ਨਵੀਂ ਦਿੱਲੀ- ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ (ਆਰ.ਕੇ.ਐੱਸ.) ਭਦੌਰੀਆ ਨੇ ਪੂਰਬੀ ਲੱਦਾਖ 'ਚ ਚੀਨ ਨਾਲ ਸਰਹੱਦ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਸੰਦਰਭ 'ਚ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਉੱਤਰੀ ਸਰਹੱਦ 'ਤੇ ਮੌਜੂਦਾ ਸੁਰੱਖਿਆ ਦ੍ਰਿਸ਼ ਅਸਹਿਜ ਹੈ, ਜਿੱਥੇ 'ਨਾ ਯੁੱਧ ਨਾ ਸ਼ਾਂਤੀ' ਦੀ ਸਥਿਤੀ ਹੈ। ਇਕ ਸੰਮੇਲਨ 'ਚ ਆਪਣੇ ਸੰਬੋਧਨ ਦੌਰਾਨ ਭਦੌਰੀਆ ਨੇ ਕਿਹਾ ਕਿ ਹਵਾਈ ਫੌਜ ਨੇ ਸਥਿਤੀ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਹ ਖੇਤਰ 'ਚ ਕਿਸੇ ਵੀ ਚੀਜ਼ ਦਾ ਜਵਾਬ ਦੇਣ ਲਈ ਦ੍ਰਿੜ ਸੰਕਲਪਿਤ ਹਨ।
ਹਵਾਈ ਫੌਜ ਮੁਖੀ ਨੇ ਕਿਹਾ,''ਸਾਡੀ ਉੱਤਰੀ ਸਰਹੱਦ 'ਤੇ ਮੌਜੂਦਾ ਸੁਰੱਖਿਆ ਦ੍ਰਿਸ਼ ਅਸਹਿਜ, ਨਾ ਯੁੱਧ ਨਾ ਸ਼ਾਂਤੀ ਦੀ ਸਥਿਤੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਸੁਰੱਖਿਆ ਫੋਰਸ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।'' ਹਵਾਈ ਫੌਜ ਮੁਖੀ ਨੇ ਕਿਹਾ ਕਿ ਸੀ-17 ਗਲੋਬਮਾਸਟਰ, ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨਾਲ ਹਾਲ 'ਚ ਹਵਾਈ ਫੌਜ 'ਚ ਸ਼ਾਮਲ ਰਾਫ਼ੇਲ ਲੜਾਕੂ ਜਹਾਜ਼ਾਂ ਨੇ ਹਵਾਈ ਫੌਜ ਦੀ ਕੂਟਨੀਤਕ ਅਤੇ ਰਾਜਨੀਤਕ ਸਮਰੱਥਾ 'ਚ ਵਾਧਾ ਕੀਤਾ ਹੈ। ਭਾਰਤੀ ਹਵਾਈ ਜਹਾਜ਼ ਉਦਯੋਗ ਨਾਲ ਜੁੜੇ ਇਕ ਸੰਮੇਲਨ ਦੌਰਾਨ ਆਪਣੇ ਸੰਬੋਧਨ 'ਚ ਉਨ੍ਹਾਂ ਨੇ ਕਿਹਾ,''ਭਵਿੱਖ 'ਚ ਹੋਣ ਵਾਲੇ ਕਿਸੇ ਵੀ ਸੰਘਰਸ਼ 'ਚ ਹਵਾਈ ਸ਼ਕਤੀ ਸਾਡੀ ਜਿੱਤ 'ਚ ਅਹਿਮ ਕਾਰਕ ਰਹੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਹਵਾਈ ਫੌਜ ਆਪਣੇ ਦੁਸ਼ਮਣਾਂ ਵਿਰੁੱਧ ਤਕਨੀਕ ਬੜ੍ਹਤ ਹਾਸਲ ਕਰੇ ਅਤੇ ਉਸ ਨੂੰ ਬਰਕਰਾਰ ਰੱਖੇ।
ਦੱਸਣਯੋਗ ਹੈ ਕਿ ਫਰਾਂਸ 'ਚ ਬਣੇ 5 ਰਾਫ਼ੇਲ ਲੜਾਕੂ ਜਹਾਜ਼ਾਂ ਨੂੰ 10 ਸਤੰਬਰ ਨੂੰ ਹਵਾਈ ਫੌਜ 'ਚ ਰਸਮੀ ਰੂਪ ਨਾਲ ਸ਼ਾਮਲ ਕੀਤਾ ਗਿਆ। ਜਹਾਜ਼ਾਂ ਦਾ ਇਹ ਬੇੜਾ ਪਿਛਲੇ ਕੁਝ ਹਫ਼ਤਿਆਂ ਤੋਂ ਪੂਰਬੀ ਲੱਦਾਖ 'ਚ ਉਡਾਣ ਭਰ ਰਿਹਾ ਹੈ। ਹਵਾਈ ਫੌਜ ਮੁਖੀ ਨੇ ਕਿਹਾ ਕਿ ਹਲਕੇ ਲੜਾਕੂ ਜਹਾਜ਼ ਤੇਜਸ ਦੀ 2 ਸਕੁਐਰਡਨ ਅਤੇ ਸੁਖੋਈ-30 ਐੱਮ.ਕੇ.ਆਈ. ਲੜਾਕੂ ਜਹਾਜ਼ਾਂ 'ਚ ਕੁਝ ਦੇਸੀ ਹਥਿਆਰਾਂ ਨੂੰ ਬੇਹੱਦ ਘੱਟ ਸਮੇਂ 'ਚ ਲਗਾਇਆ ਜਾਣਾ ਦੇਸ਼ 'ਚ ਸਵਦੇਸ਼ੀ ਫੌਜ ਯੰਤਰ ਬਣਾਉਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਹਾਥਰਸ ਕੇਸ 'ਚ ਸਿਆਸਤ ਤੇਜ਼ : ਪ੍ਰਿਯੰਕਾ ਅਤੇ ਮਾਇਆਵਤੀ ਨੇ ਯੋਗੀ ਸਰਕਾਰ 'ਤੇ ਬੋਲਿਆ ਹਮਲਾ
NEXT STORY