ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਕਾਫੀ ਦਿਨਾਂ ਤੋਂ ਗਾਇਬ ਹਨ ਤੇ ਉਨ੍ਹਾਂ ਨੂੰ ਲੱਭਣ ਲਈ 100 ਪੁਲਸ ਵਾਲੇ ਘੁੰਮ ਰਹੇ ਹਨ ਪਰ ਫਿਰ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਸੋਮਨਾਥ ਭਾਰਤੀ 'ਤੇ ਉਨ੍ਹਾਂ ਦੀ ਪਤਨੀ ਲਿਪਿਕਾ ਮਿੱਤਰਾ ਨੇ ਘਰੇਲੂ ਹਿੰਸਾ ਦਾ ਮੁਕੱਦਮਾ ਦਰਜ ਕਰਾਇਆ ਹੈ।
ਪੁਲਸ ਨੂੰ ਮਿਲੀ ਜਾਣਕਾਰੀ ਮੁਤਾਬਕ ਸੋਮਨਾਥ ਹੁਲੀਆ ਬਦਲ ਕੇ ਲੁੱਕੇ ਹੋਏ ਹਨ ਅਤੇ ਵਾਰ-ਵਾਰ ਟਿਕਾਣੇ ਬਦਲ ਰਹੇ ਹਨ। ਇਸ ਲਈ ਪੁਲਸ ਨੇ ਸੋਮਨਾਥ ਦੇ ਬਦਲੇ ਹੁਲੀਏ ਦੇ ਕੁਝ ਸਕੈਚ ਵੀ ਬਣਾਏ ਹਨ। ਪਤਨੀ ਵਲੋਂ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਅਰਜ਼ੀ ਖਾਰਜ ਹੋਣ ਤੋਂ ਬਾਅਦ ਸੋਮਨਾਥ ਲਾਪਤਾ ਹੋ ਗਏ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਡੇਰਾ ਸਿਰਸਾ ਮੁਖੀ 'ਤੇ ਲਟਕੀ ਇਕ ਹੋਰ ਪੁਰਾਣੇ ਮਾਮਲੇ ਦੀ ਤਲਵਾਰ, ਡੇਰੇ ਪੁੱਜੀ CBI ਦੀ ਟੀਮ
NEXT STORY