ਪਿਥੌਰਾਗੜ੍ਹ- ਆਦਿ ਕੈਲਾਸ਼ ਅਤੇ ਓਮ ਪਰਬਤ ਯਾਤਰਾ ਸ਼ੁਰੂ ਹੋਣ ਦੇ ਸਿਰਫ਼ 40 ਦਿਨਾਂ ਦੇ ਅੰਦਰ ਕੁੱਲ 37,818 ‘ਇਨਰ ਲਾਈਨ ਪਰਮਿਟ’ (ਵਿਸ਼ੇਸ਼ ਆਗਿਆ ਪੱਤਰ) ਜਾਰੀ ਕੀਤੇ ਜਾ ਚੁੱਕੇ ਹਨ। ਇਹ ਗਿਣਤੀ ਪਿਛਲੇ ਸਾਲ ਜਾਰੀ ਕੀਤੇ ਗਏ ਪਰਮਿਟਾਂ ਦੀ ਕੁੱਲ ਗਿਣਤੀ ਤੋਂ ਵੱਧ ਹੈ। ਚੀਨ ਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਇਸ ਸੰਵੇਦਨਸ਼ੀਲ ਖੇਤਰ ’ਚ ਜਾਣ ਲਈ ਪ੍ਰਸ਼ਾਸਨ ਵੱਲੋਂ ਇਹ ਵਿਸ਼ੇਸ਼ ਆਗਿਆ ਪੱਤਰ ਜਾਰੀ ਕੀਤੇ ਜਾਂਦੇ ਹਨ। ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ, ਪਿਛਲੇ ਸਾਲ ਜਾਰੀ ਕੀਤੇ ਗਏ 36,526 ਪਰਮਿਟਾਂ ਦਾ ਰਿਕਾਰਡ ਸੋਮਵਾਰ ਨੂੰ ਟੁੱਟ ਗਿਆ। ਇਸ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂਆਂ ਨੂੰ 1,194 ਪਰਮਿਟ ਜਾਰੀ ਕੀਤੇ ਗਏ ਸਨ, ਜਿਸ ਨਾਲ ਕੁੱਲ ਗਿਣਤੀ ਵਧ ਕੇ 36,776 ਹੋ ਗਈ।
ਇਸ ਤੋਂ ਬਾਅਦ 9 ਜੂਨ ਨੂੰ ਵੀ ਸ਼ਰਧਾਲੂਆਂ ਦਾ ਉਤਸ਼ਾਹ ਬਣਿਆ ਰਿਹਾ ਅਤੇ ਉਸ ਦਿਨ 1,042 ਪਰਮਿਟ ਜਾਰੀ ਕੀਤੇ ਗਏ, ਜਦੋਂ ਕਿ ਪਿਛਲੇ ਸਾਲ ਇਸੇ ਤਰੀਕ ਨੂੰ ਸਿਰਫ਼ 618 ਪਰਮਿਟ ਜਾਰੀ ਕੀਤੇ ਗਏ ਸਨ। ਇਹ ਸਾਲਾਨਾ ਤੀਰਥ ਯਾਤਰਾ 1 ਮਈ ਤੋਂ ਸ਼ੁਰੂ ਹੁੰਦੀ ਹੈ ਅਤੇ ਨਵੰਬਰ ਤੱਕ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਹਿੰਦੀ ਹੈ, ਹਾਲਾਂਕਿ ਜੁਲਾਈ ਅਤੇ ਅਗਸਤ ਦੌਰਾਨ (ਮਾਨਸੂਨ ਕਾਰਨ) ਇਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ ’ਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ, ਸ਼ੁਭੇਂਦੂ ਨੇ ਆਪਣੇ ਕੋਲ ਰੱਖਿਆ ਗ੍ਰਹਿ ਵਿਭਾਗ
NEXT STORY