ਨਵੀਂ ਦਿੱਲੀ— ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੂੰ ਨਸ਼ਟ ਕਰਨ ਦੌਰਾਨ ਦੁਸ਼ਮਣ ਦੇ ਕਬਜ਼ੇ 'ਚ ਪੁੱਜੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਜੋ ਸਾਹਸ ਦਿਖਾਇਆ, ਉਸ ਦੀ ਪੂਰਾ ਦੇਸ਼ ਪ੍ਰਸ਼ੰਸਾ ਕਰ ਰਿਹਾ ਹੈ ਅਤੇ ਸ਼ਨੀਵਾਰ ਨੂੰ ਰੱਖਿਆ ਮੰਤਰਾਲੇ ਨੇ ਵੀ ਸ਼ੂਰਵੀਰ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸੱਚੇ ਸਪੂਤ ਨੇ ਇਤਿਹਾਸ ਰਚ ਦਿੱਤਾ। ਵਿੰਗ ਕਮਾਂਡਰ ਦੀ ਬਹਾਦਰੀ ਲਈ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਟਵਿੱਟਰ ਹੈਂਡਲ 'ਤੇ ਕਿਹਾ,''ਤੁਸੀਂ ਜੀਵਨ ਨੂੰ ਦਾਅ 'ਤੇ ਲਗਾ ਕੇ ਦੇਸ਼ ਦੇ ਸਨਮਾਨ ਦੀ ਰੱਖਿਆ ਕੀਤੀ। ਸੰਕਟ ਦੀ ਘੜੀ 'ਚ ਤੁਸੀਂ ਪਰੇਸ਼ਾਨ ਨਹੀਂ ਹੋਏ ਅਤੇ ਆਤਮਵਿਸ਼ਵਾਸ ਨੂੰ ਬਣਾਏ ਰੱਖਿਆ। ਅਭਿਨੰਦਨ, ਤੁਸੀਂ ਇਤਿਹਾਸ ਰਚ ਦਿੱਤਾ। ਤੁਸੀਂ ਸਾਨੂੰ ਭਾਰਤੀ ਹਥਿਆਰਬੰਦ ਫੌਜ ਦਾ ਸਰਵਸ਼੍ਰੇਸ਼ਠ ਗੁਣ ਮਿਲਿਆ ਹੈ। ਵਾਹ, ਏਅਰ ਵਾਰੀਅਰ ਤੁਹਾਨੂੰ ਹੋਰ ਸ਼ਕਤੀ ਮਿਲੇ।''
ਅਭਿਨੰਦਨ ਦੀ ਦੇਸ਼ ਵਪਾਸੀ ਲਈ ਪੂਰਾ ਦੇਸ਼ ਬੇਚੈਨ ਸੀ ਅਤੇ ਸ਼ੁੱਕਰਵਾਰ ਨੂੰ ਪਾਕਿਸਤਾਨ ਤੋਂ ਭਾਰਤੀ ਸਰਹੱਦ 'ਤੇ ਪ੍ਰਵੇਸ਼ 'ਤੇ ਉਨ੍ਹਾਂ ਦੀ ਝਲਕ ਪਾਉਣ ਲਈ ਵਾਹਗਾ ਬਾਰਡਰ ਕੋਲ ਲੋਕਾਂ ਦੀ ਭੀੜ ਉਮੜੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੰਗ ਕਮਾਂਡਰ ਦੀ ਘਰ ਵਾਪਸੀ ਦਾ ਸਵਾਗਤ ਕਰਦੇ ਹੋਏ ਟਵੀਟ ਕੀਤਾ ਸੀ ਕਿ ਉਨ੍ਹਾਂ ਦੇ ਸਾਹਸ 'ਤੇ ਦੇਸ਼ ਨੂੰ ਮਾਣ ਹੈ। ਸ਼੍ਰੀ ਮੋਦੀ ਨੇ ਟਵੀਟ ਕੀਤਾ,''ਦੇਸ਼ 'ਚ ਤੁਹਾਡਾ ਸਵਾਗਤ ਹੈ, ਵਿੰਗ ਕਮਾਂਡਰ ਅਭਿਨੰਦਨ। ਦੇਸ਼ ਨੂੰ ਤੁਹਾਡੇ ਸਾਹਸ 'ਤੇ ਮਾਣ ਹੈ। ਸਾਡੀ ਹਥਿਆਰਬੰਦ ਫੋਰਸ 130 ਕਰੋੜ ਭਾਰਤੀਆਂ ਲਈ ਪ੍ਰੇਰਨਾ ਹੈ, ਵੰਦੇ ਮਾਤਰਮ।''
ਜ਼ਿਕਰਯੋਗ ਹੈ ਕਿ ਅਭਿਨੰਦਨ ਦਾ ਮਿਗ-21 ਬੁੱਧਵਾਰ ਨੂੰ ਪਾਕਿਸਤਾਨ ਦੇ ਹਵਾਈ ਹਮਲੇ ਨੂੰ ਰੋਕਣ ਦੌਰਾਨ ਕ੍ਰੈਸ਼ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਹਿਰਾਸਤ 'ਚ ਲੈ ਲਿਆ ਸੀ।
ਪੁਲਸ 'ਚ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ
NEXT STORY