ਆਗਰਾ - ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਥੇ ਇਕ ਲਾੜਾ-ਲਾੜੀ ਦੇ ਵਿਆਹ ਨੂੰ ਸਿਰਫ 40 ਦਿਨ ਹੀ ਹੋਏ ਸਨ। ਇਸ ਦੌਰਾਨ ਪਤੀ ਨੇ ਸਿਰਫ 6 ਵਾਰ ਇਸ਼ਨਾਨ ਕੀਤਾ, ਜਿਸ ਨੂੰ ਵੇਖ ਕੇ ਪਤਨੀ ਹੈਰਾਨ ਰਹਿ ਗਈ। ਇਸ ਤੋਂ ਬਾਅਦ ਉਹ ਆਪਣੇ ਪੇਕੇ ਘਰ ਗਈ ਤੇ ਪੁਲਸ ਨੂੰ ਸ਼ਿਕਾਇਤ ਕੀਤੀ। ਔਰਤ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ ਪਰ ਕੌਂਸਲਿੰਗ ਦੌਰਾਨ ਝਗੜੇ ਦਾ ਅਸਲ ਕਾਰਨ ਕੁਝ ਹੋਰ ਹੀ ਸਾਹਮਣੇ ਆਇਆ। ਪਤੀ-ਪਤਨੀ ਨੂੰ ਅਗਲੀ ਤਰੀਕ 'ਤੇ ਬੁਲਾਇਆ ਗਿਆ ਹੈ।
ਪਤਨੀ ਦਾ ਕਹਿਣਾ ਹੈ ਕਿ ਜੇ ਉਸ ਦਾ ਪਤੀ ਹਰ ਰੋਜ਼ ਇਸ਼ਨਾਨ ਕਰੇਗਾ ਤਾਂ ਹੀ ਉਹ ਉਸ ਨਾਲ ਰਹੇਗੀ। ਉਹ ਅਜਿਹੇ ਗੰਦੇ ਵਿਅਕਤੀ ਨਾਲ ਕਿਵੇਂ ਰਹਿ ਸਕਦੀ ਹੈ ਜੋ ਹਰ ਰੋਜ਼ ਇਸ਼ਨਾਨ ਵੀ ਨਹੀਂ ਕਰਦਾ? ਸੂਤਰਾਂ ਮੁਤਾਬਕ ਕੁੜੀ ਪੂਜਾ-ਪਾਠ ਕਰਦੀ ਹੈ। ਉਹ ਹਰ ਰੋਜ਼ ਸਵੇਰੇ ਇਸ਼ਨਾਨ ਕਰਦੀ ਹੈ। ਜਦੋਂ ਉਹ ਆਪਣੇ ਸਹੁਰੇ ਘਰ ਪਹੁੰਚੀ ਤਾਂ ਉਸ ਨੇ ਉੱਥੇ ਵੀ ਅਜਿਹਾ ਹੀ ਕੀਤਾ। ਉਸ ਨੇ ਆਪਣੇ ਪਤੀ ਨੂੰ ਬਾਥਰੂਮ ਜਾਂਦੇ ਦੇਖਿਆ। ਉਹ ਹੱਥ-ਪੈਰ ਧੋ ਕੇ ਬਾਹਰ ਆ ਜਾਂਦਾ ਸੀ। ਉਹ ਆਪਣੇ ਵਾਲਾਂ ’ਤੇ ਥੋੜ੍ਹਾ ਜਿਹਾ ਪਾਣੀ ਲਾ ਕੇ ਕਹਿੰਦਾ ਕਿ ‘ਪਾਲਿਸ਼’ ਹੋ ਗਈ ਹੈ । ਉਸ ਨੂੰ ਰੋਜ਼ਾਨਾ ਨਹਾਉਣਾ ਪਸੰਦ ਨਹੀਂ।
ਇਸੇ ਤਰ੍ਹਾਂ ‘ਪਾਲਿਸ਼’ ਕਰ ਕੇ ਉਹ ਪੂਜਾ ਕਰਦਾ ਹੈ। ਉਸ ਨੇ ਆਪਣੇ ਪਤੀ ਨੂੰ ਰੋਕਿਆ। ਉਸ ਨੂੰ ਕਿਹਾ ਕਿ ਇਸ਼ਨਾਨ ਕਰ ਕੇ ਹੀ ਪੂਜਾ ਕਰਨੀ ਚਾਹੀਦੀ ਹੈ। ਉਸ ਦੇ ਪੇਕੇ ਘਰ ਹਰ ਰੋਜ਼ ਇਸ਼ਨਾਨ ਕਰਨ ਤੋਂ ਬਾਅਦ ਹੀ ਪੂਜਾ ਕੀਤੀ ਜਾਂਦੀ ਹੈ, ਭਾਵੇਂ ਕਿੰਨੀ ਵੀ ਠੰਢ ਕਿਉਂ ਨਾ ਹੋਵੇ।
ਸੜਕ ਵਿਚਾਲੇ ਬਣਾਈ ਆਪਣੇ ਹੀ 'ਮਰਨ' ਦੀ Reel, ਵੀਡੀਓ ਵਾਇਰਲ ਹੋਣ 'ਤੇ ਪੁਲਸ ਨੇ ਨੱਪਿਆ
NEXT STORY