ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੱਖਿਆ, ਟੈਕਨਾਲੋਜੀ ਅਤੇ ਸੈਮੀਕੰਡਕਟਰਾਂ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਲਈ ਕਈ ਸਮਝੌਤਿਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਭਾਰਤ 'ਚ ਲੜਾਕੂ ਜੈੱਟ ਇੰਜਣਾਂ ਦਾ ਸਹਿ-ਉਤਪਾਦਨ, ਸੀਗਾਰਡੀਅਨ ਹਥਿਆਰਬੰਦ ਡਰੋਨਾਂ ਦੀ ਖਰੀਦ, ਕੁਆਂਟਮ, ਐਡਵਾਂਸ ਕੰਪਿਊਟਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪੁਲਾੜ ਖੋਜ ਦੇ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹੈ।
ਮੋਦੀ ਦੀ ਅਮਰੀਕਾ ਫੇਰੀ ਦੌਰਾਨ ਦੋਹਾਂ ਚੋਟੀ ਦੇ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ 'ਚ ਬਾਈਡੇਨ ਤੇ ਮੋਦੀ ਨੇ ਭਾਰਤ ਅਤੇ ਅਮਰੀਕਾ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਦਰਮਿਆਨ ਵਿਸ਼ਵ ਦੀ ਸਭ ਤੋਂ ਨਜ਼ਦੀਕੀ ਸਾਂਝੇਦਾਰੀ 'ਚੋਂ ਇਕ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਮੁਲਾਕਾਤ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮਾਂ ਬਾਰੇ ਕਹੀ ਇਹ ਗੱਲ
ਸੰਯੁਕਤ ਬਿਆਨ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਸੈਮੀਕੰਡਕਟਰ ਸਪਲਾਈ ਚੇਨ ਨੂੰ ਮਜ਼ਬੂਤ ਕਰਨ 'ਚ ਸਹਿਯੋਗ ਕਰਨ 'ਤੇ ਸਹਿਮਤੀ ਬਣੀ ਹੈ। ਇਸ ਸਬੰਧ ਵਿੱਚ ਯੂਐੱਸ ਮਾਈਕ੍ਰੋਚਿਪ ਨਿਰਮਾਤਾ ਮਾਈਕ੍ਰੋਨ ਟੈਕਨਾਲੋਜੀ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਪ੍ਰੋਗਰਾਮ ਦੇ ਸਹਿਯੋਗ ਨਾਲ ਭਾਰਤ ਵਿੱਚ $2.75 ਬਿਲੀਅਨ ਸੈਮੀਕੰਡਕਟਰ ਅਸੈਂਬਲੀ ਤੇ ਟੈਸਟ ਕੰਪਲੈਕਸ ਦੇ ਵਿਕਾਸ ਵਿੱਚ $800 ਮਿਲੀਅਨ ਦਾ ਨਿਵੇਸ਼ ਕਰੇਗੀ। ਇਕ ਹੋਰ ਅਮਰੀਕੀ ਕੰਪਨੀ ਅਪਲਾਈਡ ਮੈਟੀਰੀਅਲਜ਼ ਨੇ ਭਾਰਤ ਵਿੱਚ ਇਕ ਸੈਮੀਕੰਡਕਟਰ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜੋ ਭਾਰਤ ਵਿੱਚ ਵਪਾਰੀਕਰਨ ਅਤੇ ਸਬੰਧਤ ਤਕਨੀਕਾਂ ਦੇ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ। ਇਕ ਹੋਰ LAM ਰਿਸਰਚ ਸਿਮੂਲੇਟਰ ਟੈਕਨਾਲੋਜੀ ਦੁਆਰਾ ਭਾਰਤ ਵਿੱਚ 60,000 ਇੰਜੀਨੀਅਰਾਂ ਨੂੰ ਸਿਖਲਾਈ ਦੇਵੇਗਾ।
