਲੋਕਾਂ ਦਾ ਆਧਾਰ ਸਮੇਂ 'ਤੇ ਅਪਡੇਟ ਨਹੀਂ ਹੁੰਦਾ, ਉਨ੍ਹਾਂ ਦੇ ਕਾਰਡ ਰੱਦ ਹੋ ਸਕਦੇ ਹਨ। ਦੱਸ ਦਈਏ ਕਿ UIDAI ਨੇ 1000 ਤੋਂ ਵੱਧ ਆਧਾਰ ਕੇਂਦਰ ਬਣਾਏ ਹਨ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਲੋਕਾਂ ਨੂੰ ਆਫਲਾਈਨ ਅਤੇ ਆਨਲਾਈਨ ਦੋਵਾਂ ਤਰ੍ਹਾਂ ਆਧਾਰ ਅਪਡੇਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜੋ ਲੋਕ ਆਨਲਾਈਨ ਅਪਡੇਟ ਕਰਨਾ ਚਾਹੁੰਦੇ ਹਨ, ਉਹ uidai.gov.in 'ਤੇ ਜਾ ਕੇ ਅਜਿਹਾ ਕਰ ਸਕਦੇ ਹਨ। ਇਸ ਦੇ ਨਾਲ ਹੀ, ਜੋ ਲੋਕ ਆਧਾਰ ਨੂੰ ਆਫਲਾਈਨ ਅਪਡੇਟ ਕਰਨਾ ਚਾਹੁੰਦੇ ਹਨ, ਉਹ ਨਜ਼ਦੀਕੀ ਆਧਾਰ ਕੇਂਦਰਾਂ 'ਤੇ ਜਾ ਕੇ ਆਧਾਰ ਅਪਡੇਟ ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਕਰ ਪਾਈ ਜੀਨਸ ਤਾਂ ਨਹੀਂ ਦੇ ਸਕੋਗੇ ਪੇਪਰ
NEXT STORY