ਸ਼ਾਮਲੀ- ਸੁਰਖੀਆਂ ’ਚ ਰਹਿਣ ਵਾਲੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਕੈਰਾਨਾ ’ਚ ਮਸ਼ਹੂਰ ਢਾਈ ਫੁੱਟ ਦੇ ਅਜ਼ੀਮ ਮਨਸੂਰੀ ਦੀ ਮੁਰਾਦ ਆਖ਼ਰਕਾਰ ਪੂਰੀ ਹੋ ਗਈ। ਅਜ਼ੀਮ ਮਨਸੂਰੀ ਨੂੰ ਉਸ ਦੀ ਜੀਵਨ ਸਾਥੀ ਮਿਲ ਗਈ ਹੈ, ਜਿਸ ਦੀ ਉਹ ਸਾਲਾਂ ਤੋਂ ਤਲਾਸ਼ ਕਰ ਰਿਹਾ ਸੀ। ਹੁਣ 7 ਨਵੰਬਰ ਨੂੰ ਉਹ ਘੋੜੀ ਚੜ੍ਹੇਗਾ। ਅਜ਼ੀਮ ਮਨਸੂਰੀ ਨੇ ਆਪਣੇ ਵਿਆਹ ਲਈ ਇਕ ਸ਼ੇਰਵਾਨੀ ਅਤੇ ਥ੍ਰੀ ਪੀਸ ਇਕ ਕੋਟ ਪਸੰਦ ਕੀਤਾ ਹੈ। ਇਸ ਦੀ ਸਿਲਾਈ ਲਈ ਉਹ ਸ਼ਾਮਲੀ ਦੇ ਮਸ਼ਹੂਰ ਦਰਜੀ ਤੌਫੀਕ ਕੋਲ ਮਾਪ ਦੇਣ ਲਈ ਪਹੁੰਚਿਆ। ਅਜ਼ੀਮ ਮਨਸੂਰੀ ਦੀ ਹੋਣ ਵਾਲੀ ਪਤਨੀ ਦਾ ਕੱਦ 2 ਫੁੱਟ ਹੈ।੍ਯ
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ PM ਮੋਦੀ ’ਤੇ ਆਤਮਘਾਤੀ ਹਮਲੇ ਦੀ ਸਾਜਿਸ਼, ਖ਼ੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
7 ਨਵੰਬਰ ਨੂੰ ਵਿਆਹ, ਕਿਹਾ- PM ਮੋਦੀ ਅਤੇ CM ਯੋਗੀ ਨੂੰ ਬੁਲਾਵਾਂਗੇ
ਅਜ਼ੀਮ ਮਨਸੂਰੀ ਦੀ ਇੱਛਾ ਹੈ ਕਿ ਉਸ ਦੇ ਵਿਆਹ ’ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣ। ਹਾਲਾਂਕਿ ਅਜ਼ੀਮ ਮਨਸੂਰੀ ਦਾ ਨਾਤਾ ਸਮਾਜਵਾਦੀ ਪਾਰਟੀ ਨਾਲ ਬਹੁਤ ਜ਼ਿਆਦਾ ਹੈ। ਉਹ ਖੁਦ ਨੂੰ ਮਰਹੂਮ ਮੁਲਾਇਮ ਸਿੰਘ ਯਾਦਵ ਦਾ ਸਟਾਰ ਪ੍ਰਚਾਰਕ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਵਿਆਹ ਨੂੰ ਲੈ ਕੇ ਨੇਤਾ ਜੀ ਨਾਲ ਸਾਡੀ ਕਈ ਵਾਰ ਮੁਲਾਕਾਤ ਵੀ ਹੋਈ ਸੀ। ਅਜ਼ੀਮ ਦਾ ਕਹਿਣਾ ਹੈ ਕਿ ਮੁਲਾਇਮ ਸਿੰਘ ਯਾਦਵ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਲਖਨਊ ਜਾਣਾ ਚਾਹੁੰਦਾ ਸੀ ਪਰ ਕੋਈ ਉਸ ਨੂੰ ਅੰਤਿਮ ਦਰਸ਼ਨਾਂ ਲਈ ਲੈ ਕੇ ਹੀ ਨਹੀਂ ਗਿਆ।
ਇਹ ਵੀ ਪੜ੍ਹੋ- ਨਾਬਾਲਗ ਮੁਸਲਿਮ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੀ ਹੈ ਜਾਂ ਨਹੀਂ? SC ਕਰੇਗਾ ਤੈਅ
ਵਿਆਹ ਨੂੰ ਲੈ ਕੇ ਕਾਫੀ ਚਿੰਤਤ ਸਨ ਅਜ਼ੀਮ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਜ਼ੀਮ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਉਹ ਵਿਆਹ ਕਰਵਾ ਸਕੇਗਾ ਜਾਂ ਨਹੀਂ। ਉਨ੍ਹਾਂ ਨੇ ਇਸ ਲਈ ਮਦਦ ਦੀ ਗੁਹਾਰ ਲਾਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਕੱਦ ਛੋਟਾ ਹੈ, ਇਸ ਲਈ ਕੋਈ ਵੀ ਉਸ ਨਾਲ ਵਿਆਹ ਨਹੀਂ ਕਰਨਾ ਚਾਹੇਗਾ ਪਰ ਆਖ਼ਰਕਾਰ ਉਹ ਆਪਣੀ ਜੀਵਨ ਸਾਥੀ ਨੂੰ ਮਿਲ ਹੀ ਗਈ। ਅਜ਼ੀਮ ਦੇ ਵਿਆਹ ਨੂੰ ਲੈ ਕੇ ਲੰਮੇ ਸਮੇਂ ਤੋਂ ਪਰੇਸ਼ਾਨ ਉਸ ਦੇ ਪਰਿਵਾਰ ਵਾਲੇ ਵੀ ਕਾਫੀ ਖੁਸ਼ ਹਨ।
ਇਹ ਵੀ ਪੜ੍ਹੋ- CBI ਨੇ ਪੁੱਛ-ਗਿੱਛ ਲਈ ਮਨੀਸ਼ ਸਿਸੋਦੀਆ ਨੂੰ ਭੇਜਿਆ ਸੰਮਨ, ਡਿਪਟੀ CM ਬੋਲੇ- ‘ਸਤਿਆਮੇਵ ਜਯਤੇ’
J&K: ਮਜ਼ਦੂਰਾਂ ਦੇ ਕਤਲ ਮਗਰੋਂ ਗ੍ਰਿਫ਼ਤਾਰ ਲਸ਼ਕਰ ਦਾ ‘ਹਾਈਬ੍ਰਿਡ ਅੱਤਵਾਦੀ’ ਗੋਲੀਬਾਰੀ ’ਚ ਢੇਰ
NEXT STORY