ਇਹ ਵੀ ਪੜ੍ਹੋ : ਮਿਸਰ ਦੌਰੇ ਦੌਰਾਨ PM ਮੋਦੀ ਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਭੇਟ ਕਰਨਗੇ ਸ਼ਰਧਾਂਜਲੀ
ਅਮਰੀਕਾ ਨੇ ਖਣਿਜ ਸੁਰੱਖਿਆ ਭਾਈਵਾਲੀ (MSP) ਦੇ ਸਭ ਤੋਂ ਨਵੇਂ ਮੈਂਬਰ ਵਜੋਂ ਭਾਰਤ ਦਾ ਸਵਾਗਤ ਕੀਤਾ ਹੈ। ਐੱਮਐੱਸਪੀ ਦੀ ਸਥਾਪਨਾ ਊਰਜਾ ਖੇਤਰ ਵਿੱਚ ਵਰਤੇ ਜਾਣ ਵਾਲੇ ਮਹੱਤਵਪੂਰਨ ਖਣਿਜਾਂ ਦੇ ਮਜ਼ਬੂਤ ਅਤੇ ਵਿਭਿੰਨ ਸਰੋਤਾਂ ਦੇ ਆਧਾਰ 'ਤੇ ਸਪਲਾਈ ਚੇਨ ਦੇ ਵਿਕਾਸ ਨੂੰ ਤੇਜ਼ ਕਰਨ ਲਈ ਸ਼ੁਰੂ ਕੀਤੀ ਗਈ ਹੈ। ਭਾਰਤੀ ਕੰਪਨੀ ਐਪਸੀਲੋਨ ਕਾਰਬਨ ਲਿਮਟਿਡ ਅਮਰੀਕਾ ਵਿੱਚ ਵਾਹਨਾਂ ਦੀਆਂ ਬੈਟਰੀਆਂ ਬਣਾਉਣ ਅਤੇ 5 ਸਾਲਾਂ 'ਚ 500 ਕਰਮਚਾਰੀਆਂ ਨੂੰ ਨੌਕਰੀ ਦੇਣ ਲਈ ਇਕ ਨਵੀਂ ਫੈਕਟਰੀ ਵਿੱਚ $650 ਮਿਲੀਅਨ ਦਾ ਨਿਵੇਸ਼ ਕਰੇਗੀ। ਇਹ ਸਿੰਥੈਟਿਕ ਗ੍ਰੇਫਾਈਟ ਐਨੋਡ ਟੈਕਨਾਲੋਜੀ ਦੀ ਵਰਤੋਂ ਕਰੇਗਾ ਅਤੇ ਇਲੈਕਟ੍ਰਿਕ ਵਾਹਨ ਬੈਟਰੀ ਉਦਯੋਗ ਵਿੱਚ ਅਮਰੀਕਾ 'ਚ ਭਾਰਤ ਦਾ ਸਭ ਤੋਂ ਵੱਡਾ ਨਿਵੇਸ਼ ਹੋਵੇਗਾ।
ਇਹ ਵੀ ਪੜ੍ਹੋ : ਸ਼ਕੀਰਾ ਦਾ 'ਵਾਕਾ-ਵਾਕਾ' ਗੀਤ ਗਾ ਕੇ ਸ਼ਖਸ ਨੇ ਵੇਚੇ ਅੰਬ, ਗਜ਼ਬ ਦੇ ਟੈਲੇਂਟ 'ਤੇ ਫਿਦਾ ਹੋਏ ਲੋਕ
ਭਾਰਤ ਤੇ ਅਮਰੀਕਾ ਨੇ ਉੱਨਤ ਦੂਰਸੰਚਾਰ ਖੇਤਰ ਵਿੱਚ ਸਹਿਯੋਗ ਵਧਾਉਣ ਲਈ 2 ਸੰਯੁਕਤ ਟਾਸਕ ਫੋਰਸਾਂ ਦੀ ਸਥਾਪਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ ਨਿੱਜੀ ਅਤੇ ਸਰਕਾਰੀ ਖੇਤਰਾਂ ਦੇ ਨੁਮਾਇੰਦੇ ਹੋਣਗੇ। ਭਾਰਤ ਦਾ 6ਜੀ ਅਤੇ ਅਮਰੀਕਾ ਦਾ ਨੈਕਸਟਜੀ ਅਲਾਇੰਸ ਸਾਂਝੇ ਤੌਰ 'ਤੇ ਨਿੱਜੀ-ਸਰਕਾਰੀ ਭਾਈਵਾਲੀ ਦੀ ਅਗਵਾਈ ਕਰੇਗਾ। ਇਹ ਦੂਰਸੰਚਾਰ ਨੈੱਟਵਰਕਾਂ ਦੀ ਲਾਗਤ ਨੂੰ ਘਟਾਉਣ ਅਤੇ ਸੁਰੱਖਿਆ ਅਤੇ ਮਜ਼ਬੂਤੀ ਨੂੰ ਵਧਾਉਣ ਵਿੱਚ ਮਦਦ ਕਰੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਾਅਲੀ ਕੰਪਨੀ ਬਣਾ ਕੇ 15 ਹਜ਼ਾਰ ਕਰੋੜ ਰੁਪਏ ਦੀ ਠੱਗੀ: 3 ਹੋਰ ਲੋਕ ਹੋਏ ਗ੍ਰਿਫ਼ਤਾਰ
NEXT STORY