ਨਵੀਂ ਦਿੱਲੀ (ਇੰਟ.)- ਆਮ ਆਦਮੀ ਪਾਰਟੀ (ਆਪ) ਨੇ ਤਿਹਾੜ ਜੇਲ੍ਹ ’ਚ ਬੰਦ ਸੀ.ਐੱਮ. ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਜੇਲ੍ਹ ’ਚ ਕੇਜਰੀਵਾਲ ਦਾ ਭਾਰ ਲਗਾਤਾਰ ਘਟ ਰਿਹਾ ਹੈ। ਹੁਣ ਤੱਕ ਉਨ੍ਹਾਂ ਦਾ 8 ਕਿੱਲੋ ਤੱਕ ਭਾਰ ਘਟ ਚੁੱਕਾ ਹੈ। ਇਸ ਤਰ੍ਹਾਂ ਭਾਰ ’ਚ ਗਿਰਾਵਟ ਹੋਣਾ ਚਿੰਤਾਜਨਕ ਗੱਲ ਹੈ।
ਆਮ ਆਦਮੀ ਪਾਰਟੀ ਨੇ ਕਿਹਾ ਕਿ 21 ਮਾਰਚ ਨੂੰ ਗ੍ਰਿਫਤਾਰੀ ਦੌਰਾਨ ਸੀ.ਐੱਮ. ਕੇਜਰੀਵਾਲ ਦਾ ਭਾਰ 70 ਕਿੱਲੋ ਸੀ। 2 ਜੂਨ ਨੂੰ ਭਾਰ ਘਟ ਕੇ 63.5 ਕਿੱਲੋ ਹੋ ਗਿਆ। ਸ਼ਨੀਵਾਰ 22 ਜੂਨ ਨੂੰ ਭਾਰ ਹੋਰ ਘਟ ਕੇ 62 ਕਿੱਲੋ ਰਹਿ ਗਿਆ। ਇਸ ਤਰ੍ਹਾਂ ਹੁਣ ਤੱਕ ਉਨ੍ਹਾਂ ਦਾ ਭਾਰ 8 ਕਿੱਲੋ ਤੱਕ ਘਟ ਚੁੱਕਾ ਹੈ।
ਇਹ ਵੀ ਪੜ੍ਹੋ- ਬਾਲ ਮਜ਼ਦੂਰੀ ਦੀ ਅਲਾਮਤ ਖ਼ਤਮ ਕਰਨ ਲਈ ਸਰਕਾਰ ਦੀ ਨਿਵੇਕਲੀ ਪਹਿਲ, 155 ਬੱਚਿਆਂ ਨੂੰ ਕਰਵਾਇਆ ਮੁਕਤ
ਪਾਰਟੀ ਨੇ ਕਿਹਾ ਕਿ ਏਮਸ ਦੇ ਮੈਡੀਕਲ ਬੋਰਡ ਨੇ ਸੀ.ਐੱਮ. ਕੇਜਰੀਵਾਲ ਦੇ ਘਟਦੇ ਭਾਰ ਨੂੰ ਵੇਖ ਕੇ ਉਨ੍ਹਾਂ ਦੀ ਡਾਈਟ ’ਚ ਪਰਾਂਠਾ ਅਤੇ ਪੂੜੀ ਵੀ ਸ਼ਾਮਲ ਕਰਨ ਲਈ ਕਿਹਾ ਹੈ।
ਹਾਰਟ ਅਤੇ ਕੈਂਸਰ ਸਬੰਧੀ ਟੈਸਟ ਨਹੀਂ ਹੋਏ
‘ਆਪ’ ਨੇ ਕਿਹਾ ਕਿ ਏਮਸ ਨੇ ਹੁਣ ਤੱਕ ਸਿਰਫ ਖੂਨ ਨਾਲ ਸਬੰਧਤ ਕੁਝ ਟੈਸਟ ਹੀ ਕਰਵਾਏ ਹਨ। ਹਾਰਟ ਅਤੇ ਕੈਂਸਰ ਨਾਲ ਸਬੰਧਤ ਟੈਸਟ ਅਜੇ ਤੱਕ ਨਹੀਂ ਹੋਏ ਹਨ। ਸੀ.ਐੱਮ. ਕੇਜਰੀਵਾਲ ਦੇ ਭਾਰ ਲਗਾਤਾਰ ਘਟਣ ਨੂੰ ਮੈਕਸ ਦੇ ਡਾਕਟਰਾਂ ਨੇ ਗੰਭੀਰ ਮੰਨਿਆ ਸੀ ਅਤੇ ਕਈ ਟੈਸਟ ਕਰਾਉਣ ਲਈ ਕਿਹਾ ਸੀ, ਜਿਸ ਦੇ ਲਈ ਸੀ.ਐੱਮ. ਕੇਜਰੀਵਾਲ ਨੇ ਅੰਤ੍ਰਿਮ ਜ਼ਮਾਨਤ 7 ਦਿਨ ਵਧਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਕੋਰਟ ਨੇ ਨਹੀਂ ਮੰਨਿਆ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ : ਮਾਂ ਤੇ ਧੀ ਨੂੰ ਮਾਰ ਕੇ ਅਕਾਲੀ ਆਗੂ ਨੇ ਖ਼ੁਦ ਨੂੰ ਵੀ ਮਾਰੀ ਗੋਲ਼ੀ, ਪਾਲਤੂ ਕੁੱਤੇ ਨੂੰ ਵੀ ਨਾ ਬਖ਼ਸ਼ਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰੀ ਬਾਰਿਸ਼ ਦੌਰਾਨ ਡਿੱਗੀ ਇਮਾਰਤ ਦੀ ਛੱਤ, 9 ਬੱਚੇ ਹੋ ਗਏ ਜ਼ਖ਼ਮੀ, 2 ਦੀ ਹਾਲਤ ਨਾਜ਼ੁਕ
NEXT STORY