ਨਵੀਂ ਦਿੱਲੀ- ਨਵੇਂ ਸਾਲ 'ਚ ਜਸ਼ਨ ਦਾ ਮਾਹੌਲ ਹੁੰਦਾ ਹੈ ਪਰ ਇਤਿਹਾਸ 'ਚ ਸਾਲ ਦੇ ਪਹਿਲੇ ਦਿਨ ਇਕ ਦੁਖ਼ਦ ਘਟਨਾ ਵੀ ਦਰਜ ਹੈ। ਸਾਲ 1978 ਵਿਚ ਏਅਰ ਇੰਡੀਆ ਦਾ ਇਕ ਜਹਾਜ਼ ਅੱਜ ਦੇ ਹੀ ਦਿਨ 213 ਯਾਤਰੀਆਂ ਨਾਲ ਸਮੁੰਦਰ ਵਿਚ ਡੁੱਬ ਗਿਆ ਸੀ। ਸਮਰਾਟ ਅਸ਼ੋਕ ਨਾਂ ਦਾ ਇਹ ਬੋਇੰਗ-747 ਜਹਾਜ਼ ਬੰਬਈ (ਹੁਣ ਮੁੰਬਈ) ਦੇ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਪਲ ਬਾਅਦ ਹੀ ਕਿਸੇ ਤਕਨੀਕੀ ਖਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ ਸਵਾਰ ਲੋਕਾਂ ਵਿਚ 190 ਯਾਤਰੀ ਅਤੇ ਚਾਲਕ ਦਲ ਦੇ 23 ਮੈਂਬਰ ਸਨ। ਘਟਨਾ ਦੇ ਤੁਰੰਤ ਬਾਅਦ ਇਹ ਖ਼ਦਸ਼ਾ ਜਤਾਇਆ ਗਿਆ ਕਿ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ ਪਰ ਸਮੁੰਦਰ ਤੋਂ ਮਿਲੇ ਜਹਾਜ਼ ਦੇ ਮਲਬੇ ਦੀ ਜਾਂਚ ਤੋਂ ਇਹ ਸਿੱਧ ਹੋ ਗਿਆ ਕਿ ਇਹ ਇਕ ਹਾਦਸਾ ਸੀ।
ਦੇਸ਼ ਅਤੇ ਦੁਨੀਆ ਦੇ ਇਤਿਹਾਸ 'ਚ ਦਰਜ ਸਾਲ ਦੇ ਪਹਿਲੇ ਦਿਨ ਦੀਆਂ ਕੁਝ ਹੋਰ ਘਟਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:-
1664: ਸ਼ਿਵਾਜੀ ਮਹਾਰਾਜ ਨੇ ਸੂਰਤ ਮੁਹਿੰਮ ਸ਼ੁਰੂ ਕੀਤੀ।
1804: ਹੈਤੀ ਨੇ ਫਰਾਂਸ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ।
1862: ਇੰਡੀਅਨ ਪੀਨਲ ਕੋਡ ਅਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਲਾਗੂ ਕੀਤਾ ਗਿਆ। ਇਸ ਨੂੰ 6 ਅਕਤੂਬਰ 1860 ਨੂੰ ਪ੍ਰਵਾਨਗੀ ਦਿੱਤੀ ਗਈ ਸੀ।
1880: ਮਨੀ ਆਰਡਰ ਪ੍ਰਣਾਲੀ ਦੀ ਸ਼ੁਰੂਆਤ।
1925: ਅਮਰੀਕਾ ਦੇ ਟੈਲੀਫੋਨ ਅਤੇ ਟੈਲੀਗ੍ਰਾਫ ਦੀ ਖੋਜ ਸ਼ਾਖਾ ਵਜੋਂ 'ਬੈਲ ਲੈਬਾਰਟਰੀਆਂ' ਦੀ ਸਥਾਪਨਾ।
