ਭੋਪਾਲ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ 'ਚ ਇਕ ਰੈਲੀ ਨੂੰ ਸੰਬੋਧਿਤ ਕੀਤਾ। ਇਸ ਸਾਲ ਦੇ ਅਖ਼ੀਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੂਰੀ ਜ਼ੋਰ ਅਜ਼ਮਾਇਸ਼ ਕਰ ਰਹੀ ਹੈ। ਭੋਪਾਲ ਰੈਲੀ 'ਚ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੇਕਰ ਮੱਧ ਪ੍ਰਦੇਸ਼ 'ਚ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਸੂਬੇ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲੇਗੀ।
ਇਹ ਵੀ ਪੜ੍ਹੋ- ਭੋਪਾਲ 'ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ
ਕੇਜਰੀਵਾਲ ਨੇ ਕਿਹਾ ਕਿ ਦਿੱਲੀ-ਪੰਜਾਬ 'ਚ ਬਿਜਲੀ ਮੁਫ਼ਤ ਕਰ ਦਿੱਤੀ ਹੈ। ਦਿੱਲੀ 'ਚ ਸ਼ਾਨਦਾਰ ਸਕੂਲ ਬਣਾਏ। ਪੰਜਾਬ 'ਚ ਵੀ ਸ਼ਾਨਦਾਰ ਸਕੂਲ ਬਣਨੇ ਸ਼ੁਰੂ ਹੋ ਗਏ ਹਨ। ਬਸ ਇੰਨਾ ਹੀ ਨਹੀਂ ਦਿੱਲੀ-ਪੰਜਾਬ ਵਿਚ ਮੁਫ਼ਤ ਇਲਾਜ ਹੁੰਦਾ ਹੈ। ਇਕ ਮੌਕਾ ਸਾਨੂੰ ਦੇ ਦਿਓ, ਕੰਮ ਨਾ ਕਰਾਂ ਤਾਂ ਦੁਬਾਰਾ ਨਹੀਂ ਆਵਾਂਗਾ। ਦਿੱਲੀ ਦੇ ਲੋਕਾਂ ਨੇ ਇਕ ਮੌਕਾ ਦਿੱਤਾ, ਉਦੋਂ ਤੋਂ ਪਿਆਰ ਬਰਕਰਾਰ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਪੂਰਾ ਮੱਧ ਪ੍ਰਦੇਸ਼ ਬਦਲਾਅ ਚਾਹੁੰਦਾ ਹੈ ਪਰ ਲੋਕ ਬੇਬੱਸ ਅਤੇ ਮਜ਼ਬੂਰ ਸਨ, ਉਨ੍ਹਾਂ ਕੋਲ ਕੋਈ ਬਦਲ ਨਹੀਂ ਸੀ। ਹੁਣ 'AAP' ਦੇ ਰੂਪ 'ਚ ਬਦਲ ਹੈ। ਟਰੇਲਰ ਮਿਲ ਚੁੱਕਾ ਹੈ। ਵਿਧਾਨ ਸਭਾ ਚੋਣਾਂ ਵਿਚ ਹੁਣ ਪੂਰੀ ਤਸਵੀਰ ਪੂਰੀ ਹੋਵੇਗੀ। ਮੱਧ ਪ੍ਰਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇੱਥੇ ਸਰਕਾਰ ਖਰੀਦੀ ਅਤੇ ਵੇਚੀ ਜਾਂਦੀ ਹੈ। ਇਨ੍ਹਾਂ ਨੇ ਲੋਕਤੰਤਰ-ਸੰਵਿਧਾਨ ਨੂੰ ਬਾਜ਼ਾਰ ਬਣਾ ਦਿੱਤਾ।
ਇਹ ਵੀ ਪੜ੍ਹੋ- ਲੋਕ ਸਭਾ 'ਚ ਸਭ ਤੋਂ ਵੱਧ ਸਰਗਰਮ ਹਨ ਮਹਾਰਾਸ਼ਟਰ ਦੇ MP, ਸਵਾਲ ਪੁੱਛਣ ਦੇ ਮਾਮਲੇ 'ਚ 'ਪੰਜਾਬ ਫਾਡੀ'
45 ਸਾਲ ਕਾਂਗਰਸ ਦੀ ਸਰਕਾਰ ਰਹੀ। 20 ਸਾਲ ਭਾਜਪਾ ਦੀ। ਮੱਧ ਪ੍ਰਦੇਸ਼ ਵਿਚ ਕੁਝ ਕਰਨਾ ਚਾਹੁੰਦੇ ਤਾਂ ਕਰ ਦਿੰਦੇ। ਤੁਸੀਂ ਮੌਕੇ ਤਾਂ ਬਹੁਤ ਦਿੱਤੇ ਪਰ ਇਨ੍ਹਾਂ ਨੇ ਲੁੱਟਣ 'ਚ ਕੋਈ ਕਸਰ ਨਹੀਂ ਛੱਡੀ। ਮੱਧ ਪ੍ਰਦੇਸ਼ ਵਿਚ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ ਵਿਆਪਮ ਘਪਲਾ ਸੀ। 45 ਤੋਂ ਜ਼ਿਆਦਾ ਲੋਕ ਮਾਰੇ ਗਏ। ਪ੍ਰਧਾਨ ਮੰਤਰੀ ਨੇ ਕਿਸੇ ਨੂੰ ਜੇਲ੍ਹ ਨਹੀਂ ਭੇਜਿਆ, ਕਿਉਂ ਸਾਰੇ ਆਪਣੇ ਸਨ। ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜ ਦਿੱਤਾ, ਵਿਆਪਮ ਨਹੀਂ ਦਿਖਾਈ ਦਿੱਤਾ?
ਭੋਪਾਲ 'ਚ ਗਰਜੇ CM ਮਾਨ, ਬੋਲੇ- ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦੈ
NEXT STORY