ਨੈਸ਼ਨਲ ਡੈਸਕ : ਪੀਐੱਮ ਮੋਦੀ ਨੇ ਬੇਭਰੋਸਗੀ ਮਤਾ ਲਿਆਉਣ ਲਈ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਲਈ ਦੇਸ਼ ਤੋਂ ਵੱਡੀ ਪਾਰਟੀ ਹੈ, ਉਨ੍ਹਾਂ ਨੂੰ ਗਰੀਬਾਂ ਦੀ ਭੁੱਖ ਦੀ ਚਿੰਤਾ ਨਹੀਂ ਹੈ ਪਰ ਸੱਤਾ ਦੀ ਭੁੱਖ ਉਨ੍ਹਾਂ ਦੇ ਦਿਮਾਗ 'ਚ ਹੈ। ਇਸ ਬੇਭਰੋਸਗੀ ਮਤੇ ਰਾਹੀਂ ਇਹ ਤੈਅ ਹੋ ਗਿਆ ਹੈ ਕਿ ਲੋਕ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਿਛਲੇ ਸਾਰੇ ਰਿਕਾਰਡ ਤੋੜਦਿਆਂ ਭਾਜਪਾ ਅਤੇ ਐੱਨਡੀਏ ਨੂੰ ਬਹੁਮਤ ਦੇਣਗੇ।
ਇਹ ਵੀ ਪੜ੍ਹੋ : PSTCL ਦੀ ਇਕ ਹੋਰ ਵੱਡੀ ਪ੍ਰਾਪਤੀ, 160 MVA 220-66 KV ਟਰਾਂਸਫਾਰਮਰ 16 ਦਿਨਾਂ 'ਚ ਕੀਤਾ ਚਾਲੂ
ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਅੱਜ ਮੈਂ ਦੇਸ਼ ਦੇ ਲੋਕਾਂ ਦਾ ਸਾਡੀ ਸਰਕਾਰ 'ਤੇ ਵਾਰ-ਵਾਰ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਪ੍ਰਗਟ ਕਰਦਾ ਹਾਂ।'' ਉਨ੍ਹਾਂ ਕਿਹਾ ਕਿ ਪਰਮਾਤਮਾ ਬਹੁਤ ਦਿਆਲੂ ਹੈ ਤੇ ਜੇਕਰ ਉਸ ਦੀ ਇੱਛਾ ਹੋਵੇ ਤਾਂ ਉਹ ਕਿਸੇ ਨਾ ਕਿਸੇ ਰਾਹੀਂ ਆਪਣੀ ਇੱਛਾ ਪੂਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਕ ਤਰ੍ਹਾਂ ਨਾਲ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸੱਤਾਧਿਰ ਲਈ ਸ਼ੁੱਭ ਹੁੰਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ਨੇ ਰਾਜਸਥਾਨ ਲਈ ਕੀਤਾ PAC ਦਾ ਗਠਨ, CM ਗਹਿਲੋਤ ਸਮੇਤ ਇਨ੍ਹਾਂ ਸੀਨੀਅਰ ਆਗੂਆਂ ਦੇ ਨਾਂ ਸ਼ਾਮਲ
ਮੋਦੀ ਨੇ ਕਿਹਾ, ''ਅੱਜ ਮੈਂ ਦੇਖ ਰਿਹਾ ਹਾਂ ਕਿ ਤੁਸੀਂ ਫ਼ੈਸਲਾ ਕਰ ਲਿਆ ਹੈ ਕਿ 2024 ਦੀਆਂ ਚੋਣਾਂ 'ਚ ਐੱਨਡੀਏ ਅਤੇ ਭਾਜਪਾ ਸਾਰੇ ਪੁਰਾਣੇ ਰਿਕਾਰਡ ਤੋੜ ਕੇ ਲੋਕਾਂ ਦੇ ਆਸ਼ੀਰਵਾਦ ਨਾਲ ਸ਼ਾਨਦਾਰ ਜਿੱਤ ਦੇ ਨਾਲ ਵਾਪਸ ਆਵੇਗੀ।'' ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇਸ਼ ਤੋਂ ਵੱਡੀ ਹੈ, ਉਨ੍ਹਾਂ ਦੀ ਤਰਜੀਹ ਦੇਸ਼ ਤੋਂ ਪਹਿਲਾਂ ਪਾਰਟੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਪ੍ਰਸਤਾਵ 'ਤੇ ਇੱਥੇ ਤਿੰਨ ਦਿਨਾਂ ਤੋਂ ਵੱਖ-ਵੱਖ ਵਿਸ਼ਿਆਂ 'ਤੇ ਕਾਫੀ ਚਰਚਾ ਹੋਈ ਹੈ ਅਤੇ ਚੰਗਾ ਹੁੰਦਾ ਇਹ ਸਦਨ ਦੀ ਸ਼ੁਰੂਆਤ ਤੋਂ ਬਾਅਦ ਹੀ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ 'ਚ ਗੰਭੀਰਤਾ ਨਾਲ ਹਿੱਸਾ ਲਿਆ ਹੁੰਦਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁੜ ਦਾ ਗੋਹਾ ਕਿਵੇਂ ਕਰਨਾ ਹੈ, ਇਸ ਵਿਚ ਇਹ ਮਾਹਿਰ ਹਨ, PM ਮੋਦੀ ਨੇ ਕਾਂਗਰਸ 'ਤੇ ਲਈ ਚੁਟਕੀ
NEXT STORY