ਨਵੀਂ ਦਿੱਲੀ- ਪ੍ਰਣਬ ਮੁਖਰਜੀ ਦੇ ਬੇਟੇ ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇਤਾ ਅਭਿਜੀਤ ਮੁਖਰਜੀ ਨੇ ਪਾਰਟੀ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਖਾਸ ਨੇਤਾਵਾਂ ਨੇ ਉਨ੍ਹਾਂ ਨੂੰ ਹਾਸ਼ੀਏ ’ਤੇ ਪਾ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟੀ. ਐੱਮ. ਸੀ. ਨੇਤਾ ਅਭਿਜੀਤ ਮੁਖਰਜੀ ਜਲਦ ਹੀ ਕਾਂਗਰਸ ’ਚ ਵਾਪਸੀ ਕਰ ਸਕਦੇ ਹਨ।
ਉਨ੍ਹਾਂ ਨੇ ਟੀ. ਐੱਮ. ਸੀ. ’ਤੇ ਗੰਭੀਰ ਦੋਸ਼ ਵੀ ਲਾਏ ਹਨ। ਅਭਿਜੀਤ ਮੁਖਰਜੀ ਨੇ ਪਾਰਟੀ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਆਉਣ ਤੋਂ ਬਾਅਦ ਮੈਂ ਕਾਂਗਰਸ ਹਾਈਕਮਾਂਡ ਤੋਂ ਸਮਾਂ ਮੰਗਿਆ ਹੈ। ਜੇ ਕਾਂਗਰਸ ਹਾਈਕਮਾਂਡ ਜਲਦ ਉਨ੍ਹਾਂ ਨੂੰ ਕਾਂਗਰਸ ’ਚ ਸ਼ਾਮਲ ਹੋਣ ਲਈ ਕਹੇ ਤਾਂ ਉਹ ਸ਼ਾਮਲ ਹੋ ਜਾਣਗੇ।
2019 ਦੀਆਂ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ’ਚ ਮੈਨੂੰ ਇਕ ਖਾਸ ਵਿਅਕਤੀ ਅਤੇ ਗਰੁੱਪ ਨੇ ਹਾਸ਼ੀਏ ’ਤੇ ਸੁੱਟ ਦਿੱਤਾ। ਕੁਝ ਲੋਕਾਂ ਕਾਰਨ ਮੈਂ ਚੋਣ ਹਾਰ ਗਿਆ। ਇਸ ਬਾਰੇ ਮੈਂ ਖੁੱਲ੍ਹ ਕੇ ਕੁਝ ਨਹੀਂ ਕਹਿ ਸਕਦਾ। ਹਾਈਕਮਾਂਡ ਨੂੰ ਇਸ ਦੀ ਪੂਰੀ ਜਾਣਕਾਰੀ ਹੈ। ਅਭਿਜੀਤ ਨੇ ਕਿਹਾ ਕਿ ਇਸ ਦੌਰਾਨ ਮਮਤਾ ਦੀਦੀ ਨੇ ਮੈਨੂੰ ਬੁਲਾਇਆ।
ਮੈਂ ਉਨ੍ਹਾਂ ਕੋਲੋਂ ਮੁਲਾਕਾਤ ਦਾ ਸਮਾਂ ਮੰਗਿਆ ਸੀ। ਉਨ੍ਹਾਂ ਨੇ ਮੈਨੂੰ ਟੀ. ਐੱਮ. ਸੀ. ’ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਟੀ. ਐੱਮ. ਸੀ. ’ਚ ਸ਼ਾਮਲ ਹੋਣ ਤੋਂ ਬਾਅਦ ਅਜਿਹਾ ਕੋਈ ਕੰਮ ਨਹੀਂ ਮਿਲਿਆ। ਉਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਨੇ ਮੈਨੂੰ ਨਿਰਾਸ਼ ਨਹੀਂ ਕੀਤਾ।
2021 ’ਚ ਟੀ. ਐੱਮ. ਸੀ.’ਚ ਹੋਏ ਸਨ ਸ਼ਾਮਲ
ਅਭਿਜੀਤ ਮੁਖਰਜੀ 2021 ’ਚ ਕਾਂਗਰਸ ਤੋਂ ਅਸਤੀਫਾ ਦੇ ਕੇ ਟੀ. ਐੱਮ. ਸੀ. ’ਚ ਸ਼ਾਮਲ ਹੋਏ ਸਨ। ਹੁਣ ਉਨ੍ਹਾਂ ਨੇ ਟੀ. ਐੱਮ. ਸੀ. ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੋਚਿਆ, ਹੁਣ ਬਹੁਤ ਹੋ ਗਿਆ ਹੈ। ਇਸ ਲਈ ਦਿੱਲੀ ਵਾਪਸ ਆਉਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਅਸਿੱਧੇ ਤੌਰ ’ਤੇ ਮੈਨੂੰ ਪੁੱਛਿਆ ਕਿ ਮੈਂ ਚੁੱਪ ਕਿਉਂ ਹਾਂ।
ਉਨ੍ਹਾਂ ਨੇ ਮੈਨੂੰ ਸਰਗਰਮ ਰਹਿਣ ਲਈ ਕਿਹਾ। ਅਭਿਜੀਤ ਨੇ ਕਿਹਾ ਕਿ ਮੈਂ ਕਾਂਗਰਸ ਦੀ ਸੀਨੀਅਰ ਹਾਈਕਮਾਂਡ ਤੋਂ ਸਮਾਂ ਮੰਗਿਆ ਹੈ। ਜੇ ਮੈਨੂੰ ਜਲਦੀ ਹੀ ਕਾਂਗਰਸ ’ਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਮੈਂ ਸ਼ਾਮਲ ਹੋ ਜਾਵਾਂਗਾ।
ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, 14 ਫਸਲਾਂ 'ਤੇ ਦੇ ਦਿੱਤਾ MSP
NEXT STORY