ਭੋਪਾਲ- ਚੀਨ ਪੁਨਰਵਾਸ ਪ੍ਰੋਗਰਾਮ ਦੇ ਅਧੀਨ ਭਾਰਤ 'ਚ ਭੇਜਣ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਬੋਤਸਵਾਨਾ 'ਚ 8 ਚੀਤਿਆਂ ਨੂੰ ਫੜਿਆ ਗਿਆ ਹੈ। ਇਕ ਸੀਨੀਅਰ ਜੰਗਲਾਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਚੀਤਿਆਂ ਨੂੰ ਲਿਆਉਣ ਦਾ ਇਹ ਪ੍ਰੋਗਰਾਮ 2022 'ਚ ਸ਼ੁਰੂ ਕੀਤਾ ਗਿਆ ਸੀ, ਜਦੋਂ ਕਿ ਦਹਾਕਿਆਂ ਪਹਿਲੇ ਸਭ ਤੋਂ ਤੇਜ਼ ਇਹ ਜਾਨਵਰ ਭਾਰਤ ਤੋਂ ਅਲੋਪ ਹੋ ਗਿਆ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ 2 ਨਰ ਚੀਤਿਆਂ ਸਮੇਤ ਇਨ੍ਹਾਂ 8 ਚੀਤਿਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਇਕ ਮਹੀਨੇ ਲਈ ਬਾੜੇ 'ਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦਾ ਮੈਡੀਕਲ ਪ੍ਰੀਖਣ ਕੀਤਾ ਜਾਵੇਗਾ। ਉਨ੍ਹਾਂ ਕਿਹਾ,''ਅੰਤਰ-ਮਹਾਦੀਪ ਟਰਾਂਸਫਰ 'ਚ ਕਈ ਰਸਮਾਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਗੱਲਾਂ ਅਤੇ ਆਉਣ ਵਾਲੀ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ, ਮੈਂ ਇਹ ਨਹੀਂ ਕਹਿ ਸਕਦਾ ਹੈ ਕਿ ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਸ਼ਯੋਪੁਰ ਜ਼ਿਲ੍ਹੇ 'ਚ ਕੁਨੋ ਨੈਸ਼ਨਲ ਪਾਰਕ 'ਚ ਕਦੋਂ ਭੇਜਿਆ ਜਾਵੇਗਾ, ਸ਼ਾਇਦ ਜਨਵਰੀ 'ਚ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੂੰਘੇ ਸਮੁੰਦਰ 'ਚ ਮੱਛੀਆਂ ਫੜਨ ਲਈ ਨਵੇਂ ਨਿਯਮ ਜਾਰੀ, ਪਹੁੰਚ ਪਾਸ ਹੋਣਗੇ ਲਾਜ਼ਮੀ
NEXT STORY