ਨਵੀਂ ਦਿੱਲੀ/ਟੋਕੀਓ (ਬਿਊਰੋ) ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਕਤਲ ਦੇ ਬਾਅਦ ਭਾਰਤ ਸਰਕਾਰ ਦੀ 'ਸੁਰੱਖਿਆ' ਨੂੰ ਲੈ ਕੇ ਚਿੰਤਾ ਵੱਧ ਗਈ ਹੈ।ਆਬੇ ਦਾ ਪਿਛਲੇ ਹਫ਼ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਦੇ ਬਾਅਦ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਭਾਰਤ ਸਰਕਾਰ ਨੂੰ ਵੀ ਆਬੇ ਦੇ ਕਤਲ ਨੇ ਹਿਲਾ ਕੇ ਰੱਖ ਦਿੱਤਾ ਹੈ। ਇਸ ਲਈ ਸਰਕਾਰ ਨੇ ਹੁਣ ਸੁਰੱਖਿਆ ਨੂੰ ਲੈ ਕੇ ਪੁਖ਼ਤਾ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਸਾਰੀਆਂ ਸਿਕਓਰਿਟੀ ਏਜੰਸੀਆਂ ਨੂੰ ਪੱਤਰ ਲਿਖ ਕੇ ਸੁਰੱਖਿਆ 'ਤੇ ਖਾਸ ਧਿਆਨ ਦੇਣ ਲਈ ਕਿਹਾ ਹੈ। ਇਹੀ ਨਹੀਂ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਸੁਰੱਖਿਆ ਦੀ ਨਿਗਰਾਨੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਹੱਤਵ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਆਬੇ ਚੋਣ ਪ੍ਰਚਾਰ ਦੇ ਤਹਿਤ ਭਾਸ਼ਣ ਦੇ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਨੇ ਉਹਨਾਂ ਦਾ ਪਿੱਛੋਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਰਕਾਰ ਨੇ ਸੁਰੱਖਿਆ ਏਜੰਸੀਆਂ ਨੂੰ ਕਿਹਾ ਕਿ ਵੀਵੀਆਈਪੀ ਵਿਅਕਤੀ ਦੀ ਸੁਰੱਖਿਆ ਨੂੰ ਪਿੱਛੇ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਵੇ। ਜਾਪਾਨ ਦੇ ਨਾਰਾ ਸ਼ਹਿਰ ਵਿਚ 8 ਜੁਲਾਈ ਨੂੰ ਭਾਸ਼ਣ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਹਮਲਾਵਾਰ ਨੇ ਆਬੇ 'ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਘਟਨਾਸਥਲ 'ਤੇ ਹੀ ਜਾਪਾਨ ਦੇ ਜਲ ਸੈਨਾ ਦੇ ਸਾਬਕਾ ਮੈਂਬਰ ਤੇਤਸੁਯਾ ਯਾਮਾਗਾਮੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਆਬੇ 'ਤੇ ਗੋਲੀ ਚਲਾਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : ਇਟਲੀ 'ਚ ਕੋਵਿਡ-19 ਕੇਸ 2 ਕਰੋੜ ਤੋਂ ਪਾਰ
VVIP ਸੁਰੱਖਿਆ 'ਚ ਕਮੀਆਂ 'ਤੇ ਹੋਈ ਚਰਚਾ
ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਸੈਂਟਰਲ ਇੰਟੈਂਲੀਜੈਂਸ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਵੀਵੀਆਈਪੀ ਸੁਰੱਖਿਆ ਵਿਚ ਕਮੀਆਂ 'ਤੇ ਚਰਚਾ ਕੀਤੀ ਅਤੇ ਫ਼ੈਸਲਾ ਲਿਆ ਕਿ ਸਬੰਧਤ ਸੁਰੱਖਿਆ ਅਧਿਕਾਰੀਆਂ ਨੂੰ ਇਕ ਪੱਤਰ ਭੇਜਿਆ ਜਾਵੇਗਾ। ਇੱਥੇ ਦੱਸ ਦਈਏ ਕਿ ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀਆਰਪੀਐੱਫ), ਨੈਸ਼ਨਲ ਸਿਕਓਰਿਟੀ ਗਾਰਡ (ਐੱਨਐੱਸਜੀ) ਅਤੇ ਸੈਂਟਰਲ ਇੰਡਸਟ੍ਰੀਅਲ ਸਿਕਓਰਿਟੀ ਫੋਰਸ (ਸੀਆਈਐੱਸਐੱਫ) ਦੇ ਇਲਾਵਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਸ ਸਮੇਤ ਕਈ ਸਿਕਓਰਿਟੀ ਟੀਮਾਂ ਵੀਵੀਆਈਪੀ ਲੋਕਾਂ ਦੀ ਸੁਰੱਖਿਆ ਕਰਦੀਆਂ ਹਨ। ਜਦਕਿ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਤਾਇਨਾਤ ਰਹਿੰਦਾ ਹੈ।
VVIP ਲੋਕਾਂ ਦੀ ਪਿੱਛੇ ਤੋਂ ਹੀ ਰਹੀ ਖਾਸ ਨਿਗਰਾਨੀ
ਅਧਿਕਾਰੀ ਨੇ ਦੱਸਿਆ ਕਿ ਵੀਵੀਆਈਪੀ ਸਿਕਓਰਿਟੀ ਵਾਲੇ ਯੂਨਿਟਸ ਅਤੇ ਰਾਜ ਸਰਕਾਰਾਂ ਅਤੇ ਪੁਲਸ ਬਲਾਂ ਨੂੰ 8 ਜੁਲਾਈ ਨੂੰ ਭੇਜੀ ਗਈ ਐਡਵਾਇਜ਼ਰੀ ਵਿਚ ਕਿਹਾ ਗਿਆ ਸੀ ਕਿ ਵੀਆਈਪੀ/ਵੀਵੀਆਈਪੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਾਵਧਾਨ ਰਹੋ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਐਡਵਾਇਜ਼ਰੀ ਵਿਚ ਸਾਫ-ਸਾਫ ਕਿਹਾ ਗਿਆ ਕਿ ਸੁਰੱਖਿਆ ਪ੍ਰਾਪਤ ਲੋਕਾਂ ਦੀ ਪਿੱਛੋਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾਵੇ। ਕਿਉਂਕਿ ਹਮਲਾਵਰ ਅਕਸਰ ਪਿੱਛੋਂ ਦੀ ਨਿਸ਼ਾਨਾ ਬਣਾਉਂਦੇ ਹਨ। ਇਕ ਹੋਰ ਅਧਿਕਾਰੀ ਨੇ ਗ੍ਰਹਿ ਮੰਤਰਾਲੇ ਦੀ ਐਡਵਾਇਜ਼ਰੀ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਸਬੰਧਤ ਸਿਕਓਰਿਟੀ ਯੂਨਿਟਸ ਨੂੰ ਉਹਨਾਂ ਪ੍ਰੋਗਰਾਮਾਂ ਦੀ ਖਾਸ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਵੱਡੀ ਗਿਣਤੀ ਵਿਚ ਵੀਵੀਆਈਪੀ ਲੋਕ ਮੌਜੂਦ ਰਹਿੰਦੇ ਹਨ।
ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ; ਜਾਟ ਚਿਹਰਾ ਤੇ ਕਿਸਾਨ
NEXT STORY