ਕੋਚੀ— ਕੇਰਲ ਦੇ ਕੋਚੀ ਸਥਿਤ ਜਲ ਸੈਨਾ ਕੈਂਪਸ 'ਚ ਇਕ ਹਾਦਸੇ 'ਚ 2 ਜਲ ਸੈਨਿਕਾਂ ਦੀ ਮੌਤ ਹੋ ਗਈ। ਹਾਦਸੇ 'ਚ 3 ਜਲ ਸੈਨਿਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਹੈਂਗਰ ਦਾ ਗੇਟ ਟੁੱਟ ਕੇ ਡਿੱਗਣ ਨਾਲ ਇਹ ਹਾਦਸਾ ਹੋਇਆ। ਮਾਮਲੇ 'ਚ ਕੋਰਟ ਆਫ ਇਨਕਵਾਇਰੀ (ਜਾਂਚ) ਦਾ ਆਦੇਸ਼ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ 2 ਜੂਨੀਅਰ ਕਮਿਸ਼ੰਡ ਅਫ਼ਸਰ ਇਸ ਹਾਦਸੇ 'ਚ ਸ਼ਿਕਾਰ ਹੋ ਗਏ। ਹੈਂਗਰ ਦਾ ਮੈਡਲ ਡੋਰ ਸਿੱਧੇ ਉਨ੍ਹਾਂ ਦੇ ਸਿਰ 'ਤੇ ਡਿੱਗਿਆ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਸੱਟਾਂ ਲੱਗੀਆਂ। ਨਵੀਨ (28) ਅਤੇ ਅਜੀਤ ਸਿੰਘ (29) ਦੋਹਾਂ ਨੂੰ ਤੁਰੰਤ ਆਈ.ਐੱਨ.ਐੱਸ. ਸੰਜੀਵਨੀ ਹਸਪਤਾਲ ਲਿਜਾਇਆ ਗਿਆ ਪਰ ਸਵੇਰੇ 10 ਵਜੇ ਦੇ ਕਰੀਬ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।
ਸੂਤਰਾਂ ਨੇ ਦੱਸਿਆ ਕਿ 20 ਫੁੱਟ ਉੱਡਾ ਸਲਾਈਡਿੰਗ ਡੋਰ ਉਨ੍ਹਾਂ ਦੇ ਉੱਪਰ ਉਦੋਂ ਡਿੱਗਿਆ, ਜਦੋਂ ਉਹ ਹੈਂਗਰ 'ਚ ਮੌਜੂਦ ਸਨ। ਇਸ ਹਾਦਸੇ 'ਚ 3 ਜਵਾਨ ਜ਼ਖਮੀ ਹੋ ਗਏ। ਰੱਖਿਆ ਮੰਤਰਾਲੇ ਨੇ ਵੀ 2 ਜਵਾਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ ਅਜੇ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੰਪਰਕ ਨਹੀਂ ਕੀਤਾ ਗਿਆ ਹੈ।
ਹਰਿਆਣਾ ਦੇ ਭਿਵਾਨੀ ਜ਼ਿਲੇ ਦਾ ਵਾਸੀ ਨਵੀਨ 2008 'ਚ ਭਾਰਤੀ ਜਲ ਸੈਨਾ 'ਚ ਸ਼ਾਮਲ ਹੋਇਆ ਸੀ ਅਤੇ ਉਸ ਦੇ ਪਰਿਵਾਰ 'ਚ ਪਤਨੀ ਅਤੇ 2 ਸਾਲ ਦੀ ਬੇਟੀ ਹੈ। ਰਾਜਸਥਾਨ ਦੇ ਭਰਤਪੁਰ ਵਾਸੀ ਅਜੀਤ ਸਿੰਘ 2009 ਜਲ ਸੈਨਾ 'ਚ ਸ਼ਾਮਲ ਹੋਇਆ ਸੀ ਅਤੇ ਉਸ ਦੇ ਪਰਿਵਾਰ 'ਚ ਪਤਨੀ ਅਤੇ 5 ਸਾਲ ਦਾ ਬੇਟਾ ਹੈ।
ਸਾਡੇ ਵਿਧਾਇਕ ਭਾਜਪਾ ਦੇ ਸੰਪਰਕ 'ਚ ਨਹੀਂ- ਕਾਂਗਰਸ
NEXT STORY