ਨੈਸ਼ਨਲ ਡੈਸਕ- ਗੁਜਰਾਤ ਦੇ ਅਹਿਮਦਾਬਾਦ ਵਿਚ 12 ਜੂਨ ਨੂੰ ਵਾਪਰੇ ਜਹਾਜ਼ ਹਾਦਸੇ ਨਾਲ ਪੂਰਾ ਦੇਸ਼ ਸਦਮੇ ਵਿਚ ਹੈ। ਅਹਿਦਮਾਬਾਦ ਤੋਂ ਲੰਡਨ ਜਾ ਰਿਹਾ ਜਹਾਜ਼ ਟੇਕ ਆਫ਼ ਦੇ ਕੁਝ ਮਿੰਟਾਂ ਬਾਅਦ ਕ੍ਰੈਸ਼ ਹੋ ਗਿਆ। ਜਹਾਜ਼ ਵਿਚ 242 ਯਾਤਰੀ ਸਵਾਰ ਸਨ। ਸਿਰਫ ਰਮੇਸ਼ ਵਿਸ਼ਵਾਸ ਕੁਮਾਰ ਨਾਂ ਦੇ ਸ਼ਖ਼ਸ ਨੂੰ ਛੱਡ ਕੇ 241 ਯਾਤਰੀ ਹਾਦਸੇ ਦਾ ਸ਼ਿਕਾਰ ਹੋ ਗਏ। ਰਮੇਸ਼ ਇਕਮਾਤਰ ਬਚਿਆ ਸ਼ਖ਼ਸ ਸੀ, ਜੋ ਫਿਲਹਾਲ ਹਸਪਤਾਲ 'ਚ ਜੇਰੇ ਇਲਾਜ ਹੈ।
ਇਹ ਵੀ ਪੜ੍ਹੋ- Plane Crash ਦੇ ਪੀੜਤਾਂ ਲਈ ਟਾਟਾ ਨੇ ਖੋਲ੍ਹਿਆ ਖਜ਼ਾਨਾ! ਹਰ ਪਰਿਵਾਰ ਨੂੰ 1 ਕਰੋੜ ਦਾ ਐਲਾਨ
ਇਸ ਹਾਦਸੇ ਵਿਚ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਦੇ ਹੰਝੂ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਕਿਸ ਨੇ ਸੋਚਿਆ ਨਹੀਂ ਹੋਣਾ ਕਿ ਇਹ ਫਲਾਈਟ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿੰਦਗੀ ਭਰ ਦਾ ਗ਼ਮ ਦੇ ਜਾਵੇਗੀ। ਇਸ ਦਰਮਿਆਨ ਏਅਰ ਇੰਡੀਆ 'ਤੇ ਇਕ ਔਰਤ ਨੇ ਆਪਣਾ ਗੁੱਸਾ ਕੁੱਢਿਆ। ਉਸ ਨੇ ਕਿਹਾ ਕਿ ਜੇਕਰ ਏਅਰ ਇੰਡੀਆ ਵਾਲੇ ਮੇਰੇ ਵਾਪਸ ਕਰ ਦੇਣ ਤਾਂ ਮੈਂ ਉਨ੍ਹਾਂ ਨੂੰ 2 ਕਰੋੜ ਰੁਪਏ ਦੇਵਾਂਗੀ।
ਇਹ ਵੀ ਪੜ੍ਹੋ- ਅਹਿਮਦਾਬਾਦ ਜਹਾਜ਼ ਹਾਦਸਾ: CM ਰੂਪਾਨੀ ਦਾ Lucky ਨੰਬਰ '1206' ਹੀ ਬਣਿਆ Unlucky
ਰੋਂਦੇ ਹੋਏ ਫਾਲਗੁਨੀ ਨਾਂ ਦੀ ਔਰਤ ਨੇ ਕਿਹਾ ਕਿ ਕੀ ਪੈਸੇ ਤੋਂ ਇਨਸਾਨ ਖਰੀਦੇ ਜਾ ਸਕਦੇ ਹਨ? ਬਸ ਉਹ ਕਿਸੇ ਵੀ ਤਰ੍ਹਾਂ ਆਪਣੇ ਪਿਤਾ ਨੂੰ ਵਾਪਸ ਪਾਉਣਾ ਚਾਹੁੰਦੀ ਹੈ। ਉਸ ਦੇ ਮਨ 'ਚ ਸਿਰਫ ਇਕ ਗੱਲ ਹੈ ਕਿ ਕਾਸ਼! ਉਸ ਦੇ ਪਿਤਾ ਇਸ ਫਲਾਈਟ ਵਿਚ ਬੈਠੇ ਹੀ ਨਾ ਹੁੰਦੇ। ਇਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਔਰਤ ਫੁਟ-ਫੁਟ ਕੇ ਰੋ ਪਈ। ਇਸ ਦੌਰਾਨ ਉਸ ਦਾ ਗੁੱਸਾ ਏਅਰ ਇੰਡੀਆ ਵਾਲਿਆਂ 'ਤੇ ਵੀ ਨਿਕਲਿਆ। ਉਸ ਨੇ ਕਿਹਾ ਕਿ ਏਅਰ ਇੰਡੀਆ ਵਾਲਿਆਂ ਨੂੰ ਪਹਿਲਾਂ ਸਭ ਕੁਝ ਚੈਕ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਕਿਉਂ ਚੈਕ ਨਹੀਂ ਕੀਤਾ? ਦੱਸ ਦੇਈਏ ਕਿ ਟਾਟਾ ਗਰੁੱਪ ਨੇ ਇਸ ਤ੍ਰਾਸਦੀ ਵਿਚ ਜਾਨ ਗੁਆਉਣ ਵਾਲੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
Ahmedabad Plane Crash: Google ਨੇ ਇਸ ਤਰ੍ਹਾਂ ਦਿੱਤੀ ਪੀੜਤਾਂ ਨੂੰ ਸ਼ਰਧਾਂਜਲੀ
NEXT STORY