ਉਨਾਵ- ਉੱਤਰ ਪ੍ਰਦੇਸ਼ ਦੇ ਉਨਾਵ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ੀ ਨੌਜਵਾਨ ਨੂੰ ਪੁਲਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਸਫ਼ੀਪੁਰ ਦੀ ਪੁਲਸ ਖੇਤਰ ਅਧਿਕਾਰੀ ਬੀਨੂੰ ਸਿੰਘ ਨੇ ਦੱਸਿਆ ਕਿ ਖ਼ੁਦ ਨੂੰ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦਾ ਪ੍ਰਤੀਨਿਧੀ ਦੱਸਣ ਵਾਲੇ ਹਸਨੈਨ ਬਕਾਈ ਨਾਮੀ ਵਿਅਕਤੀ ਨੇ ਸਫ਼ੀਪੁਰ ਕੋਤਵਾਲੀ ’ਚ ਦਰਜ ਕਰਵਾਏ ਗਏ ਮੁਕੱਦਮੇ ’ਚ ਦੋਸ਼ ਲਗਾਇਆ ਸੀ ਕਿ ਮੰਗਲਵਾਰ ਨੂੰ ਇਕ ਵਿਅਕਤੀ ਨੇ ਫ਼ੋਨ ’ਤੇ ਸੰਸਦ ਮੈਂਬਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮੁਕੱਦਮਾ ਦਰਜ ਕਰ ਕੇ ਸਰਵਿਲਾਂਸ ਦੀ ਵਰਤੋਂ ਕੀਤੀ ਗਈ, ਜਿਸ ’ਚ ਫੜੇ ਜਾਣ ’ਤੇ ਸਫ਼ੀਪੁਰ ਦੇ ਹੀ ਰਹਿਣ ਵਾਲੇ ਸਈਅਦ ਅਹਿਮਦ ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਫ਼ੌਜ ਨੂੰ ਮਿਲੀ ਵੱਡੀ ਸਫ਼ਲਤਾ: ਉੜੀ ’ਚ ਫੜਿਆ ਗਿਆ 19 ਸਾਲਾ ‘ਲਸ਼ਕਰ’ ਅੱਤਵਾਦੀ ਬਾਬਰ
NEXT STORY