ਨੈਸ਼ਨਲ ਡੈਸਕ- ਲਗਭਗ ਦੋ ਹਫ਼ਤਿਆਂ ਦੇ ਅੰਦਰੂਨੀ ਕਲੇਸ਼ ਤੋਂ ਬਾਅਦ ਅੰਨਾ ਡੀ.ਐੱਮ.ਕੇ. ਦੇ ਦੋ ਵਿਰੋਧੀ ਧੜਿਆਂ ਨੇ ਬੁੱਧਵਾਰ ਨੂੰ ਸੁਲ੍ਹਾ ਕਰ ਲਈ। ਬਾਗੀ ਖੇਮੇ ਨੇ ਦਾਅਵਾ ਕੀਤਾ ਕਿ ਪਾਰਟੀ ’ਚ ਕੋਈ ਫੁੱਟ ਨਹੀਂ ਸੀ, ਕੇਵਲ ਮਤਭੇਦ ਸਨ, ਜਿਸ ਕਾਰਨ ਸ਼ਣਮੁਗਮ-ਵੇਲੂਮਣੀ ਧੜੇ ਦੇ ਕੁਝ ਵਿਧਾਇਕਾਂ ਨੇ ਬੇਭਰੋਸਗੀ ਮਤੇ (ਵਿਸ਼ਵਾਸ ਮਤ) ਦੌਰਾਨ ਪਾਰਟੀ ਮੁਖੀ ਈ. ਕੇ. ਪਲਾਨੀਸਵਾਮੀ ਦੀ ਲਾਈਨ ਤੋਂ ਵੱਖਰਾ ਰੁਖ਼ ਅਪਣਾਉਂਦੇ ਹੋਏ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕੀਤਾ ਸੀ।
ਪਾਰਟੀ ਸੂਤਰਾਂ ਨੇ ਦੱਸਿਆ ਕਿ ਸਾਬਕਾ ਮੰਤਰੀ ਐੱਸ.ਪੀ. ਵੇਲੂਮਣੀ ਦੀ ਅਗਵਾਈ ’ਚ ਬਾਗੀ ਵਿਧਾਇਕਾਂ ਨੇ ਇੱਥੇ ਗ੍ਰੀਨਵੇਜ਼ ਰੋਡ ਸਥਿਤ ਪਲਾਨੀਸਵਾਮੀ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਅੰਨਾ ਡੀ.ਐੱਮ.ਕੇ. ਦੇ ਜਨਰਲ ਸਕੱਤਰ ਪ੍ਰਤੀ ਸਮਰਥਨ ਪ੍ਰਗਟਾਇਆ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦੀ ਫਲਾਈਟ 'ਚ ਪੈ ਗਿਆ ਨੁਕਸ ! 8 ਘੰਟੇ ਹਵਾ 'ਚ ਰਹਿਣ ਮਗਰੋਂ...
ਪਾਰਟੀ ਸੂਤਰਾਂ ਅਨੁਸਾਰ ਸ਼ਣਮੁਗਮ ਦੀ ਗੈਰ-ਹਾਜ਼ਰੀ ਸਪੱਸ਼ਟ ਰੂਪ ’ਚ ਵਿਖਾਈ ਦੇ ਰਹੀ ਸੀ ਪਰ ਵੇਲੂਮਣੀ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੇ ਨਾਲ ਹਨ। ਪਲਾਨੀਸਵਾਮੀ ਨਾਲ ਮੁਲਾਕਾਤ ਤੋਂ ਕੁਝ ਹੀ ਸਮੇਂ ਬਾਅਦ ਵੇਲੂਮਣੀ ਨੇ ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ ਜੇ.ਸੀ.ਡੀ. ਪ੍ਰਭਾਕਰ ਨਾਲ ਮੁਲਾਕਾਤ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੜੀ ਗਈ 1,150 ਕਰੋੜ ਦੀ ਕੋਕੀਨ ! 3 ਵਿਦੇਸ਼ੀ ਮੁਲਜ਼ਮ ਵੀ ਗ੍ਰਿਫ਼ਤਾਰ
NEXT STORY