ਗੁਰੂਗ੍ਰਾਮ (ਧਰਮਿੰਦਰ)- ਮੇਦਾਂਤਾ ਹਸਪਤਾਲ ਵਿਚ ਦਾਖਲ ਏਅਰ ਹੋਸਟੈੱਸ ਨਾਲ ਜਿਨਸੀ ਸ਼ੋਸ਼ਣ ਕਰਨ ਤੋਂ ਪਹਿਲਾਂ ਮੁਲਜ਼ਮ ਨੇ ਅਸ਼ਲੀਲ ਵੀਡੀਓ ਵੇਖੀ ਸੀ। ਮੁਲਜ਼ਮ ਆਦਤਨ ਅਸ਼ਲੀਲ ਵੀਡੀਓ ਦੇਖਿਆ ਕਰਦਾ ਸੀ। ਉਸ ਤੋਂ ਬਰਾਮਦ ਕੀਤੇ ਗਏ ਮੋਬਾਈਲ ਫੋਨ ਦੀ ਸਰਚ ਹਿਸਟਰੀ ਤੋਂ ਇਸਦੀ ਪੁਸ਼ਟੀ ਹੋਈ ਹੈ। ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਥੇ ਪੁਲਸ ਨੇ ਸ਼ਨੀਵਾਰ ਨੂੰ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕੀਤਾ, ਜਿਥੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਔਰਤ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਵਿਚ ਡੀ. ਸੀ. ਪੀ. ਹੈੱਡਕੁਆਰਟਰ ਡਾ. ਅਰਪਿਤ ਜੈਨ ਦੀ ਸੁਪਰਵਿਜ਼ਨ ਵਿਚ SIT ਗਠਿਤ ਕੀਤੀ ਗਈ, ਜਿਸਦੀ ਵੱਖ-ਵੱਖ 8 ਪੁਲਸ ਟੀਮਾਂ ਨੇ ਜਾਂਚ ਕਰਦੇ ਹੋਏ ਹਸਪਤਾਲ 'ਚ ਲੱਗੇ 800 ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਸੀ। ਇਸ ਤੋਂ ਇਲਾਵਾ ਹਸਪਤਾਲ ਦੇ ਸਟਾਫ ਦੇ 60 ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਜਿਨਸੀ ਸ਼ੋਸ਼ਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਬਿਹਾਰ ਦੇ ਮੁਜ਼ੱਫਰਪੁਰ ਦੇ ਰਹਿਣ ਵਾਲੇ ਦੀਪਕ (25) ਨੂੰ ਗ੍ਰਿਫਤਾਰ ਕਰ ਲਿਆ। ਦੀਪਕ ਹਸਪਤਾਲ ਵਿਚ ਵੈਂਟੀਲੇਟਰ ਮਸ਼ੀਨ ਟੈਕਨੀਸ਼ੀਅਨ ਵਜੋਂ ਕੰਮ ਕਰ ਰਿਹਾ ਸੀ। ਉਸਨੇ ਸਾਲ 2019-2022 ਦੌਰਾਨ ਇਕ ਨਿੱਜੀ ਸੰਸਥਾ ਤੋਂ ਬੀ. ਐੱਸ. ਸੀ. (ਓ. ਟੀ.) ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਹ ਪੜ੍ਹਾਈ ਵਿਚ ਇਕ ਔਸਤ ਵਿਦਿਆਰਥੀ ਸੀ।
ਮੈਂ 16 ਮਿੰਟਾਂ ਲਈ ICU 'ਚ ਰਿਹਾ ਦੋਸ਼ੀ
ਪੁਲਸ ਨੂੰ ਸੀ. ਸੀ. ਟੀ. ਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਦੀਪਕ ਲਗਭਗ 16 ਮਿੰਟਾਂ ਤੱਕ ICU 'ਚ ਰਿਹਾ। ਜਦੋਂ ਕਿ ਉਸ ਦਾ ਕੰਮ ਸਿਰਫ਼ 2 ਮਿੰਟ ਦਾ ਸੀ। ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਕਿਹਾ ਕਿ ICU 'ਚ ਇਲਾਜ ਦੀ ਮਸ਼ੀਨ ਦਾ ਟੈਕਨੀਸ਼ੀਅਨ ਹੋਣ ਕਰਕੇ ਉਸ ਨੂੰ ਏਅਰ ਹੋਸਟੈੱਸ ਦੇ ਦਾਖਲੇ ਬਾਰੇ ਪਤਾ ਲੱਗਾ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਬੇਹੋਸ਼ੀ ਦੀ ਹਾਲਤ ਵਿਚ ਹੈ। ਇਸ ਲਈ ਉਸ ਦੇ ਇਰਾਦੇ ਖਰਾਬ ਹੋ ਗਏ ਅਤੇ ਉਸ ਨੇ ਏਅਰ ਹੋਸਟੈੱਸ ਨਾਲ ਗਲਤ ਕੰਮ ਕੀਤਾ।
ਕੰਧ ਟੱਪ ਕੇ ਘਰ 'ਚ ਵੜਿਆ ਬੰਦਾ, ਕਮਰੇ 'ਚ ਸੁੱਤੀ ਪਈ ਜਨਾਨੀ ਤੇ ਧੀਆਂ ਨਾਲ ਜੋ ਕੀਤਾ...
NEXT STORY