ਨਵੀਂ ਦਿੱਲੀ (ਏਜੰਸੀ)- ਆਸਟ੍ਰੇਲੀਆ 'ਚ ਇਕ ਭਗੌੜਾ ਅਪਰਾਧੀ ਅਤੇ ਕੁਇਨਜ਼ਲੈਂਡ 'ਚ ਇਕ ਔਰਤ ਦੇ ਕਤਲ ਦੇ ਦੋਸ਼ੀ ਰਾਜਵਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਦੇ ਇਕ ਕੋਰਟ 'ਚ ਕੇਸ ਲੜਨ ਦੀ ਇੱਛਾ ਜਤਾਈ ਹੈ। ਰਾਜਵਿੰਦਰ 'ਤੇ 2018 'ਚ ਆਸਟ੍ਰੇਲੀਆ ਦੇ ਕੁਇਨਜ਼ਲੈਂਡ 'ਚ ਇਕ ਔਰਤ ਦੇ ਕਤਲ ਦਾ ਦੋਸ਼ ਹੈ। ਉਸ ਨੂੰ 25 ਨਵੰਬਰ 2022 ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਪਟਿਆਲਾ ਹਾਊਸ ਕੋਰਟ ਦੇ ਐਡੀਸ਼ਨਲ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ (ਏ.ਸੀ.ਐੱਮ.ਐੱਮ.) ਨਬੀਲਾ ਵਲੀ ਨੇ ਕਿਹਾ,''ਤੁਹਾਡੇ (ਰਾਜਵਿੰਦਰ) ਕੋਲ ਕਾਨੂੰਨੀ ਸਲਾਹਕਾਰ ਨਹੀਂ ਹੈ, ਇਸ ਲਈ ਅੱਜ ਤੁਹਾਡਾ ਬਿਆਨ ਦਰਜ ਨਹੀਂ ਕੀਤਾ ਸਕਦਾ ਹੈ।'' ਬਾਅਦ 'ਚ ਕੋਰਟ ਨੇ ਦੋਸ਼ੀ ਦਾ ਕਾਨੂੰਨੀ ਰੂਪ ਨਾਲ ਪ੍ਰਤੀਨਿਧੀਤੱਵ ਕਰਨ ਲਈ ਉਨ੍ਹਾਂ ਨੂੰ ਇਕ ਕਾਨੂੰਨੀ ਸਹਾਇਤਾ ਵਕੀਲ ਪ੍ਰਦਾਨ ਕੀਤਾ। ਐਡਵੋਕੇਟ ਲਵ ਦੀਪ ਗੌਰ ਰਾਜਵਿੰਦਰ ਸਿੰਘ ਦੇ ਕਾਨੂੰਨੀ ਵਕੀਲ ਹੋਣਗੇ।
ਇਹ ਵੀ ਪੜ੍ਹੋ : ਆਸਟ੍ਰੇਲੀਆਈ ਔਰਤ ਦਾ ਕਾਤਲ ਪੰਜਾਬੀ ਵਿਅਕਤੀ ਗ੍ਰਿਫ਼ਤਾਰ, ਰੱਖਿਆ ਸੀ 1 ਮਿਲੀਅਨ ਡਾਲਰ ਦਾ ਇਨਾਮ
ਮਾਮਲੇ ਨੂੰ ਅਗਲੀ ਸੁਣਵਾਈ ਲਈ 7 ਜਨਵਰੀ 2023 ਲਈ ਸੂਚੀਬੱਧ ਕੀਤਾ ਗਿਆ ਹੈ, ਜਿਸ 'ਚ ਦੋਸ਼ੀ ਦਾ ਬਿਆਨ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 30 ਨਵੰਬਰ ਨੂੰ ਅਦਾਲਤ ਨੇ ਸਬੂਤ ਲਈ ਮਾਮਲੇ ਨੂੰ ਸੂਚੀਬੱਧ ਕੀਤਾ ਅਤੇ ਸਰਕਾਰੀ ਅਧਿਕਾਰੀਆਂ ਨੂੰ ਰਾਜਿੰਦਰ ਸਿੰਘ ਨੂੰ ਦਸਤਾਵੇਜ਼ਾਂ ਦੀ ਇਕ ਪ੍ਰਤੀ ਉਪਲੱਬਧ ਕਰਵਾਉਣ ਦਾ ਨਿਰਦੇਸ਼ ਦਿੱਤਾ। 25 ਨਵੰਬਰ ਨੂੰ ਰਾਜਵਿੰਦਰ ਸਿੰਘ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਸ ਨੂੰ ਉਸੇ ਦਿਨ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਕੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਕੋਰਟ ਨੇ ਰਾਜਵਿੰਦਰ ਦੀ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਸੂਤਰਾਂ ਅਨੁਸਾਰ ਰਾਜਵਿੰਦਰ 10 ਸਾਲ ਤੋਂ ਆਸਟ੍ਰੇਲੀਆ 'ਚ ਸੀ ਅਤੇ ਜਿੱਥੇ ਉਹ ਹਸਪਤਾਲ 'ਚ ਕੰਮ ਕਰਦਾ ਸੀ। ਜਿਸ ਔਰਤ ਦਾ ਕਤਲ ਕੀਤਾ ਗਿਆ ਸੀ, ਉਹ ਉਸ ਲਈ ਅਣਜਾਣ ਸੀ। ਉਸ ਕੋਲ ਬੀ.ਐੱਸ.ਸੀ. ਦੀ ਡਿਗਰੀ ਹੈ। ਉਸ ਨੂੰ ਆਸਟ੍ਰੇਲੀਆ ਨਾਗਰਿਕਤਾ ਵੀ ਮਿਲ ਗਈ ਸੀ ਅਤੇ ਉਸ ਦਾ ਵਿਆਹ ਇਕ ਅਜਿਹੀ ਔਰਤ ਨਾਲ ਹੋਇਆ ਸੀ, ਜੋ ਆਸਟ੍ਰੇਲੀਆਈ ਨਾਗਰਿਕ ਵੀ ਸੀ। 25 ਨਵੰਬਰ ਦੀ ਸਵੇਰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਸ ਉੱਪਰ ਕੁਇਨਜ਼ਲੈਂਡ ਪੁਲਸ ਵਲੋਂ 10 ਲੱਖ ਆਸਟ੍ਰੇਲੀਆਈ ਡਾਲਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਸੀ।
ਨੋਟ ; ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
SIA ਦਾ ਵੱਡਾ ਐਕਸ਼ਨ, ਵੱਖਵਾਦੀ ਨੇਤਾ ਸ਼ਾਹ ਗਿਲਾਨੀ ਦਾ ਮਕਾਨ ਕੀਤਾ ਜ਼ਬਤ
NEXT STORY