ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਬੈਂਕ ਮੈਨੇਜਰ ਸਚਿਨ ਉਪਾਧਿਆਏ ਦਾ ਉਸ ਦੀ ਹੀ ਪਤਨੀ ਪ੍ਰਿਯੰਕਾ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਨੂੰ 12 ਦਿਨ ਬੀਤ ਚੁੱਕੇ ਹਨ, ਜਿਸ ਤੋਂ ਬਾਅਦ ਹੁਣ ਖ਼ੁਲਾਸਾ ਹੋਇਆ ਹੈ ਕਿ ਪਤਨੀ ਪ੍ਰਿਯੰਕਾ ਨੇ ਹੀ ਆਪਣੇ ਪਤੀ ਸਚਿਨ ਨੂੰ ਮਾਰਿਆ ਸੀ। ਜਦੋਂ ਉਸ ਦੀ ਨੌਕਰਾਣੀ ਘਰ ਆਈ ਤਾਂ ਪ੍ਰਿਯੰਕਾ ਨੇ ਉਸ ਨੂੰ ਕੜ੍ਹੀ-ਚੌਲ ਅਤੇ 16 ਰੋਟੀਆਂ ਬਣਾਉਣ ਲਈ ਕਿਹਾ। ਪੁਲਸ ਦਾ ਅੰਦਾਜ਼ਾ ਹੈ ਕਿ ਪ੍ਰਿਯੰਕਾ ਨੇ ਅਜਿਹਾ ਇਸ ਲਈ ਕੀਤਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਉਸ ਘਰ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ 'ਚ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ, ਪੁਲਸ ਨੇ ਕੀਤਾ ਮੁਲਜ਼ਮ ਦਾ ਐਨਕਾਊਂਟਰ
ਪ੍ਰਿਯੰਕਾ ਨੇ ਆਪਣੇ ਪਤੀ ਸਚਿਨ ਦੀ ਲਾਸ਼ ਨੂੰ ਕਮਰੇ ਵਿਚ ਲੁਕਾ ਦਿੱਤਾ ਸੀ। ਉਸ ਨੇ ਸ਼ੁਰੂ ਤੋਂ ਹੀ ਬਹੁਤ ਹੀ ਸ਼ਾਤਿਰ ਅੰਦਾਜ਼ 'ਚ ਇਸ ਕਤਲਕਾਂਡ ਨੂੰ ਅੰਜ਼ਾਮ ਦਿੱਤਾ। ਪ੍ਰਿਯੰਕਾ ਨੇ ਦੋ ਵਾਰ ਆਪਣੇ ਗੁਆਂਢੀ ਤੋਂ ਮੋਬਾਇਲ ਫੋਨ ਮੰਗਿਆ ਅਤੇ ਆਪਣੇ ਪਿਤਾ ਨਾਲ ਗੱਲ ਕੀਤੀ। ਉਸ ਦੇ ਪਿਤਾ ਕਲੈਕਟ੍ਰੇਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਜਿੰਦਰ ਰਾਵਤ ਹਨ। ਹਾਲਾਂਕਿ ਪ੍ਰਿੰਯਕਾ ਫ਼ਰਾਰ ਹੈ ਅਤੇ ਅਜੇ ਤੱਕ ਪੁਲਸ ਦੀ ਗ੍ਰਿਫ਼ਤ ਵਿਚ ਨਹੀਂ ਆਈ ਹੈ।
ਅਜੇ ਫ਼ਰਾਰ ਹੈ ਦੋਸ਼ੀ ਪਤਨੀ ਪ੍ਰਿਯੰਕਾ
ਓਧਰ ਸਚਿਨ ਦੇ ਪਰਿਵਾਰ ਦਾ ਦੋਸ਼ ਹੈ ਕਿ 12 ਅਕਤੂਬਰ ਨੂੰ ਸ਼ਾਮ 5 ਵਜੇ ਪੁਲਸ ਨੂੰ ਸਚਿਨ ਦੀ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਂਚ ਮੁਤਾਬਕ ਸਚਿਨ ਦੇ ਸਰੀਰ 'ਤੇ ਸੱਟਾਂ ਦੇ ਅਤੇ ਸੜਨ ਦੇ ਨਿਸ਼ਾਨ ਸਨ। ਕੁਝ ਨਿਸ਼ਾਨ ਗਲੇ 'ਤੇ ਵੀ ਸਨ। ਪੋਸਟਮਾਰਟਮ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਮਾਮਲਾ ਕਤਲ ਦਾ ਹੈ। ਸਚਿਨ ਕਤਲਕਾਂਡ ਦੇ ਕਤਲ ਮਾਮਲੇ ਵਿਚ ਪੁਲਸ ਨੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿਚ ਬੈਂਕ ਮੈਨੇਜਰ ਦੇ ਪਿਤਾ ਦੀ ਸ਼ਿਕਾਇਤ 'ਤੇ ਪਤਨੀ, ਉਸ ਦੇ ਭਰਾ ਅਤੇ ਸਹੁਰੇ ਖਿਲਾਫ ਕੇਸ ਦਰਜ ਕੀਤਾ ਗਿਆ। ਪੁਲਸ ਨੇ ਸਹੁਰੇ ਅਤੇ ਸਚਿਨ ਦੇ ਸਾਲੇ ਕ੍ਰਿਸ਼ਨਾ ਰਾਵਤ ਨੂੰ ਜੇਲ੍ਹ ਭੇਜ ਦਿੱਤਾ ਹੈ, ਜਦਕਿ ਪ੍ਰਿਯੰਕਾ ਅਜੇ ਵੀ ਫ਼ਰਾਰ ਹੈ।
ਇਹ ਵੀ ਪੜ੍ਹੋ- ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ
ਲਾਸ਼ ਨੂੰ 17 ਘੰਟੇ ਤੱਕ ਲੁਕੋ ਕੇ ਰੱਖਿਆ
ਪੋਸਟਮਾਰਟਮ ਰਿਪੋਰਟ ਮੁਤਾਬਕ ਸਚਿਨ ਉਪਾਧਿਆਏ ਦਾ ਕਤਲ 11 ਅਕਤੂਬਰ ਦੀ ਰਾਤ ਨੂੰ ਹੋਈ ਸੀ ਅਤੇ ਪੁਲਸ ਨੂੰ 12 ਅਕਤੂਬਰ ਦੀ ਸ਼ਾਮ 5 ਵਜੇ ਸੂਚਨਾ ਮਿਲੀ ਸੀ। ਭਾਵ ਲਾਸ਼ ਨੂੰ ਕਰੀਬ 17 ਘੰਟੇ ਤੱਕ ਲੁਕੋ ਕੇ ਰੱਖਿਆ ਗਿਆ। ਇਸ ਦੌਰਾਨ ਸਚਿਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜੇਕਰ ਇਲਾਕੇ ਵਿਚ ਸੀ. ਸੀ. ਟੀ. ਵੀ ਨਾ ਲੱਗੇ ਹੁੰਦੇ ਤਾਂ ਸਚਿਨ ਦੀ ਲਾਸ਼ ਵੀ ਗਾਇਬ ਹੋ ਜਾਂਦੀ।
ਇਹ ਵੀ ਪੜ੍ਹੋ- ਤਿਉਹਾਰੀ ਸੀਜ਼ਨ 'ਚ ਯਾਤਰੀਆਂ ਨੂੰ ਵੱਡਾ ਤੋਹਫ਼ਾ, ਰੇਲਵੇ ਵਿਭਾਗ ਚਲਾ ਰਿਹੈ 300 ਵਿਸ਼ੇਸ਼ ਰੇਲਾਂ
ਸਚਿਨ ਨੂੰ ਵੀ ਮਾਰਨ ਤੋਂ ਪਹਿਲਾਂ ਪ੍ਰੈੱਸ ਨਾਲ ਸਾੜਿਆ ਗਿਆ ਸੀ
ਪੋਸਟਮਾਰਟਮ ਰਿਪੋਰਟ ਮੁਤਾਬਕ ਸਚਿਨ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ ਪਰ ਮਾਰਨ ਤੋਂ ਪਹਿਲਾਂ ਉਸ ਨੂੰ ਪ੍ਰੈੱਸ ਨਾਲ ਸਾੜ ਦਿੱਤਾ ਗਿਆ। ਪੁਲਸ ਨੇ ਇਸ ਸਬੰਧ 'ਚ ਸਚਿਨ ਦੇ ਸਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਪ੍ਰਿਯੰਕਾ ਅਜੇ ਲਾਪਤਾ ਹੈ। ਅਜੇ ਤੱਕ ਇਸ ਗੱਲ ਦਾ ਭੇਤ ਸਾਹਮਣੇ ਨਹੀਂ ਆਇਆ ਹੈ ਕਿ ਸਚਿਨ ਦਾ ਗਲਾ ਕਿਸ ਨੇ ਦਬਾਇਆ, ਕਿਸ ਨੇ ਉਸ ਨੂੰ ਪ੍ਰੈੱਸ ਨਾਲ ਸਾੜਿਆ ਅਤੇ ਇਸ ਕਤਲ ਪਿੱਛੇ ਅਸਲ ਮਕਸਦ ਕੀ ਸੀ? ਫ਼ਿਲਹਾਲ ਇਹ ਸਭ ਦੋਸ਼ੀ ਪਤਨੀ ਪ੍ਰਿਯੰਕਾ ਦੀ ਗ੍ਰਿਫ਼ਤਾਰੀ ਮਗਰੋਂ ਹੀ ਸਾਹਮਣੇ ਆ ਸਕੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੂੰ ਸੁਚੇਤ ਰਹਿਣ ਦੀ ਲੋੜ, ਵੰਡਣ ਵਾਲੀਆਂ ਤਾਕਤਾਂ ਦਾ ਹੋਵੇ ਅੰਤ: PM ਮੋਦੀ
NEXT STORY