ਕੋਚੀ, 24 ਅਪ੍ਰੈਲ (ਭਾਸ਼ਾ)–ਮਲਿਆਲਮ ਅਭਿਨੇਤਾ ਸ਼ਾਈਨ ਟਾਮ ਚਾਕੋ ’ਤੇ ਵੀਰਵਾਰ ਨੂੰ ਉਨ੍ਹਾਂ ਦੀ ਆਗਾਮੀ ਫਿਲਮ ‘ਸੂਤਰਵਾਕਯਮ’ ਦੀ ਇਕ ਹੋਰ ਅਭਿਨੇਤਰੀ ਨੇ ਫਿਲਮ ਦੇ ਸੈੱਟ ’ਤੇ ‘ਜਿਨਸੀ ਇਸ਼ਾਰਿਆਂ ਵਾਲੀ’ ਅਸ਼ਲੀਲ ਟਿੱਪਣੀ ਅਤੇ ਗਲਤ ਵਤੀਰਾ ਕਰਨ ਦਾ ਦੋਸ਼ ਲਾਇਆ। ਇਸ ਤੋਂ ਪਹਿਲਾਂ ਅਭਿਨੇਤਰੀ ਵਿੰਸੀ ਐਲੋਸ਼ੀਅਸ ਨੇ ਅਭਿਨੇਤਾ ’ਤੇ ਨਸ਼ੇ ਦੀ ਹਾਲਤ ਵਿਚ ਫਿਲਮ ਦੇ ਸੈੱਟ ’ਤੇ ਉਸ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ ਸੀ।
ਹੁਣ ਅਭਿਨੇਤਰੀ ਅਰਪਣਾ ਜਾਨ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਐਲੋਸ਼ੀਅਸ ਦੇ ਦੋਸ਼ਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ,‘‘ਚਾਕੋ ਦੇ ਵਤੀਰੇ ਸਬੰਧੀ ਜੋ ਕੁਝ ਵੀ ਵਿੰਸੀ ਨੇ ਕਿਹਾ, ਉਹ ਸੌ ਫੀਸਦੀ ਸਹੀ ਹੈ। ਸੈੱਟ ’ਤੇ ਚਾਕੋ ਦਾ ਵਤੀਰਾ ‘ਬੇਹੱਦ ਅਸਾਧਾਰਨ ਤੇ ਅਸਥਿਰ’ ਸੀ ਅਤੇ ਜੇ ਉਨ੍ਹਾਂ ਦੇ ਆਸ-ਪਾਸ ਕੋਈ ਔਰਤ ਹੁੰਦੀ ਤਾਂ ਉਨ੍ਹਾਂ ਦੀਆਂ ਟਿੱਪਣੀਆਂ ਭੱਦੀਆਂ ਹੁੰਦੀਆਂ ਸਨ।’’ ਉਸ ਨੇ ਦੋਸ਼ ਲਾਇਆ ਕਿ ਚਾਕੋ ਦੀਆਂ ਟਿੱਪਣੀਆਂ ਵਿਚ ਸਪਸ਼ਟ ਜਿਨਸੀ ਸੰਕੇਤ ਹੁੰਦੇ ਸਨ।
ਭਲਕੇ ਕਾਲੀ ਪੱਟੀ ਬੰਨ੍ਹ ਕੇ ਪੜ੍ਹੋ ਨਮਾਜ਼ ... ਪਹਿਲਗਾਮ ਹਮਲੇ 'ਤੇ ਅਸਦੁਦੀਨ ਓਵੈਸੀ ਦੀ ਅਪੀਲ
NEXT STORY