1948: ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਪਾਕਿਸਤਾਨ ਵੱਲੋਂ ਕਸ਼ਮੀਰ ਘਾਟੀ 'ਚ ਹਮਲਾਵਰ ਭੇਜਣ ਬਾਰੇ ਸ਼ਿਕਾਇਤ ਕੀਤੀ।
1959: ਫਿਦੇਲ ਕਾਸਤਰੋ ਦੀ ਅਗਵਾਈ ਵਾਲੇ ਬਾਗੀ ਲੜਾਕਿਆਂ ਨੇ ਕਿਊਬਾ ਦੇ ਤਾਨਾਸ਼ਾਹ ਫਲੂਗੇਨਸੀਓ ਬਤਿਸਤਾ ਦਾ ਤਖਤਾ ਪਲਟ ਦਿੱਤਾ ਅਤੇ ਉਸ ਨੂੰ ਉੱਥੋਂ ਭੱਜਣਾ ਪਿਆ।
1978: ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਕੇ ਸਮੁੰਦਰ ਵਿਚ ਡੁੱਬ ਗਿਆ।
1984: ਬਰੂਨੇਈ ਇਕ ਛੋਟੇ ਖੁਸ਼ਹਾਲ ਏਸ਼ੀਆਈ ਦੇਸ਼ ਨੇ ਬਰਤਾਨੀਆ ਤੋਂ ਆਜ਼ਾਦੀ ਦਾ ਐਲਾਨ ਕੀਤਾ। ਆਪਣੇ ਤੇਲ ਅਤੇ ਕੁਦਰਤੀ ਗੈਸ ਦੇ ਭੰਡਾਰਾਂ ਕਾਰਨ ਦੋ ਲੱਖ ਦੀ ਆਬਾਦੀ ਵਾਲਾ ਇਹ ਦੇਸ਼ ਹਰ ਸਾਲ ਅਰਬਾਂ ਡਾਲਰ ਕਮਾਉਂਦਾ ਹੈ ਅਤੇ ਪੂਰੇ ਏਸ਼ੀਆ 'ਚ ਇਸ ਦੀ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਹੈ।
1992: ਬੰਬਈ (ਹੁਣ ਮੁੰਬਈ) 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਦੌਰਾਨ ਨਕਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 91 ਲੋਕਾਂ ਦੀ ਮੌਤ ਹੋ ਗਈ।
2011: ਓਪਰਾ ਵਿਨਫਰੇ ਨੈੱਟਵਰਕ ਦੀ ਸ਼ੁਰੂਆਤ।
2017: ਇਸਤਾਂਬੁਲ 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਨਾਈਟ ਕਲੱਬ 'ਚ ਹੋਏ ਹਮਲੇ 'ਚ 39 ਲੋਕਾਂ ਦੀ ਮੌਤ, 60 ਤੋਂ ਵੱਧ ਜ਼ਖ਼ਮੀ ਹੋਏ।
2023: ਕਰੋਸ਼ੀਆ ਨੇ ਅਧਿਕਾਰਤ ਤੌਰ 'ਤੇ ਯੂਰੋ ਨੂੰ ਅਪਣਾਇਆ, ਇਸ ਮੁਦਰਾ ਨੂੰ ਅਪਣਾਉਣ ਵਾਲਾ 20ਵਾਂ ਯੂਰਪੀ ਦੇਸ਼ ਬਣ ਗਿਆ।
ਅਯੁੱਧਿਆ 'ਚ ਪਾਨੀਪਤ ਤੋਂ ਭੇਜੇ ਜਾਣਗੇ ਇਕ ਲੱਖ ਕੰਬਲ, ਪ੍ਰਾਣ ਪ੍ਰਤਿਸ਼ਠਾ 'ਤੇ ਭੰਡਾਰੇ 'ਚ ਸੇਵਾ ਕਰਨਗੇ 40 ਲੋਕ
NEXT STORY