ਨੈਸ਼ਨਲ ਡੈਸਕ : ਅੱਜ ਦੇ ਸਮੇਂ 'ਚ ਜ਼ਿਆਦਾਤਰ ਨੌਜਵਾਨ ਸੋਸ਼ਲ ਮੀਡੀਆ 'ਤੇ ਆਪਣੀ ਪਛਾਣ ਬਣਾਉਣ ਲਈ ਗਲਤ ਕੰਮ ਕਰਦੇ ਹਨ ਅਤੇ ਵੀਡੀਓ ਨੂੰ ਵਾਇਰਲ ਕਰਨ ਲਈ ਕਈ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਤਾਜ਼ਾ ਮਾਮਲਾ ਯੂਪੀ ਦੇ ਕੰਸਗੰਜ ਦਾ ਹੈ, ਜਿੱਥੇ ਇੱਕ ਨੌਜਵਾਨ ਸੜਕ ਦੇ ਵਿਚਕਾਰ ਹੀ ਮਰਨ ਦਾ ਨਾਟਕ ਕਰਨ ਲੱਗਾ। ਹਾਲਾਂਕਿ, ਨੌਜਵਾਨ ਨੂੰ ਅਜਿਹਾ ਕਰਨ ਤੋਂ ਬਾਅਦ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਨੌਜਵਾਨ ਨੂੰ ਹਵਾਲਾਤ ਭੇਜ ਦਿੱਤਾ ਗਿਆ ਹੈ।
ਕਫ਼ਨ ਲੈ ਕੇ ਵਿਚਾਲੇ ਸੜਕ ਲੇਟ ਗਿਆ ਨੌਜਵਾਨ
ਰੀਲਾਂ ਰਾਹੀਂ ਪ੍ਰਸਿੱਧੀ ਹਾਸਲ ਕਰਨ ਲਈ ਅਪਣਾਈਆਂ ਇਸ ਨੌਜਵਾਨ ਦੀਆਂ ਜੁਗਤਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੜਕ ਦੇ ਵਿਚਕਾਰ ਮਰਨ ਦਾ ਨਾਟਕ ਕਰ ਕੇ ਨੌਜਵਾਨ ਨੇ ਆਪਣੇ ਆਪ ਨੂੰ ਕਫ਼ਨ ਵਿੱਚ ਲਪੇਟ ਲਿਆ ਅਤੇ ਸੜਕ ਦੇ ਵਿਚਕਾਰ ਲੇਟ ਗਿਆ ਅਤੇ ਉਸ ਦੇ ਦੋਸਤਾਂ ਨੇ ਅਜਿਹਾ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਅਸਲ ਵਿੱਚ ਮਰ ਗਿਆ ਹੋਵੇ, ਪਰ ਜਿਵੇਂ ਹੀ ਇਹ ਰੀਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਪੁਲਸ ਹਰਕਤ ਵਿੱਚ ਆ ਗਈ ਅਤੇ ਹੁਣ ਨੌਜਵਾਨ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇਹ ਪੂਰਾ ਮਾਮਲਾ ਕਾਸਗੰਜ ਦੇ ਸਦਰ ਕੋਤਵਾਲੀ ਇਲਾਕੇ ਦੇ ਰਾਜ ਕੋਲਡ ਸਟੋਰ ਚੌਰਾਹੇ ਦਾ ਹੈ, ਜਿੱਥੇ ਨੌਜਵਾਨਾਂ ਨੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਸੜਕ ਦੇ ਵਿਚਕਾਰ ਪੁਲਸ ਬੈਰੀਅਰ ਸਟੌਪਰ ਲਗਾ ਕੇ ਟਰੈਫਿਕ ਨੂੰ ਡਾਇਵਰਟ ਕਰ ਦਿੱਤਾ ਅਤੇ ਮਰਨ ਦਾ ਨਾਟਕ ਕਰਦਿਆਂ ਵੀਡੀਓ ਬਣਾਈ।
ਵਾਇਰਲ ਹੁੰਦੇ ਹੀ ਐੱਸਪੀ ਨੇ ਦਿੱਤੇ ਕਾਰਵਾਈ ਦੇ ਹੁਕਮ
ਵਾਇਰਲ ਵੀਡੀਓ 'ਚ ਨੌਜਵਾਨ ਸੜਕ 'ਤੇ ਕਫ਼ਨ 'ਚ ਲਪੇਟਿਆ ਹੋਇਆ ਪਿਆ ਸੀ ਅਤੇ ਲੋਕ ਉਸ ਕੋਲੋਂ ਲੰਘ ਰਹੇ ਸਨ। ਕੁਝ ਲੋਕ ਖੜ੍ਹੇ ਹੋ ਕੇ ਉਸ ਵੱਲ ਦੇਖ ਰਹੇ ਸਨ ਜਦੋਂ ਕਿ ਇਕ ਨੌਜਵਾਨ ਕੈਮਰੇ ਨਾਲ ਰੀਲ ਸ਼ੂਟ ਕਰ ਰਿਹਾ ਸੀ।
ਇਸ ਰੀਲ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਪੁਲਸ ਵਿਭਾਗ 'ਚ ਹੜਕੰਪ ਮਚ ਗਿਆ। ਕਾਸਗੰਜ ਦੀ ਐੱਸਪੀ ਅਪਰਨਾ ਰਜਤ ਕੌਸ਼ਿਕ ਨੇ ਪੁਲਸ ਮੁਲਾਜ਼ਮਾਂ ਦੀ ਜ਼ੋਰਦਾਰ ਕਲਾਸ ਲਗਾਈ। ਜਾਣਕਾਰੀ ਦਿੰਦੇ ਹੋਏ ਐੱਸਪੀ ਅਪਰਨਾ ਰਜਤ ਕੌਸ਼ਿਕ ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਰੀਲ ਬਣਾਉਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਰੀਲ ਬਣਾਉਣ ਵਾਲੇ ਵਿਅਕਤੀ ਦਾ ਨਾਂ ਮੁਕੇਸ਼ ਦੱਸਿਆ ਜਾ ਰਿਹਾ ਹੈ, ਜੋ ਕਾਸਗੰਜ ਸਦਰ ਕੋਤਵਾਲੀ ਇਲਾਕੇ ਦੇ ਬਿਲਰਾਮ ਗੇਟ ਦਾ ਰਹਿਣ ਵਾਲਾ ਹੈ।
ਨਾਲੰਦਾ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ 2 ਨਾਬਾਲਗ ਮੁੰਡਿਆਂ ਦੀ ਮੌਤ
NEXT STORY