ਨੈਸ਼ਨਲ ਡੈਸਕ- ਏਅਰ ਇੰਡੀਆ ਦਾ ਇਕ ਜਹਾਜ਼ ਉਡਾਣ ਭਰਨ ਦੇ ਯੋਗ ਨਹੀਂ ਸੀ, ਇਸ ਦੇ ਬਾਵਜੂਦ ਇਸ ਨੂੰ ਘੱਟੋ-ਘੱਟ 8 ਵਾਰ ਉਡਾਇਆ ਗਿਆ। ਇਸ ਮਾਮਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੇ ਧਿਆਨ 'ਚ ਆਉਂਦਿਆਂ ਹੀ ਏਅਰਲਾਈਨ ਨੇ ਮੰਗਲਵਾਰ ਨੂੰ ਇਸ ਘਟਨਾ ਨੂੰ ਅਫ਼ਸੋਸਜਨਕ ਦੱਸਿਆ ਅਤੇ ਇਸ ਮਾਮਲੇ ਦੀ ਵਿਆਪਕ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਿਹੜਾ ਏਅਰਬੱਸ A320 ਜਹਾਜ਼ ਸਵਾਲਾਂ ਦੇ ਘੇਰੇ ਵਿੱਚ ਆਇਆ ਹੈ, ਉਹ ਪਿਛਲੇ ਮਹੀਨੇ ਐਕਸਪਾਇਰ ਹੋ ਚੁੱਕੇ ਏਅਰਵਰਦੀਨੈੱਸ ਲਾਇਸੈਂਸ ਨਾਲ ਘੱਟੋ-ਘੱਟ 8 ਵਾਰ ਉਡਾਇਆ ਗਿਆ ਸੀ ਤੇ ਇਸ ਗੱਲ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਇਸ ਜਹਾਜ਼ ਨੂੰ ਗਰਾਊਂਡ ਕਰ ਦਿੱਤਾ ਗਿਆ। ਹੁਣ ਇਹ A320 ਜਹਾਜ਼ DGCA ਦੀ ਜਾਂਚ ਪੂਰੀ ਹੋਣ ਤੱਕ ਉਡਾਣ ਨਹੀਂ ਭਰ ਸਕੇਗਾ।
ਜ਼ਿਕਰਯੋਗ ਹੈ ਕਿ ਏਅਰਵਰਦੀਨੈੱਸ ਸਰਟੀਫਿਕੇਟ DGCA ਦੁਆਰਾ ਜਾਰੀ ਕੀਤਾ ਜਾਂਦਾ ਹੈ ਅਤੇ ਇਹ ਹਰ ਸਾਲ ਸਿਰਫ ਤਾਂ ਹੀ ਰਿਨਿਊ ਕੀਤਾ ਜਾਂਦਾ ਹੈ ਜੇਕਰ ਜਹਾਜ਼ ਉਡਾਣ ਭਰਨ ਲਈ ਸੁਰੱਖਿਅਤ ਸਥਿਤੀ ਵਿੱਚ ਹੋਵੇ। ਅਧਿਕਾਰੀਆਂ ਅਨੁਸਾਰ ਵੈਲਿਡ ਲਾਇਸੈਂਸ ਅਤੇ ਸਰਟੀਫਿਕੇਟਾਂ ਤੋਂ ਬਿਨਾਂ ਜਹਾਜ਼ ਚਲਾਉਣਾ ਇੱਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।
ਏਅਰ ਇੰਡੀਆ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਇੱਕ ਜਹਾਜ਼ ਦਾ ਏਅਰਵਰਦੀਨੈੱਸ ਸਰਟੀਫਿਕੇਟ ਤੋਂ ਬਿਨਾਂ ਉਡਾਣ ਭਰਨਾ ਇੱਕ ਅਫ਼ਸੋਸਜਨਕ ਘਟਨਾ ਹੈ। ਏਅਰ ਇੰਡੀਆ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਇਹ ਸਾਡੇ ਧਿਆਨ ਵਿੱਚ ਆਇਆ, ਇਸ ਦੀ ਸੂਚਨਾ ਤੁਰੰਤ DGCA ਨੂੰ ਦਿੱਤੀ ਗਈ ਅਤੇ ਫੈਸਲੇ ਨਾਲ ਜੁੜੇ ਸਾਰੇ ਕਰਮਚਾਰੀਆਂ ਨੂੰ ਅਗਲੇਰੀ ਸਮੀਖਿਆ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਆਪਕ ਅੰਦਰੂਨੀ ਜਾਂਚ ਸ਼ੁਰੂ ਕੀਤੀ ਹੈ ਅਤੇ ਉਹ ਰੈਗੂਲੇਟਰ ਨਾਲ ਪੂਰਾ ਸਹਿਯੋਗ ਕਰ ਰਹੇ ਹਨ।
ਰਾਜ ਸਭਾ 'ਚ ਗੂੰਜਿਆ 'ਡੰਕੀ ਰੂਟ' ਦਾ ਮੁੱਦਾ! MP ਸਤਨਾਮ ਸਿੰਘ ਸੰਧੂ ਨੇ ਕੀਤੀ ਜਾਂਚ ਦੀ ਮੰਗ
NEXT STORY