ਨਵੀਂ ਦਿੱਲੀ- ਅੱਜ ਪ੍ਰਦੂਸ਼ਣ ਦੀ ਸਮੱਸਿਆਂ ਤੋਂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਜੂਝ ਰਹੇ ਹਨ। ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਸਾਲ 2021 'ਚ ਦੁਨੀਆ ਭਰ 'ਚ 81 ਲੱਖ ਲੋਕਾਂ ਦੀ ਮੌਤ ਹੋਈ। ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਹਵਾ ਪ੍ਰਦੂਸ਼ਣ ਦੇ ਚੱਲਦੇ ਭਾਰਤ 'ਚ 21 ਲੱਖ ਅਤੇ ਚੀਨ 'ਚ 23 ਲੱਖ ਮੌਤਾਂ ਦੇ ਮਾਮਲੇ ਦਰਜ ਕੀਤੇ ਗਏ। ਯੂਨੀਸੇਫ ਦੇ ਨਾਲ ਸਾਂਝੇਦਾਰੀ 'ਚ ਅਮਰੀਕਾ ਦੇ ਸੁਤੰਤਰ ਖੋਜ ਸੰਸਥਾ 'ਹੈਲਥ ਇਫੈਕਟਸ ਇੰਸਟੀਚਿਊਟ' (HEI) ਨੇ ਇਹ ਰਿਪੋਰਟ ਜਾਰੀ ਕੀਤੀ।
ਇਹ ਵੀ ਪੜ੍ਹੋ- ਆਉਣ ਵਾਲੇ ਦਿਨਾਂ 'ਚ ਕਿੱਥੇ ਆਵੇਗਾ ਮਾਨਸੂਨ? ਜਾਣੋ IMD ਦੀ ਤਾਜ਼ਾ ਅਪਡੇਟ
ਹਵਾ ਪ੍ਰਦੂਸ਼ਣ ਕਾਰਨ ਗਈ ਬੱਚਿਆਂ ਦੀ ਜਾਨ-
ਇਸ ਰਿਪੋਰਟ 'ਚ ਕਿਹਾ ਗਿਆ ਹਵਾ ਪ੍ਰਦੂਸ਼ਣ ਕਾਰਨ 2021 'ਚ ਭਾਰਤ 'ਚ 5 ਸਾਲ ਤੋਂ ਘੱਟ ਤੋਂ ਉਮਰ ਦੇ 1,69,400 ਬੱਚਿਆਂ ਦੀ ਮੌਤ ਹੋਈ। ਇਸ ਦੇ ਨਾਲ ਹੀ ਨਾਈਜੀਰੀਆ ਵਿਚ 1,14,100, ਪਾਕਿਸਤਾਨ 'ਚ 68,100, ਇਥੋਪੀਆ 'ਚ 31,100 ਅਤੇ ਬੰਗਲਾਦੇਸ਼ ਵਿਚ 19,100 ਬੱਚਿਆਂ ਦੀ ਜਾਨ ਗਈ ਸੀ। ਰਿਪੋਰਟ ਮੁਤਾਬਕ 2021 'ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਅਨੁਮਾਨ ਨਾਲੋਂ ਜ਼ਿਆਦਾ ਰਹੀ। ਜ਼ਿਆਦਾ ਆਬਾਦੀ ਵਾਲੇ ਦੇਸ਼ ਭਾਰਤ 'ਚ 21 ਲੱਖ ਮੌਤਾਂ ਅਤੇ ਚੀਨ ਵਿਚ 23 ਲੱਖ ਮੌਤਾਂ 'ਚ ਕੁੱਲ ਨੂੰ ਮਿਲਾ ਕੇ ਮੌਤਾਂ ਦੇ ਮਾਮਲੇ ਕੁੱਲ ਵੈਸ਼ਵਿਕ ਮਾਮਲਿਆਂ ਦੇ 54 ਫ਼ੀਸਦੀ ਹੈ।
ਇਹ ਵੀ ਪੜ੍ਹੋ- ਗਰਮੀ ਦੇ ਕਹਿਰ ਤੋਂ ਬੱਚਿਆਂ ਨੂੰ ਰਾਹਤ, ਇਕ ਹਫ਼ਤੇ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਸਪੀਕਰ ਦੇ ਅਹੁਦੇ ਦੀ ਰਾਜਨਾਥ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ, ਇਨ੍ਹਾਂ ਨਾਵਾਂ ਦੀ ਹੋ ਰਹੀ ਹੈ ਚਰਚਾ
NEXT STORY