ਇੰਟਰਨੈਸ਼ਨਲ ਡੈਸਕ- ਭਾਰਤੀ ਸਮੁੰਦਰੀ ਫੌਜ ਦੀ ਪਣਡੁੱਬੀ ‘ਸਿੰਧੂਕੇਸਰੀ’ ਇਕ ਦੌਰੇ ਦੇ ਤਹਿਤ ਕੋਲੰਬੋ ਬੰਦਰਗਾਹ ਪਹੁੰਚ ਗਈ ਹੈ। ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਐਤਵਾਰ ਨੂੰ ਭਾਰਤੀ ਪਣਡੁੱਬੀ ਦੇ ਆਗਮਨ ’ਤੇ ਪੂਰੀਆਂ ਪ੍ਰੰਪਰਾਵਾਂ ਨਾਲ ਉਸ ਦਾ ਸਵਾਗਤ ਕੀਤਾ। ਪਣਡੁੱਬੀ ਦੇ ਚਾਲਕ ਦਲ (ਕਰੂ) ਦਾ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਵੱਲੋਂ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ, ਜਿਸ ਵਿਚ ਦੇਸ਼ ਦੇ ਕਈ ਸੈਰ-ਸਪਾਟਾ ਸਥਾਨਾਂ ਦੀ ਯਾਤਰਾ ਵੀ ਸ਼ਾਮਲ ਹੈ।
ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘‘ਭਾਰਤੀ ਸਮੁੰਦਰੀ ਫੌਜ ਦੀ ਪਣਡੁੱਬੀ ਆਈ. ਐੱਨ. ਐੱਸ. ਸਿੰਧੂਕੇਸਰੀ ਇਕ ਦੌਰੇ ’ਤੇ ਕੋਲੰਬੋ ਦੀ ਬੰਦਰਗਾਹ ਪਹੁੰਚੀ ਅਤੇ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਪੂਰੇ ਸਨਮਾਨ ਨਾਲ ਉਸ ਦਾ ਸਵਾਗਤ ਕੀਤਾ।’
ਇਹ ਵੀ ਪੜ੍ਹੋ- ਓ ਤੇਰੀ..! 9 ਭਰਾਵਾਂ ਨੇ ਆਪਣੀਆਂ ਹੀ '9 ਭੈਣਾਂ' ਨਾਲ ਕਰਵਾ ਲਿਆ ਵਿਆਹ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਕੌਸਤਵ ਬਾਗਚੀ’ ਨੇ ਤ੍ਰਿਣਮੂਲ ਦੀ ਹਾਰ ਤੋਂ ਬਾਅਦ ਆਪਣਾ ਸਿਰ ਮੁੰਨਵਾ ਕੇ ਰੱਖਣ ਦਾ ਪ੍ਰਣ ਤੋੜਿਆ
NEXT STORY