ਨੈਸ਼ਨਲ ਡੈਸਕ- ਏਅਰ ਇੰਡੀਆ ਨੇ ਦਿੱਲੀ ਹਵਾਈ ਅੱਡੇ 'ਤੇ ਇਕ 82 ਸਾਲਾ ਔਰਤ ਨੂੰ ਵ੍ਹੀਲਚੇਅਰ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਇਸ ਲਈ ਇਕ ਘੰਟੇ ਤੱਕ ਇੰਤਜ਼ਾਰ ਕਰਦੀ ਰਹੀ। ਫਿਰ ਕਾਫ਼ੀ ਦੂਰ ਤੱਕ ਤੁਰਨਾ ਪਿਆ। ਬਾਅਦ 'ਚ ਉਹ ਏਅਰਲਾਈਨ ਕਾਊਂਟਰ ਕੋਲ ਡਿੱਗ ਪਈ। ਡਿੱਗਣ ਕਾਰਨ ਔਰਤ ਦੇ ਸਿਰ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਪਰ ਉੱਥੇ ਮੌਜੂਦ ਕਿਸੇ ਵੀ ਸਟਾਫ਼ ਨੇ ਮਦਦ ਨਹੀਂ ਕੀਤੀ। ਹੁਣ ਉਹ 2 ਦਿਨਾਂ ਲਈ ਆਈਸੀਯੂ 'ਚ ਦਾਖਲ ਹੈ।
ਬਜ਼ੁਰਗ ਔਰਤ ਦੀ ਪੋਤੀ, ਪਾਰੁਲ ਕੰਵਰ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਤੋਂ ਬੈਂਗਲੁਰੂ ਲਈ ਏਅਰ ਇੰਡੀਆ ਦੀ ਫਲਾਈਟ ਬੁੱਕ ਕੀਤੀ ਸੀ ਅਤੇ ਆਪਣੀ ਦਾਦੀ ਲਈ ਜਹਾਜ਼ ਦੇ ਦਰਵਾਜ਼ੇ ਤੱਕ ਵ੍ਹੀਲਚੇਅਰ ਦੀ ਵਿਸ਼ੇਸ਼ ਮੰਗ ਕੀਤੀ ਸੀ। ਟਿਕਟ 'ਤੇ ਵ੍ਹੀਲਚੇਅਰ ਦੀ ਪੁਸ਼ਟੀ ਵੀ ਸੀ ਪਰ ਜਦੋਂ ਉਹ ਟਰਮੀਨਲ 3 'ਤੇ ਪਹੁੰਚੇ ਤਾਂ ਇਕ ਘੰਟੇ ਦੀ ਉਡੀਕ ਕਰਨ ਤੋਂ ਬਾਅਦ ਵੀ ਵ੍ਹੀਲਚੇਅਰ ਨਹੀਂ ਮਿਲੀ। ਬਜ਼ੁਰਗ ਦੀ ਪੋਤੀ ਨੇ ਦੋਸ਼ ਲਗਾਇਆ ਕਿ ਬਾਅਦ 'ਚ ਇਕ ਵ੍ਹੀਲਚੇਅਰ ਆਈ ਅਤੇ ਦਾਦੀ ਨੂੰ ਜਹਾਜ਼ 'ਚ ਬੈਠਾ ਦਿੱਤਾ ਗਿਆ ਪਰ ਸਹੀ ਮੈਡੀਕਲ ਚੈਕਅੱਪ ਨਹੀਂ ਮਿਲਿਆ। ਉਹ ਬੁੱਲ੍ਹ ਤੋਂ ਵਗਦੇ ਖੂਨ, ਸਿਰ ਅਤੇ ਨੱਕ 'ਤੇ ਲੱਗੀਆਂ ਸੱਟਾਂ ਨਾਲ ਜਹਾਜ਼ 'ਚ ਚੜ੍ਹੀ।
ਫਲਾਈਟ ਕਰੂ ਨੇ ਬਰਫ਼ ਦੀਆਂ ਪੱਟੀਆਂ ਦਿੱਤੀਆਂ ਅਤੇ ਬੈਂਗਲੁਰੂ ਏਅਰਪੋਰਟ 'ਤੇ ਡਾਕਟਰ ਨੂੰ ਬੁਲਾਇਆ, ਜਿੱਥੇ ਔਰਤ ਦੇ ਬੁੱਲ੍ਹਾਂ 'ਤੇ 2 ਟਾਂਕੇ ਲਗਾਏ ਗਏ। ਹੁਣ ਉਹ ਆਈ.ਸੀ.ਯੂ. 'ਚ ਹਨ ਅਤੇ ਡਾਕਟਰ ਉਨ੍ਹਾਂ ਦੇ ਦਿਮਾਗੀ ਤੌਰ 'ਤੇ ਖੂਨ ਵਗਣ ਦਾ ਖ਼ਦਸ਼ਾ ਜਤਾ ਰਹੇ ਹਨ। ਪਰਿਵਾਰ ਨੇ ਡੀਜੀਸੀਏ ਅਤੇ ਏਅਰ ਇੰਡੀਆ 'ਚ ਸ਼ਿਕਾਇਤ ਦਰਜ ਕੀਤੀ ਹੈ ਅਤੇ ਹੁਣ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ। ਉੱਥੇ ਹੀ ਏਅਰ ਇੰਡੀਆ ਨੇ ਕਿਹਾ,''ਸਾਨੂੰ ਇਸ ਘਟਨਾ ਦਾ ਦੁੱਖ ਹੈ ਅਤੇ ਅਸੀਂ ਔਰਤ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਨ। ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ ਅਤੇ ਜਲਦ ਤੋਂ ਜਲਦ ਜਾਣਕਾਰੀ ਸਾਂਝੀ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿਲਾ ਦਿਵਸ: PM ਮੋਦੀ ਨੇ ਕੀਤਾ 'ਨਾਰੀ ਸ਼ਕਤੀ' ਨੂੰ ਸਲਾਮ
NEXT STORY