ਨਵੀਂ ਦਿੱਲੀ-ਏਅਰ ਇੰਡੀਆ ਦੀ ਫਲਾਈਟ ਨੂੰ ਸ਼ਨੀਵਾਰ ਰਾਤ ਕੋਲਕਾਤਾ ਏਅਰਪੋਰਟ 'ਤੇ ਐਮਰਜੈਂਸੀ ਲੈਡਿੰਗ ਕਰਾਉਣੀ ਪਈ। ਇਹ ਫਲਾਈਟ ਬੈਂਕਾਕ ਤੋਂ ਨਵੀਂ ਦਿੱਲੀ ਆ ਰਹੀ ਸੀ, ਜਿਸ 'ਚ 150 ਯਾਤਰੀ ਸਵਾਰ ਸਨ। ਫਲਾਈਟ ਨੰਬਰ ਏ. ਆਈ-335 ਜਦੋਂ ਹਵਾ 'ਚ ਸੀ ਤਾਂ ਅਚਾਨਕ ਉਸ ਦੇ ਸੱਜੇ ਵਿੰਗ ਤੋਂ ਲੀਕੇਜ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਫਲਾਈਟ ਕੋਲਕਾਤਾ 'ਚ ਐਮਰਜੈਂਸੀ ਲੈਂਡਿੰਗ ਕਰਵਾਈ।
ਰਿਪੋਰਟ ਮੁਤਾਬਕ ਸ਼ਨੀਵਾਰ ਰਾਤ 10.30 ਵਜੇ ਫਲਾਈਟ ਸੁਰੱਖਿਅਤ ਲੈਂਡ ਕਰਵਾਈ ਗਈ, ਜਿਸ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਹ ਫਲਾਈਟ ਬੈਂਕਾਕ ਤੋਂ 9.30 ਵਜੇ ਉਡਾਣ ਭਰੀ ਸੀ। ਦਿੱਲੀ ਤੱਕ ਦਾ ਸਫਰ 4 ਘੰਟੇ 10 ਮਿੰਟ 'ਚ ਪੂਰਾ ਹੁੰਦਾ ਹੈ। ਲਗਭਗ ਅੱਧੇ ਘੰਟੇ ਦੀ ਉਡਾਣ ਤੋਂ ਬਾਅਦ ਜਹਾਜ਼ ਜਿਵੇਂ ਹੀ ਭਾਰਤੀ ਸੀਮਾ 'ਚ ਦਾਖਲ ਹੋਇਆ ਤਾਂ ਤਕਨੀਕੀ ਸਮੱਸਿਆ ਕਾਰਨ ਇੰਡੀਕੇਸ਼ਨ ਮਿਲਿਆ। ਤਕਨੀਕੀ ਸਮੱਸਿਆ ਦਾ ਇੰਡੀਕੇਸ਼ਨ ਮਿਲਦੇ ਹੀ ਪਾਇਲਟ ਨੇ ਕੋਲਕਾਤਾ 'ਚ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਕੀਤਾ ਅਤੇ 10.20 ਵਜੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ ਗਿਆ।
ਮਨਾਲੀ ਤੇ ਡਲਹੌਜੀ 'ਚ ਭਾਰੀ ਬਰਫਬਾਰੀ, ਸੈਲਾਨੀਆਂ ਦੇ ਖਿੜੇ ਚਿਹਰੇ
NEXT STORY