ਗੋਰਖਪੁਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਇੱਥੇ ਗੋਰਖਨਾਥ ਮੰਦਰ ਕੰਪਲੈਕਸ ਵਿਚ ਤਿਰੰਗਾ ਲਹਿਰਾ ਕੇ 'ਹਰ ਘਰ ਤਿਰੰਗਾ' ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਦੇਸ਼ ਵਾਸੀਆਂ ਤੋਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਇਸ ਦੌਰਾਨ ਯੋਗੀ ਆਦਿਤਿਆਨਾਥ ਨੇ ਤਿਰੰਗੇ ਨਾਲ ਸੈਲਫੀ ਵੀ ਲਈ। ਉਨ੍ਹਾਂ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪ੍ਰਦੇਸ਼ ਦੀ ਜਨਤਾ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਬਿਆਨ ਮੁਤਾਬਕ ਯੋਗੀ 3 ਦਿਨਾਂ ਦੌਰੇ 'ਤੇ ਗੋਰਖਪੁਰ ਵਿਚ ਹਨ। ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਪ੍ਰੋਫਾਈਲ ਤਸਵੀਰ ਬਦਲ ਕੇ ਤਿਰੰਗੇ ਦੀ ਤਸਵੀਰ ਲਾਈ ਹੈ।
VIP ਵਾਹਨਾਂ ਤੋਂ ਹੁਣ ਹਟਾਏ ਜਾਣਗੇ ਸਾਇਰਨ!, ਗਡਕਰੀ ਨੇ ਨਵੀਂ ਯੋਜਨਾ ਬਾਰੇ ਦਿੱਤੀ ਜਾਣਕਾਰੀ
NEXT STORY