ਨੋਇਡਾ (ਭਾਸ਼ਾ)- ਦਿੱਲੀ ਦੇ ਬਦਨਾਮ ਗੈਂਗਸਟਰ ਪ੍ਰਵੇਸ਼ ਮਾਨ ਦੇ ਭਰਾ ਸੂਰਜ ਮਾਨ ਦੇ ਕਤਲ ਮਾਮਲੇ 'ਚ ਨੋਇਡਾ ਪੁਲਸ ਨੇ ਸੋਮਵਾਰ ਨੂੰ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਨੋਇਡਾ ਦੇ ਸੈਕਟਰ-104 ਸਥਿਤ ਹਾਜੀਪੁਰ ਬਾਜ਼ਾਰ ਸਥਿਤ ਜਿਮ ਦੇ ਬਾਹਰ 19 ਜਨਵਰੀ ਨੂੰ ਗੋਲੀਬਾਰੀ ਕਰ ਕੇ ਸੂਰਜ ਮਾਨ ਦਾ ਕਤਲ ਕਰ ਦਿੱਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਇਸ ਕਤਲ ਕਾਂਡ ਦਾ ਮੁਲਜ਼ਮ ਅਤੇ ਦਿੱਲੀ ਦੇ ਕੰਝਾਵਲਾ ਦਾ ਰਹਿਣ ਵਾਲਾ ਵਿਕਾਸ ਉਰਫ਼ ਸੋਨੂੰ ਕਾਫ਼ੀ ਸਮੇਂ ਤੋਂ ਫ਼ਰਾਰ ਸੀ।
ਉਨ੍ਹਾਂ ਦੱਸਿਆ ਕਿ ਉਹ ਸੋਮਵਾਰ ਨੂੰ ਕਿਸੇ ਕੰਮ ਲਈ ਸੂਰਜਪੁਰ ਆਇਆ ਸੀ, ਉਦੋਂ ਮੁਖਬਿਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ 'ਚ ਨੋਇਡਾ ਪੁਲਸ ਹੁਣ ਤੱਕ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਕਤਲਕਾਂਡ ਦੇ ਦੋਸ਼ੀ ਗੈਂਗਸਟਰ ਕਪਿਲ ਮਾਨ ਦੀ ਮਹਿਲਾ ਦੋਸਤ ਕਾਜਲ ਅਤੇ 2 ਹੋਰ ਦੋਸ਼ੀ ਫਰਾਰ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਜੇਲ੍ਹ 'ਚ ਬੰਦ ਗੈਂਗਸਟਰ ਕਪਿਲ ਮਾਨ ਦੇ ਇਸ਼ਾਰੇ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਗੈਂਗਸਟਰ ਕਪਿਲ ਮਾਨ ਅਤੇ ਪ੍ਰਵੇਸ਼ ਮਾਨ ਵਿਚਾਲੇ ਇਕ ਜ਼ਮੀਨ ਨੂੰ ਲੈ ਕੇ ਬੀਤੇ ਕਈ ਸਾਲਾਂ ਤੋਂ ਗੈਂਗਵਾਰ ਜਾਰੀ ਹੈ ਅਤੇ ਹੁਣ ਤੱਕ ਦੋਹਾਂ ਪੱਖਾਂ ਦੇ 5 ਲੋਕਾਂ ਦਾ ਕਤਲ ਹੋ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Yellow Alert: ਇਸ ਪੂਰੇ ਹਫ਼ਤੇ ਪਵੇਗਾ ਮੀਂਹ! ਅੱਜ ਤੋਂ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ
NEXT STORY