ਊਨਾ- ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ ਦੇ ਲੋਕ ਜਲਦ ਹੀ LED ਸਕਰੀਨਾਂ 'ਤੇ ਮਾਤਾ ਚਿੰਤਪੁਰਨੀ ਦੀ ਆਰਤੀ ਦੇ ਲਾਈਵ ਦਰਸ਼ਨ ਦੇਖ ਸਕਣਗੇ। ਇਸ ਲਈ ਨਗਰ ਕੌਂਸਲ ਊਨਾ ਨੇ ਮੁਕੰਮਲ ਖਾਕਾ ਤਿਆਰ ਕਰਕੇ ਬਜਟ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਊਨਾ ਨਗਰ ਕੌਂਸਲ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਊਨਾ ਸ਼ਹਿਰ ਵਿਚ ਲਗਾਈ ਜਾਣ ਵਾਲੀ LED ਸਕਰੀਨ ਲਈ 3 ਲੱਖ ਰੁਪਏ ਦੀ ਰਾਸ਼ੀ ਵੀ ਮਨਜ਼ੂਰ ਕੀਤੀ ਗਈ ਹੈ। ਦੂਜੇ ਪਾਸੇ ਸਾਬਕਾ ਕੌਂਸਲਰ ਨਵਦੀਪ ਕਸ਼ਯਪ ਨੇ ਸੋਸ਼ਲ ਮੀਡੀਆ ਰਾਹੀਂ ਨਗਰ ਕੌਂਸਲ ਨੂੰ LED ਸਕਰੀਨਾਂ ਲਾਉਣ ਬਾਰੇ ਮੁੜ ਵਿਚਾਰ ਕਰਨ ਅਤੇ 3 ਲੱਖ ਰੁਪਏ ਦੀ ਬਚਤ ਕਰਨ ਦੀ ਅਪੀਲ ਕੀਤੀ ਹੈ। ਸਾਬਕਾ ਕੌਂਸਲਰ ਦੀ ਇਸ ਪੋਸਟ 'ਤੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਪੁਰਾਣੀ ਤਹਿਸੀਲ ਚੌਕ ਅਤੇ MC ਪਾਰਕ 'ਚ ਲਾਈਆਂ ਜਾਣਗੀਆਂ LED ਸਕਰੀਨਾਂ
ਨਗਰ ਕੌਂਸਲ ਊਨਾ ਵੱਲੋਂ ਸ਼ਹਿਰ ਵਿਚ 2 ਥਾਵਾਂ ’ਤੇ LED ਸਕਰੀਨਾਂ ਲਗਾਈਆਂ ਜਾਣਗੀਆਂ। ਇਸ ਲਈ ਦੋ ਥਾਵਾਂ ਪੁਰਾਣੀ ਤਹਿਸੀਲ ਚੌਕ ਅਤੇ MC ਪਾਰਕ ਦੀ ਚੋਣ ਕੀਤੀ ਗਈ ਹੈ। ਮਾਤਾ ਚਿੰਤਪੁਰਨੀ ਮੰਦਰ 'ਚ ਸਵੇਰੇ-ਸ਼ਾਮ ਆਰਤੀ ਹੁੰਦੀ ਹੈ, ਜਿਸ 'ਚ ਹਿੱਸਾ ਲੈਣ ਲਈ ਊਨਾ ਸਮੇਤ ਕਈ ਥਾਵਾਂ ਤੋਂ ਸ਼ਰਧਾਲੂ ਮੰਦਰ 'ਚ ਪਹੁੰਚਦੇ ਹਨ ਪਰ ਜਦੋਂ ਊਨਾ 'ਚ LED ਸਕਰੀਨ ਲਗਾਈ ਜਾਵੇਗੀ ਤਾਂ ਸ਼ਹਿਰ ਦੇ ਲੋਕ ਮਾਤਾ ਚਿੰਤਪੂਰਨੀ ਦੇ ਲਾਈਵ ਦਰਸ਼ਨ ਕਰ ਸਕਣਗੇ।
ਉਪਰੋਕਤ ਦੋਵੇਂ ਥਾਵਾਂ ਜਿੱਥੇ ਇਹ LED ਸਕਰੀਨਾਂ ਲਗਾਈਆਂ ਜਾਣਗੀਆਂ, ਉਹ ਸਥਾਨ ਚੰਡੀਗੜ੍ਹ-ਧਰਮਸ਼ਾਲਾ ਨੈਸ਼ਨਲ ਹਾਈਵੇ ਦੇ ਨਾਲ ਹਨ ਅਤੇ ਜਦੋਂ ਮਾਤਾ ਚਿੰਤਪੁਰਨੀ ਦੀ ਆਰਤੀ ਦੇ ਲਾਈਵ ਦਰਸ਼ਨ LED ਸਕਰੀਨ 'ਤੇ ਵਿਖਾਏ ਜਾਣਗੇ ਤਾਂ ਉੱਥੋਂ ਲੰਘਣ ਵਾਲੇ ਰਾਹਗੀਰ ਵੀ ਇਸ ਦਾ ਲਾਭ ਉਠਾ ਸਕਣਗੇ। ਇਸ ਲਈ 3 ਲੱਖ ਰੁਪਏ ਖਰਚ ਕੀਤੇ ਜਾਣਗੇ।
'ਆਪ੍ਰੇਸ਼ਨ ਕਵਚ': ਦਿੱਲੀ ਪੁਲਸ ਨੇ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ 'ਚ ਲਿਆ
NEXT STORY