ਪਾਣੀਪਤ — ਨਲਵਾ ਕਾਲੋਨੀ ਨਿਵਾਸੀ ਇਕ ਮਹਿਲਾ ਦੀ ਕਾਲੋਨੀ 'ਚ ਹੀ ਰਹਿਣ ਵਾਲੇ ਜੀਜੇ ਨੇ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਮਹਿਲਾ ਵਲੋਂ ਕੀਤੇ ਗਏ ਆਪਣੇ ਬਚਾਓ 'ਚ ਦੋਸ਼ੀ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸਦਾ ਫਿਲਹਾਲ ਪੀ.ਜੀ.ਆਈ. 'ਚ ਇਲਾਜ ਚਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਨਲਵਾ ਕਾਲੋਨੀ ਨਿਵਾਸੀ ਨੀਤੂ(40) ਦੇ ਪਤੀ ਗਿਆਨਚੰਦ ਦੀ 6 ਸਾਲ ਪਹਿਲਾਂ ਮੌਤ ਹੋ ਗਈ ਸੀ। ਦੂਸਰੇ ਪਾਸੇ ਉਸਦੀ ਭੈਣ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਸੀ।
ਗੁਆਂਢਿਆਂ ਦਾ ਕਹਿਣਾ ਹੈ ਕਿ ਉਸ ਸਮੇਂ ਤੋਂ ਬਾਅਦ ਹੀ ਨੀਤੂ ਅਤੇ ਉਸਦੇ ਜੀਜੇ ਵਿਚਕਾਰ ਪ੍ਰੇਮ ਸੰਬੰਧ ਚਲ ਰਹੇ ਸਨ। ਬੀਤੇ ਦਿਨੀਂ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜੀਜੇ ਨੇ ਨੀਤੂ ਨਾਲ ਕੁੱਟਮਾਰ ਵੀ ਕੀਤੀ। ਦੋਸ਼ੀ ਘਟਨਾ ਨੂੰ ਅੰਜਾਮ ਦਿੰਦੇ ਹੀ ਫਰਾਰ ਹੋ ਗਿਆ ਸੀ।
ਐਤਵਾਰ ਨੂੰ ਮਹਿਲਾ ਆਪਣੇ ਬੇਟੇ ਸੰਜੂ ਦੇ ਨਾਲ ਰੱਖੜੀ ਲੈਣ ਲਈ ਊਝਾ ਗੇਟ ਦੇ ਕੋਲ ਦੁਕਾਨ 'ਤੇ ਜਾ ਰਹੀ ਸੀ, ਇਸੇ ਦੌਰਾਨ ਅਚਾਨਕ ਉਸਦੇ ਪਿੱਛੋਂ ਦੀ ਆ ਕੇ ਰਮੇਸ਼ ਨੇ ਨੀਤੂ 'ਤੇ ਚਾਕੂਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਸੀ। ਬਚਾਓ ਕਰਵਾਉਣ ਵਾਲੇ ਸੰਜੂ ਦੇ ਉੱਪਰ ਵੀ ਰਮੇਸ਼ ਨੇ ਹਮਲਾ ਕਰਕੇ ਨੁਕਸਾਨ ਪਹੁੰਚਾਇਆ। ਇਸੇ ਲੜਾਈ-ਝਗੜੇ 'ਚ ਰਮੇਸ਼ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਲੋਕਾਂ ਨੇ ਘਟਨਾ ਦੀ ਸੂਚਨਾ ਨੀਤੂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਨੀਤੂ ਦੇ ਪਰਿਵਾਰ ਵਾਲੇ ਨੀਤੂ ਨੂੰ ਲੈ ਕੇ ਹਸਪਤਾਲ ਪੁੱਜੇ ਜਿਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਨੀਤੂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਦੇ ਨਾਲ ਹੀ ਦੂਸਰੇ ਪਾਸੇ ਜ਼ਖਮੀ ਰਮੇਸ਼ ਦਾ ਪੀ.ਜੀ.ਆਈ. 'ਚ ਇਲਾਜ ਚਲ ਰਿਹਾ ਹੈ। ਪੁਲਸ ਨੇ ਮ੍ਰਿਤਕਾਂ ਦੇ ਪੁੱਤਰ ਦੀ ਸ਼ਿਕਾਇਤ ਦੇ ਅਧਾਰ 'ਤੇ ਦੋਸ਼ੀ ਰਮੇਸ਼ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302 ਦੇ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਰੱਖੜੀ ਬਣਵਾਉਣ ਆਏ ਭਰਾ ਨੇ ਕੀਤਾ ਸਾਰੇ ਪਰਿਵਾਰ 'ਤੇ ਹਮਲਾ, 2 ਦੀ ਹੋਈ ਮੌਤ
NEXT STORY