ਨੈਸ਼ਨਲ ਡੈਸਕ : ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਅਧੀਰ ਰੰਜਨ ਨੂੰ ਲੋਕ ਸਭਾ ਤੋਂ ਉਦੋਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਤੱਕ ਵਿਸ਼ੇਸ਼ ਅਧਿਕਾਰ ਕਮੇਟੀ ਉਨ੍ਹਾਂ ਦੇ ਖ਼ਿਲਾਫ਼ ਆਪਣੀ ਰਿਪੋਰਟ ਪੇਸ਼ ਨਹੀਂ ਕਰਦੀ। ਜਾਣਕਾਰੀ ਅਨੁਸਾਰ ਇਹ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਵਿਚਾਰ ਅਧੀਨ ਹੈ। ਇਸ ਮਾਮਲੇ ਵਿੱਚ ਕਮੇਟੀ ਜਾਂਚ ਰਿਪੋਰਟ ਸੌਂਪੇਗੀ। ਉਦੋਂ ਤੱਕ ਅਧੀਰ ਰੰਜਨ ਸਦਨ ਤੋਂ ਮੁਅੱਤਲ ਰਹਿਣਗੇ।
ਇਹ ਵੀ ਪੜ੍ਹੋ : ਤੁਹਾਨੂੰ ਗਰੀਬਾਂ ਦੀ ਭੁੱਖ ਦੀ ਚਿੰਤਾ ਨਹੀਂ, ਤੁਹਾਡੇ ਦਿਮਾਗ 'ਚ ਸੱਤਾ ਦੀ ਭੁੱਖ ਹੈ: PM ਮੋਦੀ ਨੇ ਵਿਰੋਧੀ ਧਿਰ ਨੂੰ ਘੇਰਿਆ
ਭਾਜਪਾ ਨੇਤਾ ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ ਦੀ ਮੁਅੱਤਲੀ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਸੰਸਦ 'ਚ ਸਵੀਕਾਰ ਕਰ ਲਿਆ ਗਿਆ। ਪ੍ਰਹਿਲਾਦ ਜੋਸ਼ੀ ਨੇ ਅਧੀਰ ਰੰਜਨ ਚੌਧਰੀ 'ਤੇ ਸੰਸਦੀ ਕਾਰਵਾਈ ਦੌਰਾਨ ਲਗਾਤਾਰ ਵਿਘਨ ਪੈਦਾ ਕਰਨ ਅਤੇ ਦੇਸ਼ ਤੇ ਇਸ ਦੇ ਅਕਸ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਆਦਤ ਬਣ ਗਈ ਹੈ। ਵਾਰ-ਵਾਰ ਚਿਤਾਵਨੀਆਂ ਮਿਲਣ 'ਤੇ ਵੀ ਉਨ੍ਹਾਂ ਨੇ ਆਪਣੇ 'ਚ ਸੁਧਾਰ ਨਹੀਂ ਕੀਤਾ। ਉਹ ਆਪਣੀਆਂ ਬਹਿਸਾਂ ਵਿੱਚ ਹਮੇਸ਼ਾ ਬੇਬੁਨਿਆਦ ਦੋਸ਼ ਲਾਉਂਦੇ ਹਨ। ਉਹ ਦੇਸ਼ ਦੇ ਅਕਸ ਨੂੰ ਖਰਾਬ ਕਰਦੇ ਹਨ ਤੇ ਕਦੇ ਮੁਆਫੀ ਨਹੀਂ ਮੰਗਦੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਹਾਨੂੰ ਗਰੀਬਾਂ ਦੀ ਭੁੱਖ ਦੀ ਚਿੰਤਾ ਨਹੀਂ, ਤੁਹਾਡੇ ਦਿਮਾਗ 'ਚ ਸੱਤਾ ਦੀ ਭੁੱਖ ਹੈ: PM ਮੋਦੀ ਨੇ ਵਿਰੋਧੀ ਧਿਰ ਨੂੰ ਘੇਰਿਆ
NEXT STORY