ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 'ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ' ਲਾਂਚ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 13 ਸਾਲਾਂ ਵਿਚ ਦੇਸ਼ ਦੀ ਰਾਜਨੀਤੀ ਵਿਚ ਇਕ ਵੱਡੀ ਤਬਦੀਲੀ ਲਿਆਂਦੀ ਹੈ। ਹੁਣ ਇਸ ਤਬਦੀਲੀ ਨੂੰ ਅੱਗੇ ਵਧਾਉਣ ਲਈ ਵਿਦਿਆਰਥੀ ਸੰਗਠਨ ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ASAP) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਪਾਰਟੀ ਵਿਦਿਆਰਥੀਆਂ ਨੂੰ ਸਮਾਜ ਨਾਲ ਜੋੜੇਗੀ। ASAP ਵਿਚ ਸ਼ਾਮਲ ਹੋ ਕੇ ਵਿਦਿਆਰਥੀ ਅਤੇ ਨੌਜਵਾਨ ਦੇਸ਼ ਦੀ ਸਰਗਰਮ ਰਾਜਨੀਤੀ ਵਿਚ ਆਪਣੀ ਭੂਮਿਕਾ ਨਿਭਾਉਣਗੇ ਅਤੇ ਦੇਸ਼ ਨੂੰ ਅੱਗੇ ਲਿਜਾਣ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਮੌਜੂਦਾ ਭਾਜਪਾ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਅੱਜ ਏਆਈ ਦੀ ਗੱਲ ਹੋ ਰਹੀ ਹੈ ਪਰ ਭਾਜਪਾ ਹਿੰਦੂ-ਮੁਸਲਿਮ ਦੇ ਚੱਕਰ ਵਿਚ ਹੀ ਫਸੀ ਹੋਈ ਹੈ। ਚੋਣਾਂ ਲੜਨਾ ਵਿਦਿਆਰਥੀਆਂ ਦਾ ਇਕ ਹਿੱਸਾ ਹੋਣਾ ਚਾਹੀਦਾ ਹੈ। ਇਸ ਲਈ ਵਿਦਿਆਰਥੀਆਂ ਦੇ ਬਹੁਤ ਸਾਰੇ ਗਰੁੱਪ ਬਣਾਏ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਨੇ ਈਮਾਨਦਾਰੀ ਨਾਲ ਚੋਣਾਂ ਲੜੀਆਂ। ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਹੋ ਗਏ ਹਨ। ਅੱਜ ਸਾਡੇ ਦੇਸ਼ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਖਾਣ ਨੂੰ ਰੋਟੀ ਨਹੀਂ ਹੈ, ਪੜ੍ਹਾਈ ਨਹੀਂ ਹੈ। ਕੋਈ ਬੀਮਾਰ ਹੋ ਜਾਵੇ ਤਾਂ ਦਵਾਈ ਨਹੀਂ ਹੈ। ਬੇਰੁਜ਼ਗਾਰੀ ਹੈ, ਵਿਦਿਆਰਥੀ ਦੁੱਖੀ ਹਨ। ਔਰਤਾਂ, ਵਪਾਰੀ ਦੁੱਖੀ ਹਨ। ਚਾਰੋਂ ਪਾਸੇ ਬੁਰਾ ਹਾਲ ਹੈ। ਇਨ੍ਹਾਂ ਸਾਰੀਆਂ ਸਮੱਸਿਆਂ ਦੀ ਜੜ੍ਹ ਇਕ ਹੀ ਹੈ ਕਿ ਉਹ ਹੈ ਅੱਜ ਦੀ ਰਾਜਨੀਤੀ। ਸਾਡੀ ਜ਼ਿੰਦਗੀ ਦੀ ਹਰ ਮੁੱਦੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਸਰਕਾਰ ਸੀ ਤਾਂ 24 ਘੰਟੇ ਬਿਜਲੀ ਮਿਲਦੀ ਸੀ। ਅੱਜ ਦਿੱਲੀ ਵਿਚ ਬਿਜਲੀ ਦੇ ਕੱਟ ਲੱਗਣ ਲੱਗੇ ਹਨ। ਤੁਹਾਨੂੰ ਸਸਤੀ ਬਿਜਲੀ ਮਿਲੇਗੀ ਜਾਂ ਨਹੀਂ ਮਿਲੇਗੀ ਇਸ ਵਿਚ ਵੀ ਰਾਜਨੀਤੀ ਹੈ। ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਚੀਜ਼ ਵਿਚ ਰਾਜਨੀਤੀ ਹੈ। ਇਸ ਲਈ ਵਿਦਿਆਰਥੀਆਂ ਨੂੰ ਰਾਜਨੀਤੀ ਦਾ ਹਿੱਸਾ ਬਣਨਾ ਪਵੇਗਾ। ਅੱਜ ਜਿਸ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ, ਇਹ ਹੀ ਰਾਜਨੀਤੀ ਸਾਡੇ ਦੇਸ਼ ਦੀ ਸਮੱਸਿਆ ਦੀ ਜੜ੍ਹ ਹੈ। ਆਮ ਆਦਮੀ ਪਾਰਟੀ ਨੇ 10 ਸਾਲ ਦਿੱਲੀ ਵਿਚ ਰਾਜ ਕੀਤਾ ਅਤੇ ਹੁਣ ਪੰਜਾਬ ਵਿਚ ਸਾਡੀ ਸਰਕਾਰ ਹੈ। ਅਸੀਂ ਕਹਿੰਦੇ ਹਾਂ ਕਿ ਸਕੂਲ ਬਣਨੇ ਚਾਹੀਦੇ ਹਨ। ਅਸੀਂ 10 ਸਾਲਾਂ ਵਿਚ ਦਿੱਲੀ ਵਿਚ ਬਹੁਤ ਸਕੂਲ ਬਣਾਏ। ਸਰਕਾਰੀ ਸਕੂਲ ਬਹੁਤ ਵਧੀਆ ਕਰ ਦਿੱਤੇ।
ਹਾਈ ਕੋਰਟ ਨੇ ਸ਼ਸ਼ੀ ਥਰੂਰ ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
NEXT STORY