ਨਵੀਂ ਦਿੱਲੀ— ਏਅਰ ਇੰਡੀਆ ਇਕ ਨਵੀਂ ਯੋਜਨਾ ਲੈ ਕੇ ਆਈ ਹੈ, ਜਿਸ ਦੇ ਅਧੀਨ ਯਾਤਰੀ ਸਫ਼ਰ ਤੋਂ ਪਹਿਲਾਂ ਆਪਣੀ ਪਸੰਦ ਦੇ ਖਾਣੇ ਦਾ ਮੈਨਿਊ ਤਿਆਰ ਕਰ ਸਕਦੇ ਹਨ। ਏਅਰ ਇੰਡੀਆ ਦੇ ਪ੍ਰਤੀਨਿਧੀ (ਰਿਪ੍ਰੇਜੈਂਟੇਟਿਵਸ) ਉਡਾਣ ਤੋਂ 2 ਦਿਨ ਪਹਿਲਾਂ ਮੁਸਾਫ਼ਰ ਨੂੰ ਫੋਨ ਕਰੇ ਉਨ੍ਹਾਂ ਦੇ ਮਨਪਸੰਦ ਭੋਜਨ ਬਾਰੇ ਪੁੱਛਣਗੇ। ਪਹਿਲੇ ਪੜਾਅ 'ਚ ਇਹ ਯੋਜਨਾ ਸਿਰਫ ਬਿਜ਼ਨੈੱਸ, ਫਰਸਟ ਕਲਾਸ ਦੇ ਯਾਤਰੀਆਂ ਲਈ ਹੀ ਸ਼ੁਰੂ ਹੋਵੇਗੀ। ਜੇਕਰ ਇਹ ਸਫ਼ਲ ਹੁੰਦੀ ਹੈ ਤਾਂ ਇਸ ਨੂੰ ਇਕੋਨਾਮੀ ਕਲਾਸ 'ਚ ਸਫ਼ਰ ਕਰਨ ਵਾਲਿਆਂ ਵੀ ਸ਼ੁਰੂ ਕੀਤਾ ਜਾਵੇਗਾ।
ਭੋਜਨ ਦੀ ਬਰਬਾਦੀ 'ਤੇ ਲੱਗੇਗੀ ਰੋਕ
ਜਾਣਕਾਰੀ ਅਨੁਸਾਰ ਇਸ ਆਨ ਡਿਮਾਂਡ ਫੂਡ ਸਕੀਮ ਨੂੰ 25 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੰਟਰ ਸ਼ੈਡਿਊਲ ਨਾਲ ਲਾਂਚ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਏਅਰ ਇੰਜੀਆ ਘਰੇਲੂ ਅਤੇ ਕੌਮਾਂਤਰੀ ਫਲਾਈਟਾਂ ਦੇ ਇਕੋਨਾਮੀ ਕਲਾਸ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ 'ਆਨ ਬੋਰਡ ਪਲੇਟਰ' ਦੀ ਸਹੂਲਤ ਵੀ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਅਧੀਨ ਉਡਾਣ ਦੌਰਾਨ ਪਲੇਨ 'ਚ ਮਿਲਨ ਵਾਲਾ ਖਾਣਾ ਪਸੰਦ ਨਾ ਆਉਣ ਵਾਲੇ ਯਾਤਰੀਆਂ ਨੂੰ ਅਲਟਰਨੇਟਿਵ ਫੂਡ ਉਪਲੱਬਧ ਕਰਵਾਇਆ ਜਾਵੇਗਾ।
ਏਅਰ ਇੰਡੀਆ ਦੇ ਬੁਲਾਰੇ ਧਨੰਜਯ ਕੁਮਾਰ ਨੇ ਦੱਸਿਆ ਕਿ ਮੌਜੂਦਾ ਸਮੇਂ 'ਚ ਬਿਜ਼ਨੈੱਸ ਅਤੇ ਫਰਸਟ ਕਲਾਸ ਦੇ ਯਾਤਰੀਆਂ ਲਈ ਸਿਕਸ ਕੋਰਸ ਮੈਨਿਊ ਤਿਆਰ ਕੀਤਾ ਜਾਂਦਾ ਹੈ। ਉਡਾਣ ਦੌਰਾਨ ਮੁਸਾਫ਼ਰ ਮੈਨਿਊ ਤੋਂ ਕੋਈ ਵੀ ਭੋਜਨ ਪਸੰਦ ਕਰ ਸਕਦਾ ਹੈ। ਲਿਹਾਜਾ ਏਅਰਲਾਈਨਜ਼ ਦੀ ਮਜ਼ਬੂਰੀ ਹੈ ਕਿ ਉਹ ਸਾਰੇ ਮੁਸਾਫ਼ਰਾਂ ਲਈ ਮੈਨਿਊ 'ਚ ਮੌਜੂਦ ਭੋਜਨ ਦੇ ਸਾਰੇ ਆਪਸ਼ਨ (ਬਦਲ) ਉਪਲੱਬਧ ਕਰਵਾਏ। ਇਸ ਯੋਜਨਾ ਦੀ ਮਦਦ ਨਾਲ ਏਅਰਲਾਈਨਜ਼ ਸਿਰਫ ਮੁਸਾਫ਼ਰਾਂ ਦੇ ਪਸੰਦ ਦਾ ਭੋਜਨ ਜਹਾਜ਼ 'ਚ ਉਪਲੱਬਧ ਕਰਵਾਏਗਾ, ਇਸ ਨਾਲ ਭੋਜਨ ਦੀ ਬਰਬਾਦੀ 'ਤੇ ਵੀ ਰੋਕ ਲੱਗੇਗੀ।
ਯੂ.ਪੀ: ਬਰੇਲੀ 'ਚ ਮਸਜਿਦ ਦੇ ਬਾਹਰ ਨਮਾਜ਼ ਪੜ੍ਹਨ 'ਤੇ ਪੁਲਸ ਨੇ ਲਗਾਈ ਰੋਕ
NEXT STORY