ਨੈਸ਼ਨਲ ਡੈਸਕ: ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਕਰ ਰਹੀਆਂ ਹਨ, ਉੱਥੇ ਹੀ ਚੋਣ ਕਮਿਸ਼ਨ ਵੀ ਕਮਰ ਕੱਸ ਲਈ ਗਈ ਹੈ। ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੇ ਡਿੱਗਦੇ ਪੱਧਰ 'ਤੇ ਚਿੰਤਾ ਜਾਹਰ ਕੀਤੀ ਹੈ ਤੇ ਸਿਆਸੀ ਪਾਰਟੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰਚਾਰ ਦੌਰਾਨ ਸਿਰਫ਼ ਮੁੱਦਿਆਂ ਦੀ ਗੱਲ ਕਰਨ। ਕਮਿਸ਼ਨ ਵੱਲੋਂ ਗਲਤ ਬਿਆਨਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਨ ਦੀ ਤਿਆਰੀ ਹੈ।
ਇਹ ਖ਼ਬਰ ਵੀ ਪੜ੍ਹੋ - ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਫ਼ਿਰ ਸ਼ੁਰੂ ਹੋਵੇਗਾ ਮੀਟਿੰਗਾਂ ਦਾ ਦੌਰ, ਕਿਸਾਨ ਅੰਦੋਲਨ 'ਤੇ ਟਿਕੀਆਂ ਨਜ਼ਰਾਂ
ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸਿਆਸੀ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਆਪਣਾ ਤੰਤਰ ਸਰਗਰਮ ਕਰ ਦਿੱਤਾ ਹੈ। ਆਗੂਆਂ, ਉਮੀਦਵਾਰਾਂ ਨਾਲ ਜੁੜੀਆਂ ਮੀਟਿੰਗਾਂ, ਸਭਾਵਾਂ, ਭਾਸ਼ਣਾਂ ਤੇ ਬਿਆਨਾਂ 'ਤੇ ਵਿਸ਼ੇਸ਼ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਉਸ ਦੀ ਰਿਪੋਰਟ ਸਾਂਝੀ ਕਰਨ ਨੂੰ ਕਿਹਾ ਗਿਆ ਹੈ। ਕਮਿਸ਼ਨ ਮੁਤਾਬਕ ਗਲਤ, ਝੂਠੀ, ਜਾਤਿ-ਧਰਮ ਤੇ ਔਰਤਾਂ ਆਦਿ ਨਾਲ ਜੁੜੀ ਬਿਆਨਬਾਜ਼ੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨੀ ਜਾਵੇਗੀ। ਅਜਿਹੇ ਸਿਆਸੀ ਦਲਾਂ ਦੇ ਪ੍ਰਚਾਰਕਾਂ ਤੇ ਉਮੀਦਵਾਰਾਂ ਖ਼ਿਲਾਫ਼ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਹੋਵੇਗੀ। ਉਨ੍ਹਾਂ ਨੂੰ ਨਾ ਸਿਰਫ਼ ਚੋਣ ਪ੍ਰਚਾਰ ਤੋਂ ਰੋਕਿਆ ਜਾ ਸਕਦਾ ਹੈ, ਸਗੋਂ ਨਿਯਮਾਂ ਮੁਤਾਬਕ ਅਪਰਾਧਕ ਮਾਮਲੇ ਵੀ ਦਰਜ ਹੋ ਸਕਦੇ ਹਨ। ਲੋੜ ਪੈਣ 'ਤੇ ਸਟਾਰ ਪ੍ਰਚਾਰਕ ਵੀ ਘਟਾਏ ਜਾ ਸਕਦੇ ਹਨ। ਪ੍ਰਚਾਰ ਦੌਰਾਨ ਮਨਜ਼ੂਰਸ਼ੁਦਾ ਵਾਹਨਾਂ ਵਿਚ ਕਟੌਤੀ ਤੇ ਰੈਲੀਆਂ ਆਦਿ ਦੀ ਇਜਾਜ਼ਤ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਕਮਿਸ਼ਨ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਹ ਸਾਰੀ ਤਿਆਰੀ ਪੁਰਾਣੇ ਤਜ਼ਰਬਿਆਂ ਨੂੰ ਦੇਖਦਿਆਂ ਕੀਤੀ ਜਾ ਰਹੀ ਹੈ, ਜੋ ਚੋਣਾਂ ਵਿਚ ਮਾਹੌਲ ਖ਼ਰਾਬ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ ਭਾਜਪਾ ਪ੍ਰਧਾਨ ਦਾ ਕਿਸਾਨਾਂ ਬਾਰੇ ਵਿਵਾਦਤ ਬਿਆਨ; ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
ਇੰਟਰਨੈੱਟ ਮੀਡੀਆ 'ਤੇ ਲੋਕਸਭਾ ਚੋਣਾਂ ਦੀ ਵਧਦੀ ਹਲਚਲ ਤੇ ਉਮੀਦਵਾਰਾਂ ਦੇ ਨਾਂ ਐਲਾਨੇ ਜਾਣ ਤੋਂ ਬਾਅਦ ਹੀ ਇੰਟਰਨੈੱਟ ਮੀਡੀਆ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਸਾਰੇ ਜ਼ਿਲ੍ਹਿਆਂ ਵਿਚ ਐੱਸ. ਡੀ. ਐੱਮ. ਦੀ ਦੇਖ-ਰੇਖ ਵਿਚ ਇਸ 'ਤੇ ਨਜ਼ਰ ਰੱਖਣ ਲਈ ਟੀਮ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਇੰਟਰਨੈੱਟ ਮੀਡੀਆ 'ਤੇ ਗਲਤ ਤੱਥਾਂ ਦੀ ਜਾਣਕਾਰੀ 'ਤੇ ਫ਼ੌਰੀ ਟਿੱਪਣੀ ਕੀਤੀ ਜਾਵੇ, ਤਾਂ ਜੋ ਸਥਿਤੀ ਸਾਫ਼ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਹੌਲ-ਸਪੀਤੀ 'ਚ ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਸੈਲਾਨੀ, ਬਰਫ਼ਬਾਰੀ ਤੇ ਮੀਂਹ ਕਾਰਨ 650 ਸੜਕਾਂ ਬੰਦ
NEXT STORY