ਸ਼੍ਰੀਨਗਰ- ਅੱਜ ਯਾਨੀ 14 ਫਰਵਰੀ ਨੂੰ ਦੇਸ਼ ਭਰ 'ਚ ਪੁਲਵਾਮਾ ਅੱਤਵਾਦੀ ਹਮਲੇ ਦੀ ਤੀਜੀ ਬਰਸੀ ਮਨਾਈ ਜਾ ਰਿਹਾ ਹੈ। ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਕਾਫ਼ਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਾਦਸੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਨੇ ਲਈ ਸੀ, ਜਿਸ ਤੋਂ ਬਾਅਦ ਭਾਰਤ ਨੇ ਹਮਲੇ ਦੇ 12 ਦਿਨਾਂ ਅੰਦਰ ਸਰਜੀਕਲ ਸਟਰਾਈਕ ਕਰ ਕੇ 40 ਜਵਾਨਾਂ ਦੀ ਮੌਤ ਦਾ ਬਦਲਾ ਲਿਆ। ਸਰਜੀਕਲ ਸਟਰਾਈਕ 'ਚ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਸਮੇਤ 350 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।
ਉੱਥੇ ਹੀ ਜੈਸ਼-ਏ-ਮੁਹੰਮਦ ਵਿਰੁੱਧ ਸੁਰੱਖਿਆ ਫ਼ੋਰਸਾਂ ਦੇ ਆਪੇਰਸ਼ਨ ਤੋਂ ਬਾਅਦ ਉਸ ਦੇ ਅੱਤਵਾਦੀ ਮਰਨ ਤੋਂ ਇੰਨੇ ਡਰੇ ਹੋਏ ਸਨ ਕਿ ਕੋਈ ਵੀ ਲੀਡਰਸ਼ਿਪ ਦੀ ਭੂਮਿਕਾ ਨਹੀਂ ਲੈਣਾ ਚਾਹੁੰਦਾ ਸੀ। ਇਸ ਦਾ ਖ਼ੁਲਾਸਾ ਪੁਲਵਾਮਾ ਹਮਲੇ ਦੇ ਸਮੇਂ ਸ਼੍ਰੀਨਗਰ, ਜੰਮੂ ਕਸ਼ਮੀਰ 'ਚ 15 ਕੋਰ ਦੀ ਕਮਾਨ ਸੰਭਾਲਣ ਵਾਲੇ ਸੇਵਾਮੁਕਤ ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ ਨੇ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਜੈਸ਼ ਵਿਰੁੱਧ ਸੁਰੱਖਿਆ ਫ਼ੋਰਸਾਂ ਦੇ ਆਪਰੇਸ਼ਨ ਤੋਂ ਬਾਅਦ ਉਸ ਦੇ ਅੱਤਵਾਦੀ ਮਰਨ ਤੋਂ ਇੰਨੇ ਡਰੇ ਹੋਏ ਸਨ ਕਿ ਕੋਈ ਵੀ ਲੀਡਰਸ਼ਿਪ ਦੀ ਭੂਮਿਕਾ ਨਹੀਂ ਲੈਣਾ ਚਾਹੁੰਦਾ ਸੀ। ਅਸੀਂ ਇੰਟਰਸੈਪਟ ਕੀਤਾ ਕਿ ਪਾਕਿਸਤਾਨ ਤੋਂ ਫ਼ੋਨ ਕਰਨ 'ਤੇ ਅੱਤਵਾਦੀਆਂ ਦੀ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਲਈ ਕਿਹਾ ਜਾਵੇਗਾ ਪਰ ਉਹ ਮਨ੍ਹਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੇ 100 ਘੰਟਿਆਂ ਅੰਦਰ ਪਾਕਿਸਤਾਨੀ ਨਾਗਰਿਕ ਕਾਮਰਾਨ ਦੀ ਅਗਵਾਈ ਵਾਲੇ ਪੁਲਵਾਮਾ ਹਮਲੇ ਦੇ ਪਿੱਛੇ ਦੇ ਮਾਡਿਊਲ ਨੂੰ ਖ਼ਤਮ ਕਰ ਦਿੱਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ: ਜ਼ਮੀਨ ਖਿਸਕਣ ਨਾਲ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ ਬੰਦ
NEXT STORY