ਨਵੀਂ ਦਿੱਲੀ (ਇੰਟ.)- ਕੈਂਸਰ ਨਾ ਸਿਰਫ ਵੱਡੇ ਬਜ਼ੁਰਗਾਂ ਨੂੰ ਸਗੋਂ ਬੱਚਿਆਂ ਨੂੰ ਵੀ ਤੇਜ਼ੀ ਨਾਲ ਆਪਣੀ ਗ੍ਰਿਫਤ ਵਿਚ ਲੈ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ ਕਲ ਹੀ ਦੇ ਦਿਨ ਏਮਜ਼ ਵਿਚ 350 ਕੈਂਸਰ ਪੀੜਤ ਬੱਚਿਆਂ ਦੀ ਜਾਂਚ ਕੀਤੀ ਗਈ। ਏਮਜ਼ ਦੇ ਪੀਡੀਐਟ੍ਰਿਕ ਡਿਪਾਰਟਮੈਂਟ ਦਾ ਦਾਅਵਾ ਹੈ ਕਿ ਅਜੇ ਉਹ ਕੈਂਸਰ ਪੀੜਤ 30 ਫੀਸਦੀ ਬੱਚਿਆਂ ਦੀ ਜਾਨ ਬਚਾਉਣ ਵਿਚ ਸਫਲ ਰਹੇ ਹਨ ਪਰ ਇਸ ਨੂੰ ਵਧਾਉਣ ਦੀ ਲੋੜ ਹੈ।
ਏਮਜ਼ ਦੇ ਪੀਡੀਐਟ੍ਰਿਕ ਡਿਪਾਰਟਮੈਂਟ ਦੇ ਐੱਚ. ਓ. ਡੀ. ਡਾ. ਅਸ਼ੋਕ ਦੇਵਰਾਰੀ ਦਾ ਕਹਿਣਾ ਹੈ ਕਿ ਅਜੇ ਸਾਨੂੰ 30 ਫੀਸਦੀ ਬੱਚਿਆਂ ਨੂੰ ਬਚਾਉੁਣ ਵਿਚ ਸਫਲਤਾ ਮਿਲੀ ਹੈ ਪਰ 2030 ਤਕ 60 ਫੀਸਦੀ ਕੈਂਸਰ ਪੀੜਤ ਬੱਚਿਆਂ ਨੂੰ ਬਚਾਉਣ ਦਾ ਟੀਚਾ ਰੱਖਿਆ ਗਿਆ ਹੈ। ਬੀਤੇ ਸਾਲ ਵਿਚ ਵਿਗਿਆਨ ਨੇ ਜਿੰਨੀ ਤਰੱਕੀ ਕੀਤੀ ਹੈ, ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਅਜਿਹੇ ਵੈਕਸੀਨ ਵੀ ਆ ਸਕਦੇ ਸਨ, ਜੋ ਸਰੀਰ ਵਿਚ ਸਿਰਫ ਕੈਂਸਰ ਨੂੰ ਹੀ ਟਾਰਗੈੱਟ ਕਰੇਗੀ। ਸਰੀਰ ਦੇ ਦੂਜੇ ਹਿੱਸਿਆਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਸਮੇਂ ਵੱਡੀ ਸਮੱਸਿਆ ਇਹ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ।
ਇਸ ਦਾ ਇਲਾਜ ਕਰਨਾ ਥੋੜ੍ਹਾ ਮੁਸ਼ਕਲ ਹੈ ਕਿਉਂਕਿ ਬੱਚੇ ਅਜੇ ਵਧ ਰਹੇ ਹੁੰਦੇ ਹਨ ਪਰ ਇਸ ਦੇ ਬਾਵਜੂਦ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਂਸਰ ਦੇ ਇਲਾਜ ਲਈ ਨਵੀਂ ਤਕਨੀਕ ਨੂੰ ਏਮਜ਼ ਵਿਚ ਲਿਆਂਦਾ ਜਾ ਸਕੇ। ਹੁਣ ਤਕ ਸਾਨੂੰ 30 ਫੀਸਦੀ ਬੱਚਿਆਂ ਨੂੰ ਬਚਾਉੁਣ ਵਿਚ ਸਫਲਤਾ ਮਿਲੀ ਹੈ ਪਰ 2030 ਤਕ ਏਮਜ਼ ਵਲੋਂ 60 ਫੀਸਦੀ ਕੈਂਸਰ ਪੀੜਤ ਬੱਚਿਆਂ ਨੂੰ ਬਚਾਉਣ ਦਾ ਟੀਚਾ ਰੱਖਿਆ ਗਿਆ ਹੈ। -ਡਾ. ਅਸ਼ੋਕ ਦੇਵਰਾਰੀ, ਪੀਡੀਐਟ੍ਰਿਕ ਐੱਚ. ਓ. ਡੀ. ਏਮਜ਼
ਮੁੰਬਈ ਦੇ ਚਾਰ ਪੰਜ ਤਾਰਾ ਹੋਟਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
NEXT STORY