ਨਵੀਂ ਦਿੱਲੀ (ਵਾਰਤਾ)- ਕੁਈਨਜ਼ਲੈਂਡ 'ਚ ਇਕ ਆਸਟ੍ਰੇਲੀਆਈ ਔਰਤ ਦਾ ਕਤਲ ਕਰਨ ਤੋਂ ਬਾਅਦ 2018 ਤੋਂ ਫਰਾਰ ਚੱਲ ਰਹੇ 38 ਸਾਲਾ ਇਕ ਵਿਅਕਤੀ ਨੂੰ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲ ਹੀ 'ਚ, ਆਸਟ੍ਰੇਲੀਆਈ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ ਇਕ ਮਿਲੀਅਨ ਡਾਲਰ ਦਾ ਇਨਾਮ ਐਲਾਨ ਕੀਤਾ ਸੀ। ਦੋਸ਼ੀ ਦੀ ਪਛਾਣ ਪੰਜਾਬ ਦੇ ਬੁਟੱਰ ਕਲਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕੁਈਨਜ਼ਲੈਂਡ ਦੇ ਇਨਫਿਸਿਲ 'ਚ ਨਰਸ ਵਜੋਂ ਕੰਮ ਕਰਦਾ ਸੀ। ਪੁਲਸ ਨੇ ਕਿਹਾ,''ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ 'ਚ 21 ਅਕਤੂਬਰ 2018 ਨੂੰ ਇਕ ਆਸਟ੍ਰੇਲੀਆਈ ਔਰਤ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਆਸਟ੍ਰੇਲੀਆਈ ਨਾਗਰਿਕ ਸਿੰਘ ਦੀ ਗ੍ਰਿਫ਼ਤਾਰੀ 'ਤੇ 4 ਨਵੰਬਰ ਟਵਿੱਟਰ ਦੇ ਮਾਧਿਅਮ ਨਾਲ ਇਕ ਮਿਲੀਅਨ ਆਸਟ੍ਰੇਲੀਆਈ ਡਾਲਰ ਦਾ ਇਨਾਮ ਐਲਾਨ ਕੀਤਾ ਸੀ।''
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਔਰਤ ਦਾ ਕਤਲ ਕਰਕੇ ਭੱਜਿਆ ਭਾਰਤੀ, ਪੁਲਸ ਨੇ ਕੀਤੀ ਜਨਤਾ ਨੂੰ ਮਦਦ ਦੀ ਅਪੀਲ
ਦੱਸਣਯੋਗ ਹੈ ਕਿ 24 ਸਾਲਾ ਟੋਯਾਹ ਕੋਰਡਿੰਗਲੇ ਕੁਈਨਜ਼ਲੈਂਡ 'ਚ ਕੇਨਰਜ਼ ਤੋਂ 40 ਕਿਲੋਮੀਟਰ ਉੱਤਰ 'ਚ ਵਾਂਗੇਟੀ ਬੀਚ 'ਤੇ ਆਪਣੇ ਕੁੱਤੇ ਨੂੰ ਟਹਿਲਾ ਰਹੀ ਸੀ, ਉਦੋਂ ਸਿੰਘ ਨੇ ਉਸ ਨੂੰ ਮਾਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਰਾ, ਇੰਟਰਪੋਲ ਨੇ ਉਕਤ ਦੋਸ਼ਈ ਦੇ ਸੰਬੰਧ 'ਚ ਰੈੱਡ ਕਾਰਨਰ ਨੋਟਿਸ (ਆਰ.ਸੀ.ਐੱਨ.) ਵੀ ਜਾਰੀ ਕੀਤਾ ਸੀ ਅਤੇ ਸੀ.ਬੀ.ਆਈ./ਇੰਟਰਪੋਲ, ਨਵੀਂ ਦਿੱਲੀ ਨੇ ਪਟਿਆਲਾ ਤੋਂ ਉਸ ਦੇ ਨਾਮ ਖ਼ਿਲਾਫ਼ ਹਵਾਲਗੀ ਐਕਟ ਦੇ ਅਧੀਨ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ, ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਦਿੱਲੀ ਪੁਲਸ ਦੀ ਵਿਸ਼ੇਸ਼ ਸੈੱਲ ਯੂਨਿਟ ਨੇ ਸਵੇਰੇ 6 ਵਜੇ ਦੇ ਕਰੀਬ ਜੀਟੀ ਕਰਨਾਲ ਰੋਡ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਗੌੜੇ ਪੰਜਾਬੀ ਦੀ ਜਾਣਕਾਰੀ ਦੇਣ 'ਤੇ ਆਸਟ੍ਰੇਲੀਆ ਦੇਵੇਗਾ 5 ਕਰੋੜ ਦਾ ਇਨਾਮ, ਜਾਣੋ ਕੀ ਹੈ ਮਾਮਲਾ
ਕੇਂਦਰੀ ਵਿੱਤ ਮੰਤਰੀ ਦੀ ਅਗਵਾਈ 'ਚ ਹੋ ਰਹੀ ਪ੍ਰੀ-ਬਜਟ ਬੈਠਕ, ਸਾਰੇ ਸੂਬਿਆਂ ਦੇ ਵਿੱਤ ਮੰਤਰੀ ਮੌਜੂਦ
NEXT STORY