ਓਡੀਸ਼ਾ : ਓਡੀਸ਼ਾ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ 13 ਸਾਲ ਦੀ ਕੁੜੀ ਨੇ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦੇਈਏ ਕਿ ਇਹ ਕੁੜੀ ਉਕਤ ਔਰਤ ਦੀ ਆਪਣੀ ਬੱਚੀ ਨਹੀਂ ਸੀ, ਸਗੋਂ ਉਸ ਨੇ ਇਸ ਨੂੰ 13 ਸਾਲ ਪਹਿਲਾਂ ਗੋਦ ਲਿਆ ਸੀ। ਉਸਨੂੰ ਇਹ ਬੱਚੀ ਸੜਕ ਕਿਨਾਰੇ 'ਤੇ ਪਈ ਹੋਈ ਮਿਲੀ ਸੀ। ਉਸ ਸਮੇਂ ਬੱਚੀ ਸਿਰਫ਼ ਤਿੰਨ ਦਿਨਾਂ ਦੀ ਸੀ। ਔਰਤ ਨੇ ਨਾ ਸਿਰਫ਼ ਬੱਚੀ ਨੂੰ ਗੋਦ ਲਿਆ, ਸਗੋਂ ਉਸਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਦਿਨ-ਰਾਤ ਮਿਹਨਤ ਵੀ ਕੀਤੀ।
ਇਹ ਵੀ ਪੜ੍ਹੋ : ਮਹਿਲਾ ਅਧਿਆਪਕ ਦੀ ਸ਼ਰਮਨਾਕ ਕਰਤੂਤ, ਵਿਦਿਆਰਥੀ ਨੇ ਕਿਹਾ-'ਮੈਮ ਨੇ ਮੇਰੀ ਗੁੱਤ ਕੱਟੀ ਤੇ...'
ਦੋਸਤਾਂ ਨਾਲ ਮਿਲ ਰਚੀ ਸਾਜ਼ਿਸ਼
ਜਿਸ ਮਾਂ ਨੇ ਜਿਉਂਦੇ ਰਹਿਣ ਦੀ ਲਾਵਾਰਸ ਬੱਚੀ ਨੂੰ ਨਵੀਂ ਜ਼ਿੰਦਗੀ ਦਿੱਤੀ, ਅੱਜ ਉਸ ਨੇ ਬੱਚੀ ਨੇ ਆਪਣੇ ਦੋ ਮਰਦ ਦੋਸਤਾਂ ਨਾਲ ਮਿਲ ਕੇ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਔਰਤ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਜਿਸ ਬੱਚੀ ਨੂੰ ਸੜਕ ਤੋਂ ਚੁੱਕ ਨੇ ਉਹ ਨਵੀਂ ਜ਼ਿੰਦਗੀ ਦੇ ਰਹੀ ਹੈ ਅਤੇ ਪਾਲ ਰਹੀ ਹੈ, ਉਹ ਇਕ ਦਿਨ ਉਸ ਦੀ ਮੌਤ ਦਾ ਕਾਰਨ ਬਣੇਗੀ। ਘਟਨਾ ਸਥਾਨ 'ਤੇ ਪੁੱਜੀ ਪੁਲਸ ਅਨੁਸਾਰ ਬੱਚੀ 8ਵੀਂ ਜਮਾਤ ਦੀ ਵਿਦਿਆਰਥਣ ਸੀ। ਰਾਜਲਕਸ਼ਮੀ ਆਪਣੀ ਧੀ ਦੇ ਦੋ ਨੌਜਵਾਨਾਂ ਨਾਲ ਸਬੰਧਾਂ ਦਾ ਵਿਰੋਧ ਕਰਦੀ ਸੀ। ਗੁੱਸੇ ਵਿਚ ਉਸ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਗਜਪਤੀ ਜ਼ਿਲ੍ਹੇ ਦੇ ਪਰਲਖੇਮੁੰਡੀ ਕਸਬੇ ਵਿੱਚ ਆਪਣੀ ਮਾਂ ਰਾਜਲਕਸ਼ਮੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।
ਇਹ ਵੀ ਪੜ੍ਹੋ : ਮੋਟੇ ਹੁੰਦੇ ਜਾ ਰਹੇ ਭਾਰਤੀ! 45 ਕਰੋੜ ਤੱਕ ਪਹੁੰਚੇਗੀ ਗਿਣਤੀ, ਹੈਰਾਨ ਕਰੇਗੀ ਪੂਰੀ ਰਿਪੋਰਟ
ਇੰਝ ਉਤਾਰਿਆ ਮੌਤ ਦੇ ਘਾਟ
