ਰੁੜਕੇਲਾ— ਓਡਿਸ਼ਾ ਦੇ ਵਾਸੂਦੇਵ ਟੋਪੋ ਅਤੇ ਉਸ ਦੀ ਪਤਨੀ ਨੇ ਉਂਝ ਤਾਂ ਵਿਆਹ ਦੌਰਾਨ ਉਮਰ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ ਪਰ ਵਿਆਹ ਤੋਂ ਸਿਰਫ 6 ਦਿਨ ਬਾਅਦ ਹੀ ਇਸ ਜੋੜੇ ਦੀ ਸਟੋਰੀ ਵਿਚ ਇਕ 'ਵਿਲੇਨ' ਦੀ ਐਂਟਰੀ ਹੋਈ ਅਤੇ ਕਹਾਣੀ ਪੂਰੀ ਬਦਲ ਗਈ। ਵਾਸੂਦੇਵ ਟੋਪੋ ਓਡਿਸ਼ਾ ਦੇ ਸੁੰਦਰਗੜ੍ਹ ਜ਼ਿਲੇ ਦੇ ਬੜਗਾਂਵ ਬਲਾਕ ਦੇ ਪਮਾਰਾ ਪਿੰਡ ਦਾ ਰਹਿਣ ਵਾਲਾ ਹੈ। 28 ਸਾਲ ਦੇ ਵਾਸੂਦੇਵ ਟੋਪੋ ਦਾ ਵਿਆਹ 4 ਮਾਰਚ ਨੂੰ ਝਾਰਸਗੁੜਾ ਦੇ ਦੇਵਿਨੀ ਪਿੰਡ ਦੀ 24 ਸਾਲਾ ਇਕ ਲੜਕੀ ਨਾਲ ਹੋਇਆ ਸੀ।
ਇਸ ਜੋੜੇ ਦਾ ਵਿਆਹ ਸਿਰਫ 6 ਦਿਨ ਹੀ ਚੱਲਿਆ। ਇਸ ਤੋਂ ਬਾਅਦ ਹਾਲਾਤ ਅਜਿਹੇ ਬਦਲੇ ਕਿ ਵਾਸੂਦੇਵ ਟੋਪੋ ਨੇ ਹੀ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ। ਦਰਅਸਲ ਵਿਆਹ ਤੋਂ ਬਾਅਦ ਜਦੋਂ ਵਾਸੂਦੇਵ ਆਪਣੀ ਪਤਨੀ ਨੂੰ ਲੈ ਕੇ ਆਇਆ ਤਾਂ ਕੁਝ ਹੀ ਦਿਨ ਬਾਅਦ 3 ਜਵਾਨ ਲੜਕੇ ਵਾਸੂਦੇਵ ਦੇ ਘਰ ਆਏ। ਇਨ੍ਹਾਂ ਲੜਕਿਆਂ ਨੇ ਖੁਦ ਨੂੰ ਉਸ ਦੀ ਪਤਨੀ ਦੇ ਚਚੇਰੇ ਭਰਾ ਦੱਸਿਆ। ਤਿੰਨਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਇਕ ਨੌਜਵਾਨ 'ਤੇ ਸ਼ੱਕ ਹੋਇਆ। ਕੁਝ ਲੋਕਾਂ ਨੇ ਇਸ ਨੂੰ ਵਾਸੂਦੇਵ ਦੀ ਪਤਨੀ ਨਾਲ ਵੀ ਦੇਖ ਲਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਖੀਰ ਲੜਕੀ ਨੇ ਮੰਨ ਲਿਆ ਕਿ ਇਹ ਲੜਕਾ ਉਸ ਦਾ ਪ੍ਰੇਮੀ ਹੈ। ਇਸ ਮੌਕੇ ਟੋਪੋ ਨੇ ਸਮਝਦਾਰੀ ਤੋਂ ਕੰਮ ਲਿਆ। ਪਤਨੀ ਦੀ ਹਕੀਕਤ ਜਾਣ ਕੇ ਉਸ ਨੇ ਇਕ ਫੈਸਲਾ ਲਿਆ। ਉਸ ਨੇ ਆਪਣੀ ਪਤਨੀ ਦਾ ਵਿਆਹ ਕਰਵਾਉਣ ਬਾਰੇ ਸੋਚ ਲਿਆ। ਵਾਸੂਦੇਵ ਨੇ ਆਪਣੀ ਪਤਨੀ ਦੇ ਪ੍ਰੇਮੀ ਦੇ ਘਰਵਾਲਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਿਆਹ ਲਈ ਤਿਆਰ ਕਰਵਾਇਆ। ਵਾਸੂਦੇਵ ਦੇ ਇਸ ਫੈਸਲੇ ਦੀ ਸਾਰੇ ਤਾਰੀਫ ਕਰ ਰਹੇ ਹਨ।
ਕੇਜਰੀਵਾਲ ਦੇ ਸਲਾਹਕਾਰ ਵੀ. ਕੇ. ਜੈਨ ਨੇ ਦਿੱਤਾ ਅਸਤੀਫਾ
NEXT STORY