ਹਿਸਾਰ- ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਆਪਣੇ ਮੁਕਾਬਲੇਬਾਜ਼ ਅਤੇ ਕਾਂਗਰਸ ਉਮੀਦਵਾਰ ਜੈਪ੍ਰਕਾਸ਼ ਨੂੰ ਲਗਭਗ 16,000 ਵੋਟਾਂ ਦੇ ਫਰਕ ਨਾਲ ਹਰਾਇਆ। ਦੱਸ ਦੇਈਏ ਕਿ ਆਦਮਪੁਰ ਜ਼ਿਮਨੀ ਚੋਣ ਲਈ ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਭਵਿਆ ਦਾ ਮੁਕਾਬਲਾ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਤੇਂਦਰ ਸਿੰਘ, ਕਾਂਗਰਸ ਦੇ ਜੈਪ੍ਰਕਾਸ਼ ਅਤੇ ਇਨੈਲੋ ਦੇ ਕੁਰਦਾਰਾਮ ਨਾਲ ਰਿਹਾ।
ਇਹ ਵੀ ਪੜ੍ਹੋ- ਹਰਿਆਣਾ ਦੀ ਆਦਮਪੁਰ ਸੀਟ ’ਤੇ ਭਾਜਪਾ ਦੀ ਜਿੱਤ, ਭਵਿਆ ਬਿਸ਼ਨੋਈ ਜਿੱਤੇ
ਭਵਿਆ ਦੀ ਜਿੱਤ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਦਮਪੁਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਵਿਆ ਨੂੰ ਇਸ ਜਿੱਤ ਲਈ ਵਧਾਈ ਦਿੱਤੀ। ਮੁੱਖ ਮੰਤਰੀ ਖੱਟੜ ਨੇ ਟਵੀਟ ਕਰ ਕੇ ਕਿਹਾ, ‘‘ਆਦਮਪੁਰ ’ਚ ਕਮਲ ਖਿੜਾ ’ਤੇ ‘ਸ਼ਾਨਦਾਰ’ ਜਿੱਤ ਦਿਵਾਉਣ ਲਈ ਮੈਂ ਖੇਤਰ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ, ਜਨਤਾ ਦੇ ਭਰੋਸੇ ਅਤੇ ਸਮੂਹ ਵਰਕਰਾਂ ਦੀ ਮਿਹਨਤ ਦੀ ਜਿੱਤ ਹੈ। ਆਦਮਪੁਰ ਵਾਸੀਆਂ ਦਾ ਧੰਨਵਾਦ ਅਤੇ ਭਵਿਆ ਬਿਸ਼ਨੋਈ ਨੂੰ ਵਧਾਈ।’’
ਇਹ ਵੀ ਪੜ੍ਹੋ- ਕੀ ਭਵਿਆ ਬਿਸ਼ਨੋਈ ਬਚਾ ਸਕੇਗਾ ‘ਸਾਖ਼’?, 54 ਸਾਲਾਂ ਤੋਂ ਨਹੀਂ ਹਾਰਿਆ ਭਜਨਲਾਲ ਪਰਿਵਾਰ
ਭਾਜਪਾ ਦੇ 'ਡਬਲ ਇੰਜਣ' ਧੋਖੇ ਤੋਂ ਗੁਜਰਾਤ ਦੇ ਲੋਕਾਂ ਨੂੰ ਬਚਾਵਾਂਗੇ : ਰਾਹੁਲ ਗਾਂਧੀ
NEXT STORY