ਉਕਤ ਕੁੜੀ ਨੇ ਪਹਿਲਾਂ ਆਪਣੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ, ਜਿਸ ਨਾਲ ਉਹ ਬੇਹੋਸ਼ ਹੋ ਗਈ। ਫਿਰ ਉਸ ਨੇ ਮੂੰਹ 'ਤੇ ਸਿਰਹਾਣੇ ਰੱਖ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਹਸਪਤਾਲ ਲੈ ਗਈ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਗਲੇ ਦਿਨ, ਉਸਦੀ ਲਾਸ਼ ਦਾ ਸਸਕਾਰ ਉਸਦੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਭੁਵਨੇਸ਼ਵਰ ਵਿੱਚ ਕੀਤਾ ਗਿਆ, ਜਿਨ੍ਹਾਂ ਨੂੰ ਦੱਸਿਆ ਗਿਆ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਪਤਾ ਲੱਗਾ ਹੈ ਕਿ 13 ਸਾਲ ਪਹਿਲਾਂ, ਜਦੋਂ ਮ੍ਰਿਤਕ ਔਰਤ ਰਾਜਲਕਸ਼ਮੀ ਅਤੇ ਉਸਦਾ ਪਤੀ ਆਪਣੇ ਘਰ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਸੜਕ ਕਿਨਾਰੇ ਇੱਕ ਨਵਜੰਮੀ ਬੱਚੀ ਰੋ ਰਹੀ ਮਿਲੀ। ਤਿੰਨ ਦਿਨਾਂ ਦੀ ਰੋਂਦੀ ਹੋਈ ਬੱਚੀ ਨੂੰ ਦੇਖ ਕੇ ਦੋਵਾਂ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਨੇ ਉਸਨੂੰ ਗੋਦ ਲੈ ਲਿਆ। ਦੋਵੇ ਪਤੀ-ਪਤਨੀ ਨੇ ਬੜੇ ਪਿਆਰ ਨਾਲ ਉਸ ਬੱਚੀ ਦੀ ਪਰਵਰਿਸ਼ ਕੀਤੀ ਪਰ ਅੱਜ ਉਸ ਬੱਚੀ ਨੇ ਉਸੇ ਮਾਂ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : Canada Study Work Permit ਹੋ ਗਿਆ ਰੱਦ? ਤਾਂ ਘਬਰਾਓ ਨਹੀਂ, ਇੰਝ ਕਰੋ ਮੁੜ ਅਪਲਾਈ
ਇੰਝ ਹੋਇਆ ਖ਼ੁਲਾਸਾ
ਦੋ ਹਫ਼ਤਿਆਂ ਬਾਅਦ ਰਾਜਲਕਸ਼ਮੀ ਦੇ ਭਰਾ ਸਿਬਾ ਪ੍ਰਸਾਦ ਮਿਸ਼ਰਾ ਨੂੰ ਲੜਕੀ ਦਾ ਮੋਬਾਈਲ ਫ਼ੋਨ ਮਿਲਿਆ, ਜੋ ਭੁਵਨੇਸ਼ਵਰ ਵਿੱਚ ਛੱਡ ਗਈ ਸੀ। ਫੋਨ ਦੀ ਜਾਂਚ ਕਰਨ 'ਤੇ ਕੁੜੀ ਵਲੋਂ ਇੰਸਟਾਗ੍ਰਾਮ 'ਤੇ ਕੀਤੀ ਦੋਸਤਾਂ ਨਾਲ ਗੱਲਬਾਤ ਤੋਂ ਕਤਲ ਦਾ ਖੁਲਾਸਾ ਹੋਇਆ ਅਤੇ ਕਤਲ ਦੀ ਪੂਰੀ ਯੋਜਨਾ ਦਾ ਪਤਾ ਲੱਗਾ। ਚੈਟ ਵਿੱਚ ਕੁੜੀ ਨੇ ਨੌਜਵਾਨਾਂ ਨਾਲ ਰਾਜਲਕਸ਼ਮੀ ਨੂੰ ਮਾਰਨ, ਉਸਦੇ ਸੋਨੇ ਦੇ ਗਹਿਣੇ ਅਤੇ ਨਕਦੀ ਖੋਹਣ ਬਾਰੇ ਗੱਲ ਕੀਤੀ ਸੀ। ਇਸ ਬਾਰੇ ਪਤਾ ਲੱਗਣ 'ਤੇ, ਮਿਸ਼ਰਾ ਨੇ 14 ਮਈ ਨੂੰ ਪਰਲਖੇਮੁੰਡੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ, ਕਤਲ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ, ਕਿਸ਼ੋਰ ਲੜਕੀ, ਮੰਦਰ ਦੇ ਪੁਜਾਰੀ ਗਣੇਸ਼ ਰੱਥ (21) ਅਤੇ ਉਸਦੇ ਦੋਸਤ ਦਿਨੇਸ਼ ਸਾਹੂ (20) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਦੋਵੇਂ ਇੱਕੋ ਸ਼ਹਿਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਮਾਰਤ 'ਚ ਲੱਗੀ ਅੱਗ ਨੇ ਮਚਾਇਆ ਤਾਂਡਵ, ਜਿਊਂਦੇ ਸੜ ਗਏ 17 ਲੋਕ, ਕਈ ਹੋਰ ਝੁਲਸੇ
NEXT